11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਬਿਲਕੁਲ ਖੋਖਲੀ ਹੋਈ- ਰੋਗਲਾ

ਕੌਹਰੀਆਂ, 11 ਸਤੰਬਰ (ਸੁਨੀਲ ਕੁਮਾਰ ਗਰਗ) - ਪੰਜਾਬ ਸਰਕਾਰ ਵੱਲੋਂ ਜੋਰ ਸ਼ੋਰ ਨਾਲ ਚਲਾਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਬਿਲਕੁਲ ਖੋਖਲੀ ਹੋ ਕੇ ਰਹਿ ਗਈ ਹੈ। ਕਿਉਂਕਿ ਪੰਜਾਬ ਵਿੱਚ ਹਰ ਰੋਜ਼ ਨੌਜਵਾਨ ਸਿਵਿਆਂ ਦੇ ਰਾਹ ਪੈ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਕੌਹਰੀਆਂ, 11 ਸਤੰਬਰ (ਸੁਨੀਲ ਕੁਮਾਰ ਗਰਗ) - ਪੰਜਾਬ ਸਰਕਾਰ ਵੱਲੋਂ ਜੋਰ ਸ਼ੋਰ ਨਾਲ ਚਲਾਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਬਿਲਕੁਲ ਖੋਖਲੀ ਹੋ ਕੇ ਰਹਿ ਗਈ ਹੈ। ਕਿਉਂਕਿ ਪੰਜਾਬ ਵਿੱਚ ਹਰ ਰੋਜ਼ ਨੌਜਵਾਨ ਸਿਵਿਆਂ ਦੇ ਰਾਹ ਪੈ ਰਹੇ ਹਨ। ਪਿੰਡ-ਪਿੰਡ ਚਿੱਟਾ ਵਿਕ ਰਿਹਾ ਹੈ,ਪਰ ਸਰਕਾਰ “ਯੁਧ ਨਸ਼ਿਆਂ ਵਿਰੁੱਧ” ਦਾ ਢੰਡੋਰਾ ਪਿੱਟ ਰਹੀ ਹੈ। ਇਹ ਵਿਚਾਰ ਨਾਇਬ ਸਿੰਘ ਚੌਹਾਨ ਰੋਗਲਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਸਕੱਤਰ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨਾ ਕਿਹਾ, ਕਿ ਇਸ ਦੀ ਜਿਉਂਦੀ ਜਾਗਦੀ ਮਿਸਾਲ ਦਿੜਬਾ ਹਲਕੇ ਦੇ ਪਿੰਡ ਤੂਰਬੰਜਾਰਾ ਤੋਂ ਮਿਲਦੀ ਹੈ, ਜਿੱਥੇ ਮਜ਼ਦੂਰ ਗੁਲਜਾਰ ਸਿੰਘ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਕਿਹਾ ਸੀ ਕਿ ਮੇਰਾ ਪੁੱਤਰ ਵੀ ਚਿੱਟਾ ਪੀਂਦਾ ਹੈ, ਇਹ ਦੱਸੋ ਹੁਣ ਇਹ ਚਿੱਟਾ ਕਿੱਥੋਂ ਆਉਂਦਾ ਹੈ।ਜਦੋਂ ਕਿ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਖਤਮ ਹੋ ਗਿਆ ਹੈ। ਇਸ ਦੀ ਇੰਨੀ ਵੱਡੀ ਸਜ਼ਾ ਮਿਲੇਗੀ ਇਹ ਕਿਸੇ ਨੂੰ ਪਤਾ ਹੀ ਨਹੀਂ ਸੀ। ਇੰਨਾ ਕਹਿਣ ਤੇ ਉਸ ਨੂੰ ਆਪਣੀ ਜਾਨ ਗਵਾਉਣੀ ਪਈ। ਰੋਗਲਾ ਨੇ ਕਿਹਾ ਕਿ ਜਦੋਂ ਮਰਨ ਵਾਲੇ ਨੇ ਬਿਆਨ ਹੀ ਦੇ ਦਿੱਤੇ ਹਨ, ਕਿ ਮੇਰੀ ਮੌਤ ਦੇ ਇਹ ਬੰਦੇ ਜਿੰਮੇਵਾਰ ਹਨ ਤਾਂ ਦੂਜਿਆਂ ਤੇ ਪਰਚਾ ਦਰਜ ਕਰਕੇ ਵਿੱਤ ਮੰਤਰੀ ਨੂੰ ਕਿਉਂ ਛੱਡ ਦਿੱਤਾ। ਇਸ ਲਈ ਵਿੱਤ ਮੰਤਰੀ ਉੱਤੇ ਵੀ ਪਰਚਾ ਦਰਜ ਕੀਤਾ ਜਾਵੇ ਅਤੇ ਜੇਕਰ ਵਿੱਤ ਮੰਤਰੀ ਦੀ ਜਮੀਰ ਜਾਗਦੀ ਹੈ ਉਹ ਆਪਣੇ ਆਪ ਹੀ ਮੰਤਰੀ ਪਦ ਤੋਂ ਅਸਤੀਫਾ ਦੇਵੇ। ਗੁਲਜਾਰ ਸਿੰਘ ਦੀ ਮੌਤ ਸਬੰਧੀ ਉੱਚ ਪੱਧਰੀ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕਰਦਿਆਂ ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਹਨ ਕਿ ਪਿੰਡਾਂ ਵਿੱਚ ਚਿੱਟਾ ਵਿਕ ਰਿਹਾ ਹੈ ਉਥੇ ਹੀ ਦਿੜਬਾ ਹਲਕੇ ਵਿੱਚ ਪਿਛਲੇ ਸਾਲ ਜਹਰੀਲੀ ਸ਼ਰਾਬ ਨਾਲ ਕਾਫੀ ਮੌਤਾਂ ਹੋਈਆਂ ਸਨ,ਪੁਲਿਸ ਅਤੇ ਸਰਕਾਰ ਨੇ ਉਨ੍ਹਾਂ ਤੋਂ ਵੀ ਸਬਕ ਨਹੀਂ ਸਿੱਖਿਆ। ਜੇਕਰ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਲੋਕ ਚਿੱਟੇ ਸਬੰਧੀ ਸਵਾਲ ਕਰਦੇ ਹਨ ਤਾਂ ਉਨਾਂ ਨੂੰ ਤਾੜੋ ਪੀੜ ਕਰਿਆ ਜਾਂਦਾ ਹੈ। ਜਿਸ ਕਾਰਨ ਲੋਕ ਹੁਣ ਵਿਕ ਰਹੇ ਨਸ਼ਿਆਂ ਖਿਲਾਫ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਉਨਾਂ ਕਿਹਾ ਕਿ ਦੂਜੇ ਪਾਸੇ ਪੁਲਿਸ ਕਹਿ ਰਹੀ ਹੈ ਕਿ ਨਸ਼ਾ ਤਸਕਰਾਂ ਦੀ ਸੂਚਨਾ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ। ਪ੍ਰੰਤੂ ਹੁਣ ਉਪਰੋਕਤ ਤੱਥ ਤੁਹਾਡੇ ਸਾਹਮਣੇ ਹੀ ਹਨ। ਨੈਬ ਸਿੰਘ ਰੋਗਲਾ ਨੇ ਤੂਰਬੰਜਾਰਾ ਕਾਂਡ ਸਮੇਤ ਸ਼ੇਰੋ ਵਾਲੀ ਘਟਨਾ ਸਬੰਧੀ ਜਾਂਚ ਦੀ ਮੰਗ ਕਰਦਿਆਂ ਇਨਸਾਫ ਮੰਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਹੈਂਡਬਾਲ ਮੁਕਾਬਲੇ ਵਿੱਚ ਕੈਂਬ੍ਰਿਜ ਸਕੂਲ ਦੇ ਵਿਦਿਆਰਥੀ ਅਭੈ ਪ੍ਰਤਾਪ ਸਿੰਘ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ ’ਤੇ ਚੜੇ ਵਿਕਲਾਂਗ ਨੌਜਵਾਨਾਂ ਨੂੰ ਪੁਲਿਸ ਨੇ ਹੇਠਾਂ ਉਤਾਰਿਆ
Ad Position 24