01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਚੰਡੀਗੜ੍ਹ ਧਰਨੇ ਦੀ ਤਿਆਰੀ ਸੰਬੰਧੀ ਡਿਪੂ ਹੋਲਡਰਾਂ ਨੇ ਮੀਟਿੰਗ ਕੀਤੀ

ਲੌਂਗੋਵਾਲ, 30 ਸਤੰਬਰ (ਵਿਨੋਦ, ਖੰਨਾ) - ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸਿੱਧ ਸਮਾਧਾਂ ਵਿਖੇ ਹੋਈ। ਜਿਸ ’ਚ 5 ਅਕਤੂਬਰ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਵਿਚ ਫੂਡ ਸਪਲਾਈ ਵਿਭਾਗ ਪੰਜਾਬ ਦੇ ਮੁੱਖ ਦਫਤਰ ਅਨਾਜ ਭਵਨ ਚੰਡੀਗੜ੍ਹ ਅੱਗੇ ਦਿੱਤੇ ਜਾ ਧਰਨੇ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 01-10-2026
ਲੌਂਗੋਵਾਲ, 30 ਸਤੰਬਰ (ਵਿਨੋਦ, ਖੰਨਾ) - ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਆਫ ਪੰਜਾਬ ਦੀ ਇਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸਿੱਧ ਸਮਾਧਾਂ ਵਿਖੇ ਹੋਈ। ਜਿਸ ’ਚ 5 ਅਕਤੂਬਰ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਵਿਚ ਫੂਡ ਸਪਲਾਈ ਵਿਭਾਗ ਪੰਜਾਬ ਦੇ ਮੁੱਖ ਦਫਤਰ ਅਨਾਜ ਭਵਨ ਚੰਡੀਗੜ੍ਹ ਅੱਗੇ ਦਿੱਤੇ ਜਾ ਧਰਨੇ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਡਿੱਪੂ ਹੋਲਡਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਲਾਰੇ ਲਾ ਕੇ ਡੰਗ ਟਪਾ ਰਹੀ ਹੈ। ਏਨਾ ਹੀ ਨਹੀਂ, 28 ਜੁਲਾਈ ਦੀ ਮੀਟਿੰਗ ਦੌਰਾਨ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਆਨਾਕਾਨੀ ਕਰ ਰਹੀ ਹੈ, ਜਿਸ ਨੂੰ ਲੈ ਕੇ ਡਿੱਪੂ ਹੋਲਡਰਾਂ ’ਚ ਭਾਰੀ ਰੋਸ ਹੈ। ਆਗੂਆਂ ਨੇ ਕਿਹਾ ਕਿ ਖਪਤਕਾਰਾਂ ਨੂੰ ਰਾਸ਼ਨ ਦੇਣ ਸਮੇਂ ਨਿਕਲਦੀਆਂ ਪੰਜ ਪਰਚੀਆਂ ਵੀ ਆਮ ਲੋਕਾਂ ਤੇ ਡੀਪੂ ਹੋਲਡਰਾਂ ਦੇ ਜੀਅ ਦਾ ਜੰਜਾਲ ਬਣੀਆਂ ਹੋਈਆਂ ਹਨ । ਉਨ੍ਹਾਂ ਪੰਜਾਬ ਸਰਕਾਰ ਤੋਂ ਸਾਲ 2021-22 ਦੇ ਡਿੱਪੂ ਬਹਾਲ ਕਰਨ ਅਤੇ ਪੰਜ ਪਰਚੀਆਂ ਦੀ ਬਜ਼ਾਏ ਇਕ ਪਰਚੀ, ਮਾਰਕਫੈੱਡ ਡਿੱਪੂਆਂ ਦੇ ਆਧਾਰ ‘ਤੇ 68 ਹਜ਼ਾਰ ਮਹੀਨਾ ਮਾਣ ਭੱਤਾ ਦੇਣ, ਬਿਜਲੀ ਦਾ ਬਿੱਲ ਅਤੇ ਦੁਕਾਨ ਦਾ ਕਿਰਾਇਆ ਦੇਣ, ਲੰਮੇ ਸਮੇਂ ਤੋਂ ਬੰਦ ਕੀਤੀਆਂ ਸਪਲਾਈਆਂ ਨੂੰ ਬਹਾਲ ਕਰਨ ਦੀ ਮੰਗ ਸਮੇਤ ਸਥਾਨਕ ਪੱਧਰ ਤੇ ਦਰਪੇਸ਼ ਸਮੱਸਿਆਵਾਂ ਉਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕੌਂਸਲਰ ਗੁਰਮੇਲ ਸਿੰਘ ਚੋਟੀਆ, ਮੁਲਖਾ ਸਿੰਘ ਸਾ. ਸਰਪੰਚ, ਰਾਜਵਿੰਦਰ ਸਿੰਘ ਸਾ. ਸਰਪੰਚ ਗੋਬਿੰਦ ਨਗਰ, ਬਲਵਿੰਦਰ ਸਿੰਘ ਮਾਡਲ ਟਾਊਨ, ਕੁਲਵਿੰਦਰ ਸਿੰਘ ਮੰਡੇਰ ਕਲਾਂ, ਰਾਜਵੀਰ ਸਿੰਘ ਸਾਹੋਕੇ, ਕੁਲਵੰਤ ਸਿੰਘ ਤਕੀਪੁਰ, ਤਲਵਿੰਦਰ ਸਿੰਘ ਲੋਹਾਖੇੜਾ, ਜਗਵਿੰਦਰ ਪਾਲ ਢੱਡਰੀਆਂ, ਹਰਵਿੰਦਰ ਸਿੰਘ ਕਿਲਾ ਭਰੀਆਂ, ਗੁਰਮੁਖ ਸਿੰਘ ਢੱਡਰੀਆਂ, ਹਰਮੇਸ਼ ਕੁਮਾਰ ਮੰਡੇਰ ਕਲਾਂ, ਜਸਵੀਰ ਸਿੰਘ ਸ਼ੇਰੋ, ਦਵਿੰਦਰ ਸਿੰਘ ਲੌਂਗੋਵਾਲ, ਦਲਵਾਰਾ ਸਿੰਘ, ਰਣਧੀਰ ਸਿੰਘ ਲੋਂਗੋਵਾਲ, ਦਾਤਾਰਾਮ ਲੌਂਗੋਵਾਲ, ਓਮ ਪ੍ਰਕਾਸ਼, ਗੁਰਪ੍ਰੀਤ ਸਿੰਘ ਭਗਵਾਨਪੁਰਾ, ਮੰਗਤ ਰਾਮ ਦਿਆਲਗੜ੍ਹ ਹੁਕਮ ਚੰਦ ਕਿਲਾ ਭਰੀਆਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਅਧਿਆਪਕ ਦੇ ਧਰਨੇ ’ਚ ਮਲੇਰਕੋਟਲਾ ਜ਼ਿਲ੍ਹੇ ਨੇ ਪ੍ਰਦਰਸ਼ਨ ਦੀ ਕੀਤੀ ਨੁਮਾਇੰਦਗੀ ਅਗਲੀ ਖ਼ਬਰ ਫਾਈਨਲ ਵਿੱਚ ਨਵਾਂ ਗਾਓਂ ਦੀ ਟੀਮ ਨੂੰ ਹਰਾ ਕੇ ਜਿੱਤੀ ਟਰਾਫੀ
Ad Position 24