22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮੂਨਕ ਦੀ ਮਹਾਨ ਤਪੋ ਭੂਮੀ ’ਤੇ 12 ਜੈਨ ਮੁਨੀਆਂ ਨੇ ਅੰਤਿਮ ਸਮੇਂ ਤੱਕ ਆਪਣਾ ਸਰੀਰ ਤਿਆਗ ਕੇ ਦਿੱਤਾ ਬਲੀਦਾਨ- ਸ੍ਰੀ ਜੈ ਮੁਨੀ

ਮੂਨਕ, 20 ਸਤੰਬਰ (ਵਰਿੰਦਰ ਭਾਰਦਵਾਜ) - ਅਸੀਂ ਬੜੇ ਭਾਗਸ਼ਾਲੀ ਹਾਂ ਕਿ ਸਾਨੂੰ ਜੈਨ ਧਰਮ ਦੇ ਪੇਕੇ ਮੰਨੀ ਜਾਂਦੀ ਜੈਨ ਮੁਨੀਆਂ ਦੇ ਪੂਰਵਜਾਂ ਦੀ ਪਾਵਨ ਧਰਤੀ ਮੂਨਕ ਉਹ ਮਹਾਨ ਤਪੋ ਭੂਮੀ ਹੈ, ਜਿੱਥੇ 12 ਮੁਨੀਆਂ ਨੇ ਅੰਤਿਮ ਸਮੇਂ ਆਪਣਾ ਸਰੀਰ ਤਿਆਗ ਕੇ ਬਲੀਦਾਨ ਦਿੱਤਾ ਹੈ। ਅੱਜ ਇਸ ਸਥਾਨ ’ਤੇ ਗੁਰੂ ਸੁਦਰਸ਼ਨ ਲਾਲ ਦੇ ਚੇਲਿਆਂ ਨੂੰ ਮੂਨਕ ਦੇ ਨਾਮੀ ਕਾਰੋਬਾਰੀ ਆਰ.

Ad Position 21
No active advertisement
ਜੈਨ ਮੁਨੀਆ ਤੋਂ ਪ੍ਰਵਚਨ ਸੁਣਦੇ ਹੋਏ ਸ਼ਰਧਾਲੂ। ਤਸਵੀਰ – ਵਰਿੰਦਰ ਭਾਰਦਵਾਜ 22-09-2026
ਮੂਨਕ, 20 ਸਤੰਬਰ (ਵਰਿੰਦਰ ਭਾਰਦਵਾਜ) - ਅਸੀਂ ਬੜੇ ਭਾਗਸ਼ਾਲੀ ਹਾਂ ਕਿ ਸਾਨੂੰ ਜੈਨ ਧਰਮ ਦੇ ਪੇਕੇ ਮੰਨੀ ਜਾਂਦੀ ਜੈਨ ਮੁਨੀਆਂ ਦੇ ਪੂਰਵਜਾਂ ਦੀ ਪਾਵਨ ਧਰਤੀ ਮੂਨਕ ਉਹ ਮਹਾਨ ਤਪੋ ਭੂਮੀ ਹੈ, ਜਿੱਥੇ 12 ਮੁਨੀਆਂ ਨੇ ਅੰਤਿਮ ਸਮੇਂ ਆਪਣਾ ਸਰੀਰ ਤਿਆਗ ਕੇ ਬਲੀਦਾਨ ਦਿੱਤਾ ਹੈ। ਅੱਜ ਇਸ ਸਥਾਨ ’ਤੇ ਗੁਰੂ ਸੁਦਰਸ਼ਨ ਲਾਲ ਦੇ ਚੇਲਿਆਂ ਨੂੰ ਮੂਨਕ ਦੇ ਨਾਮੀ ਕਾਰੋਬਾਰੀ ਆਰ.ਕੇ.ਗਰਗ ਦੀ ਇੱਛਾ ਤੇ ਜੈਨ ਭਾਈਚਾਰੇ ਦੀ ਬੇਨਤੀ ’ਤੇ ਨਵੇਂ ਬਣੇ ਇਸ ਵਿਸ਼ਾਲ ਭਵਨ ’ਚ ਪਹਿਲਾ ਚਤੁਰਮਾਸ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਅਸੀਂ ਦਿਲ ’ਚ ਯਾਦਾਂ ਸੰਜੋਏ ਇਸ ਮਹਾਨ ਧਰਤੀ ਨੂੰ ਵੰਦਨ-ਨਮਨ ਕਰਨ ਦੀ ਤਮੰਨਾ ਨਾਲ ਮੂਨਕ ਪਹੁੰਚੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਰਮ ਵਖਿਆਨੀ ਵਿਦਵਾਨ ਜੈ ਮੁਨੀ ਨੇ ਜੈਨ ਸਥਾਨ ਮੂਨਕ ਵਿਖੇ ਪਰਵਚਨ ਸੁਣਨ ਆਏ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕੀਤਾ। ਜੈ ਮੁਨੀ ਨੇ ਕਿਹਾ ਕਿ ਨਸ਼ੇ ਪਰਿਵਾਰਾਂ ਤੇ ਸਮਾਜਾਂ ਨੂੰ ਬਰਬਾਦ ਕਰ ਰਹੇ ਹਨ ਅਤੇ ਨਵੀਂ ਪੀੜ੍ਹੀ ਦੀ ਰੱਖਿਆ ਲਈ ਨਸ਼ਿਆਂ ‘ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ। ਮੁਨੀਆ ਨੇ ਸਾਰਿਆਂ ਨੂੰ 21 ਸਤੰਬਰ ਤੋਂ ਘਰੇ ਉੱਤਰਾਧਿਆਇਨ ਸੂਤਰ ਦਾ ਪਾਠ ਕਰਨ ਲਈ ਵੀ ਉਤਸ਼ਾਹਿਤ ਕੀਤਾ ਅਤੇ 27 ਸਤੰਬਰ ਨੂੰ ਸੰਵਤਸਰੀ ਤਿਉਹਾਰ ਦੀ ਭਾਵਨਾ ਅਨੁਸਾਰ ਆਤਮ-ਚਿੰਤਨ, ਮੁਆਫ਼ੀ ਤੇ ਧਾਰਮਿਕ ਪੂਜਾ ਦਿਨ ਵਜੋਂ ਮਨਾਇਆ ਜਾਵੇਗਾ। ਉਪਦੇਸ਼ਕ ਸ਼੍ਰੀਪਾਲ ਮੁਨੀ ਨੇ ਕਿਹਾ ਗੰਗਾ ਇਸ਼ਨਾਨ ਨਾਲ ਸਰੀਰ ਸ਼ੁੱਧ ਹੋ ਸਕਦਾ । ਆਦਿਤਿਆ ਮੁਨੀ ਨੇ ਕਿਹਾ ਅਧਿਆਤਮਿਕ ਅਭਿਆਸ, ਸੰਜਮ ਅਤੇ ਇਕਾਗਰਤਾ ਨੂੰ ਜੀਵਨ ਵਿੱਚ ਸਫਲਤਾ ਦੀ ਨੀਂਹ ਹੈ ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਬਹਿਣੀਵਾਲ ਨੇ ਦੋ ਗੁਰੂ ਘਰਾਂ ਨੂੰ ਦਿੱਤੇ ਚੰਦੋਆ ਸੈੱਟ ਅਗਲੀ ਖ਼ਬਰ ਸੈਕਟਰ 17 ਅੰਦਰ ਘੁੰਮਦੇ ਆਵਾਰਗਰਦਾਂ ਨੂੰ ਪੁਲਿਸ ਨੇ ਨੱਥ ਨਾ ਪਾਈ ਤਾਂ ਤਿੱਖਾ ਸੰਘਰਸ਼ ਵਿੱਢਾਂਗੇ– ਬੀਬੀ ਸੈਣੀ
Ad Position 24