ਪੇਂਡੂ ਪੰਪ ਓਪਰੇਟਰਜ਼ ਕੱਲ੍ਹ ਮੁੱਖ ਮੰਤਰੀ ਨਿਵਾਸ ਬਾਹਰ ਦੇਣਗੇ ਧਰਨਾ
ਸੰਗਰੂਰ, 8 ਸਤੰਬਰ (ਅਮਨਦੀਪ ਸਿੰਘ ਬਿੱਟਾ)– ਗ੍ਰਾਮ ਪੰਚਾਇਤ ਜਲ ਸਪਲਾਈ ਪੰਪ ਓਪਰੇਟਰਜ਼ ਐਸੋਸ਼ੀਏਸਨ ਦੇ ਸੂਬਾ ਪ੍ਰਧਾਨ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਪਿੰਡਾਂ ’ਚ ਪੰਪ ਓਪਰੇਟਰਾਂ ਵਜੋਂ ਸੇਵਾਵਾ ਨਿਭਾਅ ਰਹੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਨਾਲ਼ ਦਰਜਨ ਤੋਂ ਵਧੇਰੇ ਮੀਟਿਗਾਂ ਹੋ ਚੁੱਕੀਆਂ ਹਨ ਪਰ ਉਨ੍ਹਾਂ ਦੀ ਇਕ ਵੀ ਮੰਗ ਪੂਰੀ ਨਹੀਂ ਹੋਈ ਹੈ ।
ਸੰਗਰੂਰ, 8 ਸਤੰਬਰ (ਅਮਨਦੀਪ ਸਿੰਘ ਬਿੱਟਾ)– ਗ੍ਰਾਮ ਪੰਚਾਇਤ ਜਲ ਸਪਲਾਈ ਪੰਪ ਓਪਰੇਟਰਜ਼ ਐਸੋਸ਼ੀਏਸਨ ਦੇ ਸੂਬਾ ਪ੍ਰਧਾਨ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਪਿੰਡਾਂ ’ਚ ਪੰਪ ਓਪਰੇਟਰਾਂ ਵਜੋਂ ਸੇਵਾਵਾ ਨਿਭਾਅ ਰਹੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਨਾਲ਼ ਦਰਜਨ ਤੋਂ ਵਧੇਰੇ ਮੀਟਿਗਾਂ ਹੋ ਚੁੱਕੀਆਂ ਹਨ ਪਰ ਉਨ੍ਹਾਂ ਦੀ ਇਕ ਵੀ ਮੰਗ ਪੂਰੀ ਨਹੀਂ ਹੋਈ ਹੈ । ਯੂਨੀਅਨ ਦੀ ਮੀਟਿੰਗ ਦੌਰਾਨ ਇਹ ਫੈਸਲਾ ਹੋਇਆ ਹੈ ਕਿ 10 ਸਤੰਬਰ ਨੂੰ ਮੁੱਖ ਮੰਤਰੀ ਨਿਵਾਸ ਬਾਹਰ ਵੱਡਾ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਖਜਾਨਚੀ, ਮਹਿੰਦਰ ਸਿੰਘ ਮਾਲੇਰਕੋਟਲਾ, ਸੁਲਤਾਨ ਘੁੰਮਣ, ਮੇਜਰ ਸਿੰਘ ਬਲਜਿੰਦਰ ਸਿੰਘ ਹਾਜ਼ਰ ਸਨ।