11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਮਾਨ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ- ਜਥੇਦਾਰ ਘਨੌਰ

ਸ਼ੇਰਪੁਰ, 11 ਸਤੰਬਰ (ਦਰਸ਼ਨ ਸਿੰਘ ਖੇੜੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਜਥੇਦਾਰ ਗੁਰਬਚਨ ਸਿੰਘ ਘਨੌਰ ਮੈਂਬਰ ਪੀ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਸ਼ੇਰਪੁਰ, 11 ਸਤੰਬਰ (ਦਰਸ਼ਨ ਸਿੰਘ ਖੇੜੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਜਥੇਦਾਰ ਗੁਰਬਚਨ ਸਿੰਘ ਘਨੌਰ ਮੈਂਬਰ ਪੀ.ਏ.ਸੀ. ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਤਾਨਾਸ਼ਾਹੀ ਰਵਈਏ ਵਲੋਂ ਅੱਜ ਕੱਲ੍ਹ ਚਲਾਈ ਜਾ ਰਹੀ ਬੇਤਹਾਸ਼ਾ ਜ਼ੁਲਮਾਂ ਦੀ ਦਾਸਤਾਨ ’ਤੇ ਵਰਦਿਆਂ ਕਿਹਾ ਕਿ ਇਹ ਜ਼ਬਰ, ਅੱਤਿਆਚਾਰ ਮੁਗਲਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਰਹੇ ਹਨ । ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸੁਣਨ ਦੀ ਥਾਂ ਪੁਲਿਸ ਵਲੋਂ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ । ਜਥੇਦਾਰ ਘਨੌਰ ਨੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਚੋਣਾਂ ਸਮੇਂ ਜਾਦੂਮਈ ਢੰਗ ਨਾਲ ਲੋਕਾਂ ਨੂੰ ਭਰਮਾ ਕੇ ਰਾਜ ਸੱਤਾ ਸੰਭਾਲੀ । ਇਨ੍ਹਾਂ ਝੂਠੇ ਲਾਰਿਆਂ ਤੇ ਵਾਅਦਿਆਂ ਨਾਲ ਵੋਟਰਾਂ ਵਿਚ ਚਿੱਟਾ ਖਤਮ ਕਰਨ ਦਾ ਧੂੰਆਂ ਧਾਰ ਪ੍ਰਚਾਰ ਕੀਤਾ। ਸਰਕਾਰ ਬਣਨ ਤੋਂ ਬਾਅਦ ਨਸ਼ਿਆਂ ਦੀ ਸਪਲਾਈ ਘਰ ਘਰ ਹੋਣ ਲੱਗੀ । ਜੇਕਰ ਮਾਪਿਆਂ ਵਲੋਂ ਜਾਂ ਨੌਜਵਾਨਾਂ ਵਲੋਂ ਅਵਾਜ਼ ਬੁਲੰ ਦ ਕਰਕੇ ਨਸ਼ਿਆਂ ਨੂੰ ਰੋਕਣ ਬਾਰੇ ਸੁਆਲ ਉਠਾਇਆ ਜਾਂਦਾ ਹੈ ਤਾਂ ਜ਼ਬਰ ਦਾ ਜ਼ੋਰ ਚਲਾਇਆ ਜਾਂਦਾ ਹੈ ।
Ad Position 22
No active advertisement
ਪਿਛਲੀ ਖ਼ਬਰ ਡਾ. ਬੀ. ਆਰ. ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਕੀਤੇ ਜਾਣ ਦੀ ਨਿੰਦਾ ਅਗਲੀ ਖ਼ਬਰ ਜ਼ਿਲ੍ਹਾ ਬਾਰ ਸੰਗਰੂਰ ਦੇ ਉਪ ਪ੍ਰਧਾਨ (ਮਹਿਲਾ) ਦੀ ਚੋਣ ’ਤੇ ਹਾਈ ਕੋਰਟ ਨੇ ਲਾਈ ਰੋਕ
Ad Position 24