20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਭਾਸ਼ਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਐਨ. ਐਸ.

Ad Position 21
No active advertisement
ਸਿੱਖ ਗੁਰਧਾਮਾਂ ਦੀ ਰਾਖੀ ਲਈ ਸਮੂਹ ਸੰਗਤਾਂ ਇੱਕਜੁੱਟ ਹੋਣ- ਸਿੰਘ ਸਾਹਿਬ ਭਾਈ ਰਣਜੀਤ ਸਿੰਘ 21-09-2026
ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਐਨ.ਐਸ.ਐਸ. ਵਿਭਾਗ ਵਲੋਂ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿਚ ਤੇ ਵਾਈਸ ਪ੍ਰਿੰਸੀਪਲ ਡਾਕਟਰ ਅੰਚਲਾ, ਐਨ.ਐਸ.ਐਸ. ਪ੍ਰੋਗਰਾਮ ਅਫਸਰ ਡਾਕਟਰ ਮਨੀਤਾ ਜੋਸ਼ੀ , ਪ੍ਰੋਫੈਸਰ ਕਾਲਾ ਸਿੰਘ ਤੇ ਡਾਕਟਰ ਮਨਪ੍ਰੀਤ ਕੌਰ ਹਾਂਡਾ ਦੀ ਦੇਖ-ਰੇਖ ਵਿਚ ਇਕ ਰੋਜਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਵਲੰਟੀਅਰ ਦੀ ਵੱਖ-ਵੱਖ ਟੀਮਾਂ ਨੇ ਜਿੱਥੇ ਕਾਲਜ ਕੈਂਪਸ ਦੀ ਸਫਾਈ ਕੀਤੀ ਉੱਥੇ ਹੀ ਬਾਬਾ ਭਾਈ ਮੂਲ ਚੰਦ ਦੀ ਸਮਾਧ ਦੇ ਡੇਰੇ ਦੀ ਸਫਾਈ ਵੀ ਕੀਤੀ। ਵਲੰਟੀਅਰਜ ਨੇ ਸਟੇਟ ਬੈਂਕ ਆਫ ਇੰਡੀਆ ਦੀ ਸਾਖਾ ਵਿਚ ਜਾ ਕੇ ‘ਆਨਲਾਈਨ ਕ੍ਰਾਈਮ ਕੰਟਰੋਲ ਸਿਸਟਮ’ ਦੀ ਜਾਣਕਾਰੀ ਪ੍ਰਾਪਤ ਕੀਤੀ। ਇਸ ਸਮੇਂ ਵਲੰਟੀਅਰ ਨੇ ਜਿੱਥੇ ਕਾਲਜ ਨੂੰ ਸਾਫ-ਸੁਥਰਾ ਬਣਾਇਆ ਉਥੇ ਹੀ ਵੱਖ ਵੱਖ ਥਾਵਾਂ ਤੇ ਰੰਗੋਲੀ ਦੇ ਡਿਜ਼ਾਇਨ ਬਣਾ ਕੇ ਐਨਐਸਐਸ ਦਾ ਸਟੇਜ ਬਣਾਇਆ। ਕੈਂਪ ਦੌਰਾਨ ਭਾਸ਼ਣ ਮੁਕਾਬਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜੇਤੂ ਵਲੰਟੀਅਰ ਨੂੰ ਵਾਈਸ ਪ੍ਰਿੰਸਪਲ ਡਾਕਟਰ ਅੰਚਲਾ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੱਜਾਂ ਦੀ ਭੂਮਿਕਾ ਡਾਕਟਰ ਪਰਮਿੰਦਰ ਕੌਰ, ਡਾਕਟਰ ਧਰਮਿੰਦਰ ਸਿੰਘ, ਪ੍ਰੋਫੈਸਰ ਸਿਮਰਨਜੀਤ ਕੌਰ, ਡਾਕਟਰ ਮਨਪ੍ਰੀਤ ਕੌਰ ਵਲੋਂ ਨਿਭਾਈ ਗਈ। ਮੰਚ ਸੰਚਾਲਨ ਡਾ ਮਨੀਤਾ ਜੋਸ਼ੀ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਦਰਸ਼ਨ ਕੁਮਾਰ, ਪ੍ਰੋਫੈਸਰ ਚਮਕੌਰ ਸਿੰਘ, ਪ੍ਰੋਫੈਸਰ ਦਲਜੀਤ ਸਿੰਘ, ਪ੍ਰੋਫੈਸਰ ਮਨਜੀਤ ਕੌਰ, ਰਘਵੀਰ ਸਿੰਘ ਅਤੇ ਕੁਲਦੀਪ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲ ਡਿਗਰੀ ਕਾਲਜ ਵਿਖੇ ‘ਹਿੰਦੀ ਦਿਵਸ’ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ‘ਆਪ’ ਨਾਲ ਜੁੜ ਰਹੇ - ਪ੍ਰੋ. ਗੱਜਣਮਾਜਰਾ
Ad Position 24