ਸੜਕ ਹਾਦਸੇ ਦੇ ਦੋਸ਼ਾਂ ’ਚੋਂ ਟੈਂਕਰ ਚਾਲਕ ਬਰੀ
ਸ੍ਰੀ ਦੁਰਗਾ ਸੇਵਾ ਦਲ ਦੇ ਮੈਂਬਰਾਂ ਨੂੰ ਮਿਲ਼ਿਆ ਸਟੇਟ ਐਵਾਰਡ
ਅਮਰਗੜ੍ਹ, 6 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਕੁਰੂਕਸ਼ੇਤਰ ਤੋਂ ਮਲੇਰਕੋਟਲਾ ਨੂੰ ਆ ਰਹੀ 400 ਕੇ. ਵੀ.
ਤ
ਤੋਲੇਵਾਲ ’ਚ ਕਈ ਟਰਾਂਸਫਾਰਮਰ ਤੇ ਬਿਜਲੀ ਦੇ ਉਪਕਰਨ ਸੜੇ
07-10-2026
ਅਮਰਗੜ੍ਹ, 6 ਅਕਤੂਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਕੁਰੂਕਸ਼ੇਤਰ ਤੋਂ ਮਲੇਰਕੋਟਲਾ ਨੂੰ ਆ ਰਹੀ 400 ਕੇ.ਵੀ. ਬਿਜਲੀ ਸਪਲਾਈ ਲਾਈਨ ਦੀ ਇੱਕ ਤਾਰ ਅਚਾਨਕ ਟੁੱਟ ਕੇ ਮਲੇਰਕੋਟਲਾ-ਪਟਿਆਲਾ ਮੁੱਖ ਮਾਰਗ ਤੇ ਦਾਣਾ ਮੰਡੀ ਤੋਲੇਵਾਲ ਨੇੜੇ ਆ ਡਿੱਗੀ। ਇਸ ਘਟਨਾ ਦੌਰਾਨ ਭਾਵੇਂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਪਰ ਸੜਕ ਦੇ ਵਿਚਕਾਰ ਤਾਰ ਡਿੱਗਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕਰੀਬ ਚਾਰ ਘੰਟਿਆਂ ਤੋਂ ਵੱਧ ਸਮਾਂ ਭਾਰੀ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਘਟਨਾ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿੱਥੇ ਭਾਰੀ ਵਾਹਨ ਸੜਕ ਤੇ ਫਸੇ ਰਹੇ, ਉੱਥੇ ਕੁਝ ਛੋਟੇ ਵਾਹਨਾਂ ਦੇ ਚਾਲਕ ਆਪਣੀ ਜਾਨ ਜੋਖ਼ਮ ‘ਚ ਪਾ ਕੇ ਡਿੱਗੀ ਹੋਈ ਤਾਰ ਹੇਠੋਂ ਲੰਘਦੇ ਰਹੇ। ਬਿਜਲੀ ਦੀ ਉੱਚ ਵੋਲਟੇਜ ਵਾਲੀ ਲਾਈਨ ਨਾਲ ਜੁੜੀ ਇਸ ਘਟਨਾ ਨੇ ਸੁਰੱਖਿਆ ਪ੍ਰਬੰਧਾਂ ਸਬੰਧੀ ਵੀ ਗੰਭੀਰ ਸਵਾਲ ਖੜ੍ਹੇ ਕੀਤੇ। ਮੌਕੇ ਤੇ ਮੌਜੂਦ ਪ੍ਰਤੱਖਦਰਸ਼ੀਆਂ ਪ੍ਰਧਾਨ ਬਲਦੇਵ ਸਿੰਘ ਸੰਘਾ, ਅਰਸ਼ਦੀਪ ਸਿੰਘ ਅਤੇ ਹੋਰ ਵਿਅਕਤੀਆ ਨੇ ਦੱਸਿਆ ਕਿ ਅਚਾਨਕ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਮੌਕੇ ਤੇ ਜਾ ਕੇ ਵੇਖਿਆ ਤਾਂ ਬਿਜਲੀ ਦੀ 400 ਕੇ.ਵੀ. ਲਾਈਨ ਦੀ ਇੱਕ ਤਾਰ ਟੁੱਟ ਕੇ ਸੜਕ ਤੇ ਡਿੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਕੁਝ ਕਾਰ ਚਾਲਕ ਖ਼ਤਰੇ ਦੀ ਪਰਵਾਹ ਕੀਤੇ ਬਿਨਾਂ ਤਾਰ ਹੇਠੋਂ ਲੰਘਦੇ ਰਹੇ, ਜਦਕਿ ਭਾਰੀ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਉੱਧਰ ਦਿੱਲੀ ਤੋਂ ਆ ਰਹੀ ਬੱਸ ਦੇ ਚਾਲਕ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਤਾਰ ਡਿੱਗਣ ਕਾਰਨ ਉਨ੍ਹਾਂ ਦੀ ਬੱਸ ਦਾ ਅਗਲਾ ਗੇੜਾ ਖੁੰਝਣ ਦਾ ਖ਼ਦਸ਼ਾ ਬਣ ਗਿਆ ਅਤੇ ਪੰਜਾਬ ਰਾਜ ਬੱਸ ਸੇਵਾ ਨਿਗਮ ਵੱਲੋਂ ਜੁਰਮਾਨਾ ਲੱਗਣ ਦੀ ਚਿੰਤਾ ਵੀ ਸਤਾ ਰਹੀ ਸੀ।ਘਟਨਾ ਦੀ ਸੂਚਨਾ ਮਿਲਣ ਤੇ ਡੀ.ਐਸ.ਪੀ ਸੰਜੀਵ ਕਪੂਰ, ਐਸ.ਐਚ.ਓ ਨਵਦੀਪ ਕੌਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕਾਫ਼ੀ ਮੁਸ਼ੱਕਤ ਕੀਤੀ। ਦੂਜੇ ਪਾਸੇ ਬਿਜਲੀ ਵਿਭਾਗ ਦੇ ਐਸ.ਡੀ.ਓ ਗੁਰਜੀਤ ਸਿੰਘ ਨੇ ਦੱਸਿਆ ਕਿ ਸਬੰਧਤ ਬਿਜਲੀ ਲਾਈਨ ਇੱਕ ਨਿੱਜੀ ਕੰਪਨੀ ਦੇ ਅਧੀਨ ਹੈ ਅਤੇ ਕੰਪਨੀ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟੁੱਟੀ ਹੋਈ ਤਾਰ ਦੇ 11 ਕੇ.ਵੀ. ਲਾਈਨ ਤੇ ਡਿੱਗਣ ਕਾਰਨ ਕਈ ਟਰਾਂਸਫਾਰਮਰ ਸੜ ਗਏ ਅਤੇ ਤੋਲੇਵਾਲ ਦੇ ਵਸਨੀਕਾਂ ਦੇ ਮੀਟਰਾਂ ਸਮੇਤ ਹੋਰ ਬਿਜਲੀ ਉਪਕਰਨਾਂ ਦਾ ਨੁਕਸਾਨ ਹੋਇਆ। ਬਿਜਲੀ ਸਪਲਾਈ ਮੁੜ ਚਾਲੂ ਹੋਣ ਤੋਂ ਬਾਅਦ ਹੀ ਨੁਕਸਾਨ ਦੀ ਪੂਰੀ ਤਸਵੀਰ ਸਾਹਮਣੇ ਆ ਸਕੇਗੀ।ਆਖ਼ਰਕਾਰ, ਕਰੀਬ ਚਾਰ ਘੰਟਿਆਂ ਤੋਂ ਵੱਧ ਸਮੇਂ ਬਾਅਦ ਸਬੰਧਤ ਕੰਪਨੀ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਤਾਰ ਨੂੰ ਕੱਟਿਆ ਅਤੇ ਸੜਕ ਤੋਂ ਹਟਾਇਆ। ਇਸ ਤੋਂ ਬਾਅਦ ਆਵਾਜਾਈ ਬਹਾਲ ਹੋ ਸਕੀ।