ਮਤੋਈ ਵਿਖੇ ਬੀਕੇਯੂ ਦੇ ਅਹੁਦੇਦਾਰਾਂ ਦੀ ਮੀਟਿੰਗ
ਮਾਲੇਰਕੋਟਲਾ, 30 ਸਤੰਬਰ (ਮਨਜਿੰਦਰ ਸਿੰਘ ਸਰੌਦ) - ਨੇੜਲੇ ਪਿੰਡ ਮਤੋਈ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿੱਥੇ ਕਿਸਾਨੀ ਮਸਲਿਆਂ ਨੂੰ ਲੈ ਕੇ ਜਥੇਬੰਦੀ ਵਲੋਂ ਉਲੀਕੇ ਪ੍ਰੋਗਰਾਮ ਸਬੰਧੀ ਤਿਆਰੀਆਂ ਨੂੰ ਲੈ ਕੇ ਡਿਊਟੀਆਂ ਲਗਾਈਆਂ ਗਈਆਂ । ਆਗੂਆਂ ਵਲੋਂ ਬਲਾਕ ਕਮੇਟੀ ਤੇ ਜ਼ਿਲ੍ਹਾ ਪੱਧਰ ’ਤੇ ਜਥੇਬੰਦੀ ਦੇ ਵਰਕਰਾਂ ਨੂੰ ਲਾਮਬੰਦ ਕਰਨ ਦੇ ਲਈ ਪਿੰਡ-ਪਿੰਡ ਜਾ ਕੇ ਨਵੀਂ ਵਿਉਂਤਬੰਦੀ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ ।
ਮਾਲੇਰਕੋਟਲਾ, 30 ਸਤੰਬਰ (ਮਨਜਿੰਦਰ ਸਿੰਘ ਸਰੌਦ) - ਨੇੜਲੇ ਪਿੰਡ ਮਤੋਈ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿੱਥੇ ਕਿਸਾਨੀ ਮਸਲਿਆਂ ਨੂੰ ਲੈ ਕੇ ਜਥੇਬੰਦੀ ਵਲੋਂ ਉਲੀਕੇ ਪ੍ਰੋਗਰਾਮ ਸਬੰਧੀ ਤਿਆਰੀਆਂ ਨੂੰ ਲੈ ਕੇ ਡਿਊਟੀਆਂ ਲਗਾਈਆਂ ਗਈਆਂ । ਆਗੂਆਂ ਵਲੋਂ ਬਲਾਕ ਕਮੇਟੀ ਤੇ ਜ਼ਿਲ੍ਹਾ ਪੱਧਰ ’ਤੇ ਜਥੇਬੰਦੀ ਦੇ ਵਰਕਰਾਂ ਨੂੰ ਲਾਮਬੰਦ ਕਰਨ ਦੇ ਲਈ ਪਿੰਡ-ਪਿੰਡ ਜਾ ਕੇ ਨਵੀਂ ਵਿਉਂਤਬੰਦੀ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ । ਜਿਸ ਦੇ ਚਲਦਿਆਂ ਆਉਣ ਵਾਲੀ 5 ਅਕਤੂਬਰ ਦੇ ਧਰਨੇ ਲਈ ਜ਼ਿਲ੍ਹਾ ਆਗੂ ਟੀਮ ਨਾਲ ਬਲਾਕ ਪ੍ਰਧਾਨ ਜਗਤਾਰ ਸਿੰਘ ਸਰੌਦ, ਸੀਨੀਅਰ ਆਗੂ ਹਰਜਿੰਦਰ ਸਿੰਘ ਭੋਗੀਵਾਲ, ਸਕੱਤਰ ਸਵਰਨਜੀਤ ਸਿੰਘ ਦੁੱਲਮਾ, ਹਰਜਿੰਦਰ ਸਿੰਘ ਸਰੌਦ ਤੇ ਬਲਾਕ ਟੀਮ ਦੇ ਅਹੁਦੇਦਾਰਾਂ ਵਲੋਂ ਪਿੰਡ ਪੱਧਰੀ ਇਕਾਈਆਂ ਦੇ ਨਾਲ ਰਾਬਤਾ ਬਣਾ ਕੇ ਵਰਕਰਾਂ ਨਾਲ ਧਰਨੇ ਸਬੰਧੀ ਗੱਲਬਾਤ ਕੀਤੀ ਗਈ । ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਅਤੇ ਅਹੁਦੇਦਾਰ ਹਾਜ਼ਰ ਸਨ ।