08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਐਸ.ਜੀ.ਜੀ.ਐਸ. ਟਰਾਂਸਪੋਰਟ ਨੇ ਸਾਂਝੀਵਾਲਤਾ ਅਤੇ ਚੜ੍ਹਦੀ ਕਲਾ ਲਈ ਅਖੰਡ ਪਾਠ ਕਰਵਾਇਆ

ਧੂਰੀ, 8 ਸਤੰਬਰ (ਲਖਵੀਰ ਸਿੰਘ ਧਾਂਦਰਾ) - ਐਸ. ਜੀ.

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਧੂਰੀ, 8 ਸਤੰਬਰ (ਲਖਵੀਰ ਸਿੰਘ ਧਾਂਦਰਾ) - ਐਸ. ਜੀ. ਜੀ. ਐਸ. ਟਰਾਂਸਪੋਰਟ ਦੇ ਸੰਚਾਲਕਾਂ ਰਾਜਬੀਰ ਸਿੰਘ ਖੰਗੂੜਾ ਅਤੇ ਹਰਪ੍ਰੀਤ ਸਿੰਘ ਖੰਗੂੜਾ ਵਲੋਂ ਪਰਿਵਾਰਿਕ ਸੁੱਖ-ਸ਼ਾਂਤੀ, ਸਮੂਹ ਪੰਜਾਬੀਆਂ ਦੀ ਚੜ੍ਹਦੀ ਕਲਾ ਅਤੇ ਆਪਸੀ ਸਾਂਝੀਵਾਲਤਾ ਲਈ ਸਾਲਾਨਾ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਲੋਗਨ ਗੁਰਦੁਆਰਾ ਸਾਹਿਬ ਵਿਖੇ ਪੂਰੀ ਸ਼ਰਧਾ ਤੇ ਭਾਵਨਾ ਨਾਲ ਪਾਏ ਗਏ। ਇਸ ਪਾਵਨ ਮੌਕੇ ਸੁਲਤਾਨ ਸੌਂਸਪੁਰ ਅਤੇ ਸਿਕੰਦਰ ਭਸੌੜ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠ ਸਾਹਿਬ ਦੇ ਸਮਾਪਤੀ ਉਪਰੰਤ, ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੀ ਚੜ੍ਹਦੀ ਕਲਾ ਅਤੇ ਇਸ ਨੂੰ ਪ੍ਰਫੁੱਲਤ ਕਰਨ ਲਈ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਬਦਲੇ ਸੁਲਤਾਨ ਸੌਂਸਪੁਰ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਖੰਗੂੜਾ ਪਰਿਵਾਰ ਵਲੋਂ ਸਮਾਗਮ ਵਿੱਚ ਪਹੁੰਚੀਆਂ ਸਮੂਹ ਸ਼ਖਸੀਅਤਾਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਢਿੱਲੋਂ ਨੇ ਰਾਜੋਮਾਜਰਾ ਤੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਪ੍ਰਿੰਸੀਪਲ ਮਨਦੀਪ ਕੌਰ ਛੰਨਾ ਨੂੰ ‘ਬੈਸਟ ਪ੍ਰਿੰਸੀਪਲ ਐਵਾਰਡ’
Ad Position 24