11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਰਬਹਿੰਦ ਸਮਾਗਮ ਲਈ ਸੰਗਤਾਂ ਸੁਰਿੰਦਰ ਪਾਲ ਸਿੰਘ ਸਿਦਕੀ ਦੀ ਅਗਵਾਈ ’ਚ ਰਵਾਨਾ

ਸੰਗਰੂਰ, 11 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵਲੋਂ ਬਾਬਾ ਬੁੱਢਾ ਜੀ ਤਪ ਅਸਥਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਮਦਾਸ (ਜ਼ਿਲ੍ਹਾ ਸ੍ਰੀ ਅੰਮ੍ਰਿਤਸਰ) ਦੇ ਪ੍ਰਬੰਧ ਅਧੀਨ ਹੋ ਰਹੇ 51ਵੇਂ ਸਾਲਾਨਾ ਸਰਬਹਿੰਦ ਸਮਾਗਮ ਅਤੇ ਨਗਰ ਕੀਰਤਨ ’ਚ ਸ਼ਾਮਿਲ ਹੋਣ ਲਈ ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਸਰਪ੍ਰਸਤ ਸੰਗਰੂਰ ਸੁਸਾਇਟੀ ਦੀ ਰਹਿਨੁਮਾਈ ਹੇਠ ਸਥਾਨਿਕ ਗੁਰਦੁਆਰਾ ਸਾਹਿਬ ਸੰਤ ਪੁਰਾ ਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਦੇ ਸੇਵਕ ਅਤੇ ਸੰਗਤਾਂ ਨੂੰ ਰਵਾਨਾ ਕਰਨ ਲਈ ਸੰਖੇਪ ਸਮਾਗਮ ਕੀਤਾ ਗਿਆ। ਗੁਰਿੰਦਰ ਸਿੰਘ ਗੁਜਰਾਲ ਨੇ ਸੰਗਤਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਯਾਤਰਾ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਉਪਰੰਤ ਸੁਰਿੰਦਰ ਪਾਲ ਸਿੰਘ ਸਿਦਕੀ ਨੂੰ ਯਾਤਰਾ ਜਥੇ ਦੇ ਜਥੇਦਾਰ ਦੀ ਸੇਵਾ ਸੌਂਪੀ ਅਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਹਰਭਜਨ ਸਿੰਘ ਭੱਟੀ ਦੇ ਨਾਲ ਕਰਮ ਸਿੰਘ ਰਵੀਦਾਸ ਪੁਰਾ, ਹਮੀਰ ਸਿੰਘ, ਮਹਿੰਦਰ ਪਾਲ ਸਿੰਘ ਐਡਵੋਕੇਟ, ਕਰਨੈਲ ਸਿੰਘ, ਸੰਤੋਖ ਸਿੰਘ ਥਲੇਸਾਂ ਨੇ ਸਿਰੋਪਾਓ ਭੇਂਟ ਦੇ ਕੇ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ।

Ad Position 21
No active advertisement
ਅਜੀਤ ਡੈਸਕ 12-10-2026
ਸੰਗਰੂਰ, 11 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵਲੋਂ ਬਾਬਾ ਬੁੱਢਾ ਜੀ ਤਪ ਅਸਥਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਮਦਾਸ (ਜ਼ਿਲ੍ਹਾ ਸ੍ਰੀ ਅੰਮ੍ਰਿਤਸਰ) ਦੇ ਪ੍ਰਬੰਧ ਅਧੀਨ ਹੋ ਰਹੇ 51ਵੇਂ ਸਾਲਾਨਾ ਸਰਬਹਿੰਦ ਸਮਾਗਮ ਅਤੇ ਨਗਰ ਕੀਰਤਨ ’ਚ ਸ਼ਾਮਿਲ ਹੋਣ ਲਈ ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਸਰਪ੍ਰਸਤ ਸੰਗਰੂਰ ਸੁਸਾਇਟੀ ਦੀ ਰਹਿਨੁਮਾਈ ਹੇਠ ਸਥਾਨਿਕ ਗੁਰਦੁਆਰਾ ਸਾਹਿਬ ਸੰਤ ਪੁਰਾ ਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਦੇ ਸੇਵਕ ਅਤੇ ਸੰਗਤਾਂ ਨੂੰ ਰਵਾਨਾ ਕਰਨ ਲਈ ਸੰਖੇਪ ਸਮਾਗਮ ਕੀਤਾ ਗਿਆ। ਗੁਰਿੰਦਰ ਸਿੰਘ ਗੁਜਰਾਲ ਨੇ ਸੰਗਤਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਯਾਤਰਾ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਉਪਰੰਤ ਸੁਰਿੰਦਰ ਪਾਲ ਸਿੰਘ ਸਿਦਕੀ ਨੂੰ ਯਾਤਰਾ ਜਥੇ ਦੇ ਜਥੇਦਾਰ ਦੀ ਸੇਵਾ ਸੌਂਪੀ ਅਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਹਰਭਜਨ ਸਿੰਘ ਭੱਟੀ ਦੇ ਨਾਲ ਕਰਮ ਸਿੰਘ ਰਵੀਦਾਸ ਪੁਰਾ, ਹਮੀਰ ਸਿੰਘ, ਮਹਿੰਦਰ ਪਾਲ ਸਿੰਘ ਐਡਵੋਕੇਟ, ਕਰਨੈਲ ਸਿੰਘ, ਸੰਤੋਖ ਸਿੰਘ ਥਲੇਸਾਂ ਨੇ ਸਿਰੋਪਾਓ ਭੇਂਟ ਦੇ ਕੇ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ।ਜੈਕਾਰਿਆਂ ਦੀ ਗੂੰਜ ਵਿੱਚ ਗੁਰਿੰਦਰ ਵੀਰ ਸਿੰਘ ਜਨਰਲ ਸਕੱਤਰ, ਜਸਵਿੰਦਰ ਸਿੰਘ ਵਿੱਕੀ, ਰਾਜਵਿੰਦਰ ਸਿੰਘ ਲੱਕੀ ਸਰਪ੍ਰਸਤ ਨੇ ਜਥੇ ਨੂੰ ਰਵਾਨਾ ਕੀਤਾ। ਇਸ ਜਥੇ ’ਚ ਸੁਸਾਇਟੀ ਸੇਵਕ ਦਲਵੀਰ ਸਿੰਘ ਬਾਬਾ, ਪ੍ਰੀਤਮ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ, ਗੁਰਪ੍ਰੀਤ ਸਿੰਘ ਬਿੱਲੂ, ਗੁਰਕੰਵਲ ਸਿੰਘ, ਹਰਵਿੰਦਰ ਸਿੰਘ ਬਿੱਟੂ, ਰਾਜਿੰਦਰ ਪਾਲ ਸਿੰਘ ਟੋਨੀ, ਬਲਵੰਤ ਸਿੰਘ ਭਿੱਖੀ, ਹਰਫੂਲ ਸਿੰਘ, ਮਨਦੀਪ ਸਿੰਘ ਸ਼ੈਲੀ, ਮਨਿੰਦਰ ਪਾਲ ਸਿੰਘ, ਰਾਵਿੰਦਰ ਸਿੰਘ, ਸੁਰਿੰਦਰ ਸਿੰਘ ਸਰਨਾ ਤੋਂ ਇਲਾਵਾ ਜੋਗਿੰਦਰ ਸਿੰਘ ਲੁਧਿਆਣਾ ਅਤੇ ਥਲੇਸਾਂ ਪਿੰਡ ਦੀ ਸੰਗਤ ਜਸਵਿੰਦਰ ਕੌਰ ਅਤੇ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਸ਼ਾਮਿਲ ਹੋਈ। ਯਾਤਰਾ ਦੇ ਰਸਤੇ ’ਚ ਬੀਬੀ ਸਵਰਨ ਕੌਰ ਮੁੱਖ ਸੇਵਾਦਾਰ ਇਸਤਰੀ ਸਤਿਸੰਗ ਸਭਾ ਦੀ ਅਗਵਾਈ ’ਚ ਬੀਬੀ ਪਰਵਿੰਦਰ ਕੌਰ, ਕਰਮਿੰਦਰ ਕੌਰ ਸੋਬਤੀ, ਪਿ੍ਤਪਾਲ ਕੌਰ ਸਾਹਨੀ, ਬਲਵੀਰ ਕੌਰ, ਕੁਲਦੀਪ ਕੌਰ, ਗੁਰਜੀਤ ਕੌਰ, ਜਸਮੀਤ ਕੌਰ ਆਦਿ ਨੇ ਸੰਗਤਾਂ ਨੂੰ ਨਾਮ ਜਪਾਇਆ ਅਤੇ ਗੁਰਬਾਣੀ ਪਾਠ ਦੀ ਸੇਵਾ ਨਿਭਾਈ। ਸੰਗਤਾਂ ਨੂੰ ਰਸਤੇ ’ਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦ ੀਦਾਰੇ ਵੀ ਕਰਵਾਏ ਗਏ।
Ad Position 22
No active advertisement
ਪਿਛਲੀ ਖ਼ਬਰ ਸਕਾਊਟ ਨੂੰ ਮਜ਼ਬੂਤ ਕਰਨ ਲਈ ਮੀਟਿੰਗ ਦੌਰਾਨ ਹੋਈ ਚਰਚਾ ਅਗਲੀ ਖ਼ਬਰ ਸਹਿਕਾਰੀ ਸਭਾ ਦੀ ਚੋਣ ’ਚ (ਵਾਰਿਸ ਪੰਜਾਬ ਦੇ) ਪਾਰਟੀ ਦੀ ਸ਼ਾਨਦਾਰ ਜਿੱਤ
Ad Position 24