ਨੌਜਵਾਨ ਵਲੋਂ ਨਾਰੀਕੇ ਸਿਹਤ ਕੇਂਦਰ ਨੂੰ 50 ਹਜ਼ਾਰ ਰੁਪਏ ਦੀਆਂ ਦਵਾਈਆਂ ਦਾਨ
ਅਮਰਗੜ੍ਹ, 21 ਸਤੰਬਰ (ਜਤਿੰਦਰ ਮੰਨਵੀ) - ਨੇੜਲੇ ਪਿੰਡ ਨਾਰੀਕੇ ਵਿਖੇ ਸਰਪੰਚ ਨਰੇਸ਼ ਕੁਮਾਰ ਨਾਰੀਕੇ ਦੀ ਪ੍ਰੇਰਨਾ ਸਦਕਾ ਪਿੰਡ ਦੇ ਨੌਜਵਾਨ ਮਨਪ੍ਰੀਤ ਦਾਸ ਵੱਲੋਂ ਸਿਹਤ ਕੇਂਦਰ ਨੂੰ ਕਰੀਬ 50 ਹਜ਼ਾਰ ਰੁਪਏ ਦੀਆਂ ਦਵਾਈਆਂ ਦਾਨ ਕੀਤੀਆਂ ਗਈਆਂ। ਇਸ ਉਪਰਾਲੇ ਨਾਲ ਸਿਹਤ ਕੇਂਦਰ ਵਿਖੇ ਆਉਣ ਵਾਲੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦੀ ਸਹੂਲਤ ਮਿਲੇਗੀ।
ਅਮਰਗੜ੍ਹ, 21 ਸਤੰਬਰ (ਜਤਿੰਦਰ ਮੰਨਵੀ) - ਨੇੜਲੇ ਪਿੰਡ ਨਾਰੀਕੇ ਵਿਖੇ ਸਰਪੰਚ ਨਰੇਸ਼ ਕੁਮਾਰ ਨਾਰੀਕੇ ਦੀ ਪ੍ਰੇਰਨਾ ਸਦਕਾ ਪਿੰਡ ਦੇ ਨੌਜਵਾਨ ਮਨਪ੍ਰੀਤ ਦਾਸ ਵੱਲੋਂ ਸਿਹਤ ਕੇਂਦਰ ਨੂੰ ਕਰੀਬ 50 ਹਜ਼ਾਰ ਰੁਪਏ ਦੀਆਂ ਦਵਾਈਆਂ ਦਾਨ ਕੀਤੀਆਂ ਗਈਆਂ। ਇਸ ਉਪਰਾਲੇ ਨਾਲ ਸਿਹਤ ਕੇਂਦਰ ਵਿਖੇ ਆਉਣ ਵਾਲੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦੀ ਸਹੂਲਤ ਮਿਲੇਗੀ। ਇਸ ਮੌਕੇ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪਿੰਡ ਨਾਰੀਕੇ ਦੇ ਸਰਪੰਚ ਨਰੇਸ਼ ਕੁਮਾਰ ਨਾਰੀਕੇ ਨੇ ਨੌਜਵਾਨ ਮਨਪ੍ਰੀਤ ਦਾਸ ਦੀ ਸ਼ਲਾਘਾ ਕੀਤੀ। ਨੌਜਵਾਨ ਮਨਪ੍ਰੀਤ ਦਾਸ ਨੇ ਕਿਹਾ ਕਿ ਸਰਪੰਚ ਨਰੇਸ਼ ਕੁਮਾਰ ਨਾਰੀਕੇ ਦੀ ਪ੍ਰੇਰਨਾ ਸਦਕਾ ਉਨ੍ਹਾਂ ਵੱਲੋਂ ਸਿਹਤ ਕੇਂਦਰ ਨੂੰ ਦਵਾਈਆਂ ਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਕੇਂਦਰ ਵਿਚ ਦਵਾਈਆਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕਈ ਲੋੜਵੰਦ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਸਨ। ਇਸ ਮੌਕੇ ਚੀਫ਼ ਟਿਵਾਣਾ ਲਸੋਈ ਨੇ ਨੌਜਵਾਨ ਮਨਪ੍ਰੀਤ ਦਾਸ ਤੇ ਸਰਪੰਚ ਨਰੇਸ਼ ਕੁਮਾਰ ਨਾਰੀਕੇ ਦਾ ਧੰਨਵਾਦ ਕੀਤਾ।