08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਮੁੱਚਾ ਅਕਾਲੀ ਦਲ (ਬ) ਮੋਹਨਜੀਤ ਸਿੰਘ ਸ਼ੇਰੋਂ ਦੇ ਨਾਲ ਖੜ੍ਹਾ - ਖਡਿਆਲ

ਸੁਨਾਮ ਊਧਮ ਸਿੰਘ ਵਾਲਾ, 7 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਵ-ਨਿਯੁਕਤ ਯੂਥ ਵਰਕਿੰਗ ਪ੍ਰਧਾਨ ਪੰਜਾਬ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਹਰਪਾਲ ਸਿੰਘ ਖਡਿਆਲ ਦੀ ਅਗਵਾਈ ’ਚ ਉਨ੍ਹਾਂ ਨੂੰ ਪਾਰਟੀ ਵਲੋਂ ਸੌਂਪੀ ਗਈ ਵੱਡੀ ਜਿੰਮੇਵਾਰੀ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸੈਂਕੜੇਂ ਨੌਜਵਾਨਾਂ ਦਾ ਇਕ ਵੱਡਾ ਕਾਫਲਾ ਸੁਨਾਮ ਤੋਂ ਅੰਮ੍ਰਿਤਸਰ ਦਰਬਾਰ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਲਈ ਰਵਾਨਾ ਹੋਇਆ । ਹਰਪਾਲ ਸਿੰਘ ਖਡਿਆਲ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਥੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸੁਨਾਮ ਊਧਮ ਸਿੰਘ ਵਾਲਾ, 7 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਵ-ਨਿਯੁਕਤ ਯੂਥ ਵਰਕਿੰਗ ਪ੍ਰਧਾਨ ਪੰਜਾਬ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਹਰਪਾਲ ਸਿੰਘ ਖਡਿਆਲ ਦੀ ਅਗਵਾਈ ’ਚ ਉਨ੍ਹਾਂ ਨੂੰ ਪਾਰਟੀ ਵਲੋਂ ਸੌਂਪੀ ਗਈ ਵੱਡੀ ਜਿੰਮੇਵਾਰੀ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸੈਂਕੜੇਂ ਨੌਜਵਾਨਾਂ ਦਾ ਇਕ ਵੱਡਾ ਕਾਫਲਾ ਸੁਨਾਮ ਤੋਂ ਅੰਮ੍ਰਿਤਸਰ ਦਰਬਾਰ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਲਈ ਰਵਾਨਾ ਹੋਇਆ । ਹਰਪਾਲ ਸਿੰਘ ਖਡਿਆਲ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਥੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਖਡਿਆਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਭੰਡਣ ਤੋਂ ਸਿਵਾਏ ਕੋਈ ਏਜੰਡਾ ਨਹੀ।ਇੱਥੋਂ ਤੱਕ ਕਿ ਮੁੱਖ ਮੰਤਰੀ ਆਪਣੇ ਬੋਲਾਂ ਦੀ ਮੁਰਾਇਦਾ ਵੀ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਮੋਹਨਜੀਤ ਸਿੰਘ ਸ਼ੇਰੋਂ ਦੇ ਨਾਲ ਖੜ੍ਹੀ ਹੈ । ਇਸ ਮੌਕੇ ਸ਼੍ਰੋ ਅ ਦ ਬਾਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਖਡਿਆਲ, ਸ਼੍ਰੋ ਅ ਦ ਦੇ ਮੀਤ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ,ਹਲਕਾ ਦਿੜ੍ਹਬਾ ਦੇ ਇੰਚਾਰਜ ਗੁਲਜਾਰ ਸਿੰਘ ਮੂਣਕ, ਬੀਬੀ ਪਰਮਜੀਤ ਕੌਰ ਵਿਰਕ, ਯੂਥ ਅਕਾਲੀ ਦਲ ਹਲਕਾ ਸੁਨਾਮ ਦੇ ਪ੍ਰਧਾਨ ਐਡਵੋਕੇਟ ਪੁਸ਼ਪਿੰਦਰ ਸਿੰਘ ਲਖਮੀਰਵਾਲਾ, ਰਾਣਾ ਬਾਲਟੀਆਂ ਵਾਲਾ, ਕੁਲਵੀਰ ਸਿੰਘ ਸੰਘਰੇੜੀ, ਸਰਪੰਚ ਨਵਜੋਤ ਸਿੰਘ ਜੋਤੀ, ਸਤਿਗੁਰ ਸਿੰਘ, ਕੁਲਵੰਤ ਸਿੰਘ, ਗੁਰਲਾਲ ਸਿੰਘ ਖਡਿਆਲ ਅਤੇ ਰਣ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਿੰਸੀਪਲ ਬੀਬਾ ਪਰਮਿੰਦਰ ਕੌਰ ਮੰਡੇਰ ‘ਨੈਸ਼ਨਲ ਸਕੂਲ ਐਵਾਰਡ’ ਨਾਲ ਸਨਮਾਨਿਤ ਅਗਲੀ ਖ਼ਬਰ ‘ਆਪ’ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਬਜਾਏ ਕੰਗਲਾ ਪੰਜਾਬ ਬਣਾ ਰਹੀ- ਜੱਸੀ ਖੰਗੂੜਾ
Ad Position 24