20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਕੇਂਦਰ ਵਲੋਂ ਪਾਣੀਆਂ ਦੀ ਵੰਡ ’ਚ ਪੰਜਾਬ ਨਾਲ ਹਮੇਸ਼ਾ ਬੇਇਨਸਾਫ਼ੀ ਕੀਤੀ ਜਾਂਦੀ ਹੈ - ਸਿੰਜਾਈ ਮੰਤਰੀ ਬਰਿੰਦਰ ਗੋਇਲ

ਮੂਨਕ, 20 ਸਤੰਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਪੰਜਾਬ ਵਿੱਚ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਨੂੰ ਮਾਰੂਥਲ ਬਣਨ ਤੋਂ ਰੋਕਣ ਲਈ ਨਵੇਂ ਖਾਲੇ, ਸੂਏ ਅਤੇ ਅੰਡਰਗਰਾਊਂਡ ਪਾਈਪਾਂ ਰਾਹੀਂ ਖੇਤਾਂ ਤੱਕ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਹੈ, ਦੇਸ਼ ਦੇ ਕੁੱਲ ਰਕਬੇ ਦਾ ਸਿਰਫ਼ 1. 5% ਰਕਬਾ ਹੋਣ ਦੇ ਬਾਵਜੂਦ ਪੰਜਾਬ ਅੰਨ ਭੰਡਾਰ ਵਿੱਚ 40% ਕਣਕ ਦਿੰਦਾ ਹੈ, ਪਰ ਕੇਂਦਰ ਵੱਲੋਂ ਪੰਜਾਬ ਨਾਲ ਹਮੇਸ਼ਾ ਬੇਇਨਸਾਫ਼ੀ ਕੀਤੀ ਜਾਂਦੀ ਹੈ।

Ad Position 21
No active advertisement
ਅਜੀਤ ਡੈਸਕ 21-09-2026
ਮੂਨਕ, 20 ਸਤੰਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਪੰਜਾਬ ਵਿੱਚ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਨੂੰ ਮਾਰੂਥਲ ਬਣਨ ਤੋਂ ਰੋਕਣ ਲਈ ਨਵੇਂ ਖਾਲੇ, ਸੂਏ ਅਤੇ ਅੰਡਰਗਰਾਊਂਡ ਪਾਈਪਾਂ ਰਾਹੀਂ ਖੇਤਾਂ ਤੱਕ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਹੈ, ਦੇਸ਼ ਦੇ ਕੁੱਲ ਰਕਬੇ ਦਾ ਸਿਰਫ਼ 1.5% ਰਕਬਾ ਹੋਣ ਦੇ ਬਾਵਜੂਦ ਪੰਜਾਬ ਅੰਨ ਭੰਡਾਰ ਵਿੱਚ 40% ਕਣਕ ਦਿੰਦਾ ਹੈ, ਪਰ ਕੇਂਦਰ ਵੱਲੋਂ ਪੰਜਾਬ ਨਾਲ ਹਮੇਸ਼ਾ ਬੇਇਨਸਾਫ਼ੀ ਕੀਤੀ ਜਾਂਦੀ ਹੈ। ਇੰਨਾ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਪੰਜਾਬ ਵੱਲੋਂ ਹਲਕੇ ਦੇ ਨਜ਼ਦੀਕੀ ਪਿੰਡ ਹਮੀਰਗੜ੍ਹ ਵਿਖੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਜਗਜੀਵਨ ਸਿੰਘ ਗੁੱਡੂ ਦੇ ਘਰ ਉਨ੍ਹਾਂ ਦੀ ਅਗਵਾਈ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਛੱਡ ਕੇ ਆਏ ਕਰੀਬ ਦੋ ਦਰਜਨ ਵਿਅਕਤੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਜੁਆਇਨ ਕਰਾਉਣ ਉਪਰੰਤ ਉਨ੍ਹਾਂ ਸਵਾਗਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 50 ਸਾਲ ਦੇ ਕੀਤੇ ਕੰਮਾਂ ਤੇ ਭਾਰੀ ਪੈ ਰਹੀ ਹੈ ਕਿਸੇ ਵੀ ਕੰਮ ਦੀ ਗੱਲ ਕਰ ਲਈਏ ਤਾਂ ਅੱਜ ਇਹਨਾਂ ਕੋਲ ਆਪਸੀ ਖਿੱਚ ਤਾਣ ਤੇ ਦੂਸ਼ਣਬਾਜ਼ੀ ਤੋ ਸਿਵਾਏ ਪੰਜਾਬ ਦੇ ਭਲੇ ਲਈ ਇਹਨਾਂ ਕੋਲ ਕੋਈ ਮੁੱਦਾ ਨਹੀਂ ਬਚਿਆ। ਵਿਰੋਧੀ ਪਾਰਟੀਆਂ ‘ਤੇ ਤੰਜ ਕਸਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਜੇ ਮੈਡੀਕਲ ਕਾਲਜ ਖੋਲ੍ਹਣ ਨੂੰ ਵਿਰੋਧੀ ਡਰਾਮਾ ਦੱਸਦੇ ਹਨ ਤਾਂ ਵਿਰੋਧੀ ਧਿਰ ਵਾਲੇ ਇਹ ਡਰਾਮਾ ਕਰ ਲੈਂਦੇ। ਅੱਜ ਲਹਿਰੇ ਵਿਖੇ ਨਵੇਂ ਖੋਲੇ ਹਸਪਤਾਲ ਵਿੱਚ ਮਰੀਜ਼ਾਂ ਦੇ ਦੂਰਬੀਨ ਨਾਲ ਆਪ੍ਰੇਸ਼ਨ ਹੋਣੇ ਸ਼ੁਰੂ ਹੋ ਗਏ ਹਨ, ਇੱਥੇ ਬਹੁਤ ਘੱਟ ਖ਼ਰਚੇ ਤੇ ਅਪਰੇਸ਼ਨ ਹੁੰਦੇ ਹਨ ਜਦਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਅਪ੍ਰੇਸ਼ਨ 50- 60 ਹਜ਼ਾਰ ਰੁਪਏ ਤੋਂ ਘੱਟ ਨਹੀਂ ਹੁੰਦਾ। ਸ੍ਰੀ ਗੋਇਲ ਨੇ ਕਿਹਾ ਕਿ ਭਾਜਪਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਤੁਹਾਡੇ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾ ਕਰਵਾਉਣ ਅਤੇ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਵੀ ਕੀਤਾ ਸੀ, ਅੱਜ ਤੱਕ ਕਿਸੇ ਵੀ ਵੋਟਰ ਦੇ ਬੈਂਕ ਖਾਤੇ ਵਿੱਚ 15 ਲੱਖ ਰੁਪਏ ਤਾਂ ਬਹੁਤ ਦੂਰ ਦੀ ਗੱਲ ਹੈ ਕਿਸੇ ਦੇ ਖਾਤੇ ਵਿੱਚ ਇੱਕ ਫੁੱਟੀ ਕੌਡੀ ਵੀ ਨਹੀਂ ਆਈ ਅਤੇ ਨਾ ਹੀ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਕੋਈ ਨੌਕਰੀਆਂ ਮਿਲੀਆਂ ਹਨ। ਤੁਸੀਂ ਅਖ਼ਬਾਰਾਂ ਦੇ ਵਿੱਚ ਪੜ੍ਹ ਲਿਆ ਹੋਣਾ ਕਿ ਯਮੁਨਾ ਦਾ ਪਾਣੀ ਫਿਰ ਛੇ ਸਟੇਟਾਂ ਵਿੱਚ ਵੰਡ ਕੇ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ, ਸੋ ਕੇਂਦਰ ਪੰਜਾਬ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਪਰ ਇਸ ਨਾਲ ਇਕੱਲਾ ਪੰਜਾਬ ਨਹੀਂ ਬਰਬਾਦ ਹੋਣਾ ਇਹਦੇ ਨਾਲ ਦੇਸ਼ ਵੀ ਬਰਬਾਦ ਹੋ ਜਾਵੇਗਾ, ਕਿਉਂਕਿ ਧਰਤੀ ਹੇਠਲਾ ਪਾਣੀ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਇਹ ਭਵਿੱਖ ਬਾਣੀ ਸੱਚ ਹੋਣ ਜਾ ਰਹੀ ਹੈ ਕਿ 2037 ਵਿੱਚ ਪੰਜਾਬ ਰੇਗਿਸਤਾਨ ਬਣ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਨਮੀਕ ਹੈਨਰੀ, ਪੀਏ ਰਾਕੇਸ਼ ਗੁਪਤਾ, ਸਾਬਕਾ ਚੇਅਰਮੈਨ ਪਰਮਪਾਲ ਸਿੰਘ ਸੋਨੀ ਜ਼ੈਲਦਾਰ ਹਮੀਰਗੜ੍ਹ, ਬਲਾਕ ਪ੍ਰਧਾਨ ਕਰਮਜੀਤ ਸਿੰਘ ਰਜਲਹੇੜੀ, ਸਰਪੰਚ ਡਾ: ਹਰਬੰਸ ਸਿੰਘ ਹਮੀਰਗੜ੍ਹ, ਪ੍ਰਧਾਨ ਜੋਨੀ ਅਰੋੜਾ, ਰਜਨੀਸ਼ ਕੁਮਾਰ ਸਾਬਕਾ ਐਮਸੀ ਲਹਿਰਾ, ਰਾਮ ਸਿੰਘ ਕੌਰੀਆਂ, ਲਖਵਿੰਦਰ ਸਿੰਘ ਲਵਲੀ ਬਲਜੀਤ ਸਿੰਘ ਸਾਬਕਾ ਸਰਪੰਚ ਕਾਲੀਆ ਰਮਨਦੀਪ ਸਿੰਘ ਕਾਲੀਆ, ਗੁਰ ਪ੍ਰਕਾਸ਼ ਸਿੰਘ ਨੰਬਰਦਾਰ ਹਮੀਰਗੜ੍ਹ, ਰਾਜਕੁਮਾਰ ਗੋਇਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮੂਨਕ, ਤਰਸੇਮ ਭਾਠੁਆ, ਜੀਤਾ ਸਿੰਘ ਭਟਾਲ, ਨਫੇ ਸਿੰਘ ਬਸਹਿਰਾ, ਮੇਜਰ ਸਿੰਘ ਬੱਲਰਾਂ, ਮਨਜੀਤ ਸਿੰਘ ਹਮੀਰਗੜ੍ਹ , ਰਾਜਵਿੰਦਰ ਸਿੰਘ ਹਮੀਰਗੜ੍ਹ, ਨਰਿੰਦਰ ਸਿੰਘ ਹਮੀਰਗੜ੍ਹ, ਕਾਕੜੀ ਸਿੰਘ ਸਲੇਮਗੜ੍ਹ, ਹਬੀਬ ਖਾਨ ਅਤੇ ਅਲੀ ਨਵਾਜ ਅਨੰਦਾਣਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਅਮਰਗੜ੍ਹ ਵਿਖੇ ਜਥੇਦਾਰ ਸਰੌਦ ਦੀ ਅਗਵਾਈ ’ਚ ਵਿਸ਼ਾਲ ਪੰਥਕ ਕਾਨਫ਼ਰੰਸ ਅਗਲੀ ਖ਼ਬਰ ਅਕਾਲ ਡਿਗਰੀ ਕਾਲਜ ਵਿਖੇ ‘ਹਿੰਦੀ ਦਿਵਸ’ ਉਤਸ਼ਾਹ ਨਾਲ ਮਨਾਇਆ
Ad Position 24