01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਰਾਜਾ ਵੜਿੰਗ ਨੇ ਐਕਸ ਖਾਤੇ 'ਤੇ ਖੁਦ ਹੀ ਕਰ ਦਿੱਤਾ ਖੁਲਾਸਾ

ਚੰਡੀਗੜ੍ਹ, 1 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅਸਤੀਫ਼ਾ ਦੇਣ ਦੀਆਂ ਅਟਕਲਾਂ ਅਤੇ ਚਰਚਾਵਾਂ ਵਿਚਾਲੇ ਉਨ੍ਹਾਂ ਵਲੋਂ ਖੁਦ ਹੀ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਾਰਾ ਕੁਝ ਸਪੱਸ਼ਟ ਕਰ ਦਿੱਤਾ ਗਿਆ ਹੈ l

Ad Position 21
No active advertisement
ਅਜੀਤ ਡੈਸਕ 01-10-2026

ਚੰਡੀਗੜ੍ਹ, 1 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅਸਤੀਫ਼ਾ ਦੇਣ ਦੀਆਂ ਅਟਕਲਾਂ ਅਤੇ ਚਰਚਾਵਾਂ ਵਿਚਾਲੇ ਉਨ੍ਹਾਂ ਵਲੋਂ ਖੁਦ ਹੀ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਾਰਾ ਕੁਝ ਸਪੱਸ਼ਟ ਕਰ ਦਿੱਤਾ ਗਿਆ ਹੈ l ਉਨ੍ਹਾਂ ਵਲੋਂ ਪਹਿਲਾਂ ਸਵੇਰੇ ਪੱਤਰਕਾਰਾਂ ਦੇ ਸਵਾਲਾਂ ਤੋਂ ਟਾਲਾ ਵੱਟਦੇ ਹੋਏ ਸਿਰਫ਼ ਇੰਨਾ ਕਿਹਾ ਸੀ ਕਿ ਮੈਂ ਅਜੇ ਇਸ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦਾ, ਸਮਾਂ ਆਉਣ ’ਤੇ ਤੁਹਾਨੂੰ ਦੱਸ ਦਵਾਂਗਾ, ਇਸ ਮਗਰੋਂ ਉਨ੍ਹਾਂ ਹੁਣ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਪਹਿਲਾ ਆਪਣੇ ਨਾਮ ਨਾਲ ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਲਿਖਿਆ ਅਤੇ ਜਦੋਂ ਉਹ ਵਾਇਰਲ ਹੋਣ ਲੱਗਿਆ ਤਾਂ ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਨਾਲ ਜੋ ਸਾਬਕਾ ਸ਼ਬਦ ਲਿਖਿਆ ਸੀ, ਉਹ ਵੀ ਹਟਾ ਦਿੱਤਾ ਅਤੇ ਉਹ ਪ੍ਰਧਾਨ ਨੇ ਉਹ ਵੀ ਹਟਾ ਦਿੱਤਾ l ਹੁਣ ਰਾਜਾ ਵੜਿੰਗ ਵਲੋਂ ਅਜਿਹਾ ਕਰਨ ਨੂੰ ਅਸਤੀਫੇ ਦੀ ਸੂਚਨਾ ’ਤੇ ਮੋਹਰ ਲਗਾਉਣ ਵਾਲੀ ਹੀ ਮੰਨਿਆ ਜਾ ਰਿਹਾ ਹੈ l

Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ - ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਭਾਰਤ ਪਹੁੰਚਾ ਹਾਕੀ ਦੇ ਫਾਈਨਲ 'ਚ ਅਗਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਗੜਗੱਜ ਨੂੰ ਲਿਖਿਆ ਖੁੱਲ੍ਹਾ ਪੱਤਰ
Ad Position 24