21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਗਣੇਸ਼ ਵਿਸਰਜਨ ਲਈ ਸ਼ੋਭਾ ਯਾਤਰਾ ਕੱਢੀ

ਲੌਂਗੋਵਾਲ, 20 ਸਤੰਬਰ (ਵਿਨੋਦ, ਖੰਨਾ) - ਸ੍ਰੀ ਦੁਰਗਾ ਮੰਦਰ ਲੌਂਗੋਵਾਲ ਵਿਖੇ ਮੰਦਰ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਕਈ ਦਿਨਾਂ ਤੋਂ ਸਥਾਪਤ ਕੀਤੀ ਭਗਵਾਨ ਗਣੇਸ਼ ਦੀ ਮੂਰਤੀ ਅੱਜ ਵਿਸ਼ਾਲ ਸੋਭਾ ਯਾਤਰਾ ਉਪਰੰਤ ਭੂਰੇ ਕੁੱਬੇ ਨਹਿਰ ਵਿਚ ਵਿਸਰਜਿਤ ਕਰ ਦਿੱਤੀ ਗਈ ਹੈ। ਸ਼ੋਭਾ ਯਾਤਰਾ ਤੋਂ ਪਹਿਲਾਂ ਮੰਦਿਰ ਦੇ ਵਿਹੜੇ ਵਿਚ ਕਰਵਾਏ ਸਮਾਗਮ ਦੌਰਾਨ ਦੁਰਗਾ ਮਹਿਲਾ ਸੰਕੀਰਤਨ ਦੀਆਂ ਬੀਬੀਆਂ ਵਲੋਂ ਰਸ ਭਿੰਨਾ ਭਜਨ ਕੀਰਤਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 21-09-2026
ਲੌਂਗੋਵਾਲ, 20 ਸਤੰਬਰ (ਵਿਨੋਦ, ਖੰਨਾ) - ਸ੍ਰੀ ਦੁਰਗਾ ਮੰਦਰ ਲੌਂਗੋਵਾਲ ਵਿਖੇ ਮੰਦਰ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਕਈ ਦਿਨਾਂ ਤੋਂ ਸਥਾਪਤ ਕੀਤੀ ਭਗਵਾਨ ਗਣੇਸ਼ ਦੀ ਮੂਰਤੀ ਅੱਜ ਵਿਸ਼ਾਲ ਸੋਭਾ ਯਾਤਰਾ ਉਪਰੰਤ ਭੂਰੇ ਕੁੱਬੇ ਨਹਿਰ ਵਿਚ ਵਿਸਰਜਿਤ ਕਰ ਦਿੱਤੀ ਗਈ ਹੈ। ਸ਼ੋਭਾ ਯਾਤਰਾ ਤੋਂ ਪਹਿਲਾਂ ਮੰਦਿਰ ਦੇ ਵਿਹੜੇ ਵਿਚ ਕਰਵਾਏ ਸਮਾਗਮ ਦੌਰਾਨ ਦੁਰਗਾ ਮਹਿਲਾ ਸੰਕੀਰਤਨ ਦੀਆਂ ਬੀਬੀਆਂ ਵਲੋਂ ਰਸ ਭਿੰਨਾ ਭਜਨ ਕੀਰਤਨ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਰਛਪਾਲ ਕੌਰ ਢਿੱਲੋਂ ਨੇ ਇਸ ਸ਼ੁੱਭ ਦਿਹਾੜੇ ਦੀ ਨਗਰ ਨਿਵਾਸੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਗੋਰਾ ਲਾਲ ਲੰਬੂ, ਪਵਨ ਕੁਮਾਰ ਬਬਲਾ, ਐਡ. ਨੰਦ ਕਿਸ਼ੋਰ, ਵਿਜੇ ਕੁਮਾਰ ਭੋਲਾ ਨੇ ਮੁੱਖ ਮਹਿਮਾਨ ਸਮੇਤ ਸਮੂਹ ਕੌਂਸਲਰਾਂ ਦਾ ਸਨਮਾਨ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਢਿੱਲੋਂ, ਮੀਤ ਪ੍ਰਧਾਨ ਕਰਮਜੀਤ ਕੌਰ, ਜਗਦੀਪ ਸਿੰਘ ਕਾਲਾ, ਜਸਵੀਰ ਕੌਰ, ਸਤਵੰਤ ਕੌਰ, ਬਲਵੰਤ ਸਿੰਘ ਬੀਟਾ, ਭੁਪਿੰਦਰ ਸਿੰਘ ਗਿੱਲ, ਜਗਪਾਲ ਸਿੰਘ ਪਾਲੀ, ਬਲਵਿੰਦਰ ਸਿੰਘ (ਸਾਰੇ ਕੌਂਸਲਰ), ਪੰ. ਸੁਨੇਂਦਰ ਕੁਮਾਰ ਸ਼ਾਸਤਰੀ, ਵਕੀਲ ਚੰਦ, ਬਾਲ ਕ੍ਰਿਸ਼ਨ, ਰਾਜੂ ਗੋਇਲ, ਦਾਤਾ ਰਾਮ, ਗੋਲਾ ਰਾਮ, ਧਨੀ ਰਾਮ, ਵਿੱਕੀ ਜੱਤਲ, ਵਿਕਰਮਜੀਤ, ਆਸ਼ੂ ਆਰੀਆ, ਸੰਜੇ ਸੈਨ, ਕਾਲਾ ਰਾਮ ਮਿੱਤਲ, ਜੱਗੀ ਟੇਲਰ, ਆਸ਼ੂ,ਅਤੇ ਹੋਰ ਸ਼ਰਧਾਲੂ ਹਾਜ਼ਰ ਸਨ। ਸ਼ੋਭਾ ਯਾਤਰਾ ਦਾ ਨਗਰ ਦੇ ਵੱਖ ਵੱਖ ਪੜਾਵਾਂ ਦੌਰਾਨ ਸਵਾਗਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਪਾਣੀਆਂ ਸੰਬੰਧੀ ਮੱਤਭੇਦ ਗੱਲਬਾਤ ਰਾਹੀਂ ਹੱਲ ਕੀਤੇ ਜਾਣ- ਪਿਸ਼ੌਰ ਅਗਲੀ ਖ਼ਬਰ ਆਮ ਆਦਮੀ ਦੀ ਸਰਕਾਰ ਅੰਦਰ ਨਸ਼ਿਆਂ ’ਚ ਕਈ ਗੁਣਾ ਵਾਧਾ ਹੋਇਆ- ਢੀਂਡਸਾ
Ad Position 24