ਨਾਮਜ਼ਦਗੀ ਪੱਤਰ ਦਾਖ਼ਲ ਨਾ ਕਰਨ ਦੇ ਦੋਸ਼ ਲਗਾਉਂਦਿਆਂ ਕੀਤੀ ਨਾਅਰੇਬਾਜ਼ੀ, ਚੋਣ ਅਧਿਕਾਰੀ ਨੇ ਦੋਸ਼ ਨਕਾਰੇ
ਮਲੇਰਕੋਟਲਾ, 6 ਅਕਤੂਬਰ (ਮੁਹੰਮਦ ਹਨੀਫ਼ ਥਿੰਦ)- ਯੂਸਫ਼ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਵੱਲੋਂ ਮਲੇਰਕੋਟਲਾ ਦੇ ਜਮਾਲਪੁਰਾ ਸਥਿਤ ਮਸਜਿਦ ਫੈਜ਼-ਏ-ਕੁਰਆਨ ਅਤੇ ਮਦਰੱਸਾ ਹਿਫ਼ਜ਼ੁਲ ਕੁਰਆਨ ਵਿਖੇ ਵਿਸ਼ਾਲ ਰਾਜ ਪੱਧਰੀ ‘ਤਿਲਾਵਤ-ਏ-ਕੁਰਆਨ’ ਮੁਕਾਬਲਾ ਧਾਰਮਿਕ ਸ਼ਰਧਾ, ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਮੁਕਾਬਲੇ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਅਤੇ ਮਦਰੱਸਿਆਂ ਤੋਂ ਪਹੁੰਚੇ ਕਰੀਬ 40 ਹਾਫ਼ਿਜ਼ ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਆਪਣੀ ਤਿਲਾਵਤ ਅਤੇ ਹਿਫ਼ਜ਼ ਦੀ ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਮਲੇਰਕੋਟਲਾ, 6 ਅਕਤੂਬਰ (ਮੁਹੰਮਦ ਹਨੀਫ਼ ਥਿੰਦ)- ਯੂਸਫ਼ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਵੱਲੋਂ ਮਲੇਰਕੋਟਲਾ ਦੇ ਜਮਾਲਪੁਰਾ ਸਥਿਤ ਮਸਜਿਦ ਫੈਜ਼-ਏ-ਕੁਰਆਨ ਅਤੇ ਮਦਰੱਸਾ ਹਿਫ਼ਜ਼ੁਲ ਕੁਰਆਨ ਵਿਖੇ ਵਿਸ਼ਾਲ ਰਾਜ ਪੱਧਰੀ ‘ਤਿਲਾਵਤ-ਏ-ਕੁਰਆਨ’ ਮੁਕਾਬਲਾ ਧਾਰਮਿਕ ਸ਼ਰਧਾ, ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਮੁਕਾਬਲੇ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਅਤੇ ਮਦਰੱਸਿਆਂ ਤੋਂ ਪਹੁੰਚੇ ਕਰੀਬ 40 ਹਾਫ਼ਿਜ਼ ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਆਪਣੀ ਤਿਲਾਵਤ ਅਤੇ ਹਿਫ਼ਜ਼ ਦੀ ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਨੂੰ ਦੋ ਭਾਗਾਂ ਵਿਚ ਕਰਵਾਇਆ ਗਿਆ। ਪਹਿਲਾ ਭਾਗ ਸਵੇਰੇ 9:30 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਇਆ, ਜਦਕਿ ਦੂਜਾ ਅਤੇ ਫਾਈਨਲ ਭਾਗ ਮਗਰਿਬ ਦੀ ਨਮਾਜ਼ ਤੋਂ ਬਾਅਦ ਕਰਵਾਇਆ ਗਿਆ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਪਵਿੱਤਰ ਕੁਰਆਨ ਦੀ ਤਿਲਾਵਤ, ਯਾਦਦਾਸ਼ਤ ਅਤੇ ਤਜਵੀਦ ਦੇ ਮਿਆਰ ਅਨੁਸਾਰ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਨਤੀਜਿਆਂ ਅਨੁਸਾਰ ਮੁਹੰਮਦ ਲਬੀਬ, ਪੁੱਤਰ ਮੁਫ਼ਤੀ ਇਰਤਕਾ ਉਲ ਹਸਨ ਕਾਂਧਲਵੀ ਅਤੇ ਮੁਹੰਮਦ ਮੁਨੀਰ, ਪੁੱਤਰ ਅਤਾ ਉਲ ਹੱਕ ਲੁਧਿਆਣਾ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ’ਤੇ ਰਹੇ ਦੋਵੇਂ ਜੇਤੂਆਂ ਨੂੰ ਵਿਸ਼ੇਸ਼ ਇਨਾਮ ਵਜੋਂ ਉਮਰਾ ਦੀਆਂ ਟਿਕਟਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਹ ਉਮਰਾ ਦੀਆਂ ਟਿਕਟਾਂ ਅਨਸ ਅਲ-ਮਜੀਦ ਦੇ ਮਾਲਕ ਹਾਜੀ ਅਬਦੁਲ ਮਜੀਦ ਅਤੇ ਅਲ ਫਰਹਾਨ ਟੂਰ ਐਂਡ ਟਰੇਵਲਜ਼ ਦੇ ਮਾਲਕ ਜਨਾਬ ਅਬਦੁਰ ਰਸ਼ੀਦ ਵਲੋਂ ਪ੍ਰਦਾਨ ਕੀਤੀਆਂ ਗਈਆਂ। ਇਸੇ ਤਰ੍ਹਾਂ ਮੁਹੰਮਦ ਮਹਿਤਾਬ, ਪੁੱਤਰ ਮੁਹੰਮਦ ਅਰਸ਼ਦ ਨੇ ਦੂਜਾ ਸਥਾਨ ਹਾਸਲ ਕੀਤਾ, ਜਿਸ ਨੂੰ 25 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਮੁਹੰਮਦ ਅਮੀਨ, ਪੁੱਤਰ ਮੁਹੰਮਦ ਯੂਨਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਉਸ ਨੂੰ 20 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਨਵਾਜ਼ਿਆ ਗਿਆ। ਇਸ ਤੋਂ ਇਲਾਵਾ ਮੁਕਾਬਲੇ ਵਿਚ ਭਾਗ ਲੈਣ ਵਾਲੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਲਈ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਦਾਰੁਲ ਉਲੂਮ ਦਿਓਬੰਦ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਕਾਰੀ ਆਫਤਾਬ ਅਹਿਮਦ ਖਾਨ, ਉਸਤਾਦ ਤਜਵੀਦ-ਏ-ਕੁਰਆਨ, ਕਾਰੀ ਮੁਹੰਮਦ ਇਕਰਾਰ, ਮੌਲਾਨਾ ਮੁਹੰਮਦ ਅਦਨਾਨ ਅਤੇ ਮੌਲਾਨਾ ਲੁਕਮਾਨ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੁਫ਼ਤੀ-ਏ-ਆਜ਼ਮ ਪੰਜਾਬ ਮੁਫ਼ਤੀ ਇਰਤਕਾ ਉਲ ਹਸਨ ਕਾਂਧਲਵੀ, ਮੌਲਾਨਾ ਅਬਦੁਲ ਸਤਾਰ, ਇਮਾਮ ਜਾਮਾ ਮਸਜਿਦ ਅਤੇ ਜਨਾਬ ਲਤੀਫ਼ ਅਹਿਮਦ ਥਿੰਦ, ਆਈ.ਏ.ਐੱਸ., ਸੀ.ਈ.ਓ. ਪੰਜਾਬ ਵਕਫ਼ ਬੋਰਡ ਨੇ ਵੀ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਯੂਸਫ਼ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਮੁਫ਼ਤੀ ਮੁਹੰਮਦ ਦਿਲਸ਼ਾਦ ਅਤੇ ਜਨਰਲ ਸਕੱਤਰ ਮੁਫ਼ਤੀ ਅਬਦੁਲ ਮਲਿਕ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਵਿਚ ਸੁਸਾਇਟੀ ਦੇ ਸਰਪ੍ਰਸਤ ਖਾਲਿਦ ਥਿੰਦ, ਗੁਲਰੇਜ਼ ਖਾਲਿਦ ਥਿੰਦ, ਮੁਹੰਮਦ ਆਸਿਫ਼ (ਜੇ.ਬੀ. ਵਾਲੇ), ਕਾਰੀ ਮੁਹੰਮਦ ਰਫ਼ੀਕ (ਘਿਓ ਵਾਲੇ), ਪ੍ਰਿੰਸੀਪਲ ਅਸਰਾਰ ਨਿਜ਼ਾਮੀ, ਹਾਜੀ ਅਬਦੁਲ ਮਜੀਦ, ਅਬਦੁਰ ਰਸ਼ੀਦ ਅਲ ਫਰਹਾਨ (ਉਮਰਾ ਗਰੁੱਪ), ਮਾਸਟਰ ਮੁਹੰਮਦ ਨਜ਼ੀਰ, ਮੋਹਤਮਿਮ ਮਦਰੱਸਾ ਹਿਫ਼ਜ਼ੁਲ ਕੁਰਆਨ, ਮੌਲਾਨਾ ਮੁਹੰਮਦ ਹਾਰੂਨ ਅਤੇ ਅਸ਼ਰਫ਼ ਅਬਦੁੱਲਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ ਅਤੇ ਕੁਰਆਨ-ਏ-ਪਾਕ ਨਾਲ ਮੁਹੱਬਤ ਰੱਖਣ ਵਾਲੇ ਲੋਕਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਧਾਰਮਿਕ ਮਾਹੌਲ ਅਤੇ ਬੱਚਿਆਂ ਵਲੋਂ ਕੀਤੀ ਗਈ ਸੁਰੀਲੀ ਤਿਲਾਵਤ ਨੇ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ। ਅੰਤ ਵਿਚ ਸੁਸਾਇਟੀ ਵਲੋਂ ਸਮੂਹ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਦੇਸ਼, ਕੌਮ ਤੇ ਸਮਾਜ ਦੀ ਭਲਾਈ ਅਤੇ ਅਮਨ-ਸ਼ਾਂਤੀ ਲਈ ਵਿਸ਼ੇਸ਼ ਦੁਆ ਕਰਵਾਈ ਗਈ।