11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਜਥੇ. ਟੌਹੜਾ ਯਾਦਗਾਰੀ 2 ਰੋਜ਼ਾ ਵਿਰਾਸਤ-ਏ-ਸਭਾ ਸਰੌਦ ਵਿਖੇ 27-28 ਨੂੰ

ਮਾਲੇਰਕੋਟਲਾ, 11 ਨਵੰਬਰ (ਮਨਜਿੰਦਰ ਸਿੰਘ ਸਰੌਦ)- ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੇਵਾ ਸੁਸਾਇਟੀ ਸਰੌਦ ਵਲੋਂ ਸਵਰਗੀ ਪ੍ਰਧਾਨ ਅਮਨਦੀਪ ਸਿੰਘ ਰੰਗੀ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਪ੍ਰਸਿੱਧ ਕਵੀਸ਼ਰ ਗੁਰਨਾਮ ਸਿੰਘ ਬਰਾੜ ਨੂੰ ਸਮਰਪਿਤ 2 ਰੋਜ਼ਾ ਵਿਸ਼ਾਲ ਵਿਰਾਸਤ-ਏ-ਸਭਾ ਜਥੇਦਾਰ ਗੁਰਜੀਵਨ ਸਿੰਘ ਸਰੌਦ ਦੀ ਅਗਵਾਈ ਹੇਠ ਪਿੰਡ ਸਰੌਦ ਵਿਖੇ 27 ਅਤੇ 28 ਨਵੰਬਰ ਨੂੰ ਕਰਵਾਈ ਜਾਵੇਗੀ । ਇਸ ਸਬੰਧੀ ਗੱਲਬਾਤ ਕਰਦਿਆਂ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਦੱਸਿਆ ਕਿ ਪੰਜਾਬ ਦੇ ਨਾਮਵਰ ਕਵੀਸ਼ਰ ਕੁਲਵੰਤ ਸਿੰਘ ਮਾਣੂਕੇ, ਓਮਕਾਰ ਸਿੰਘ ਮਾਝੀ, ਪੰਡਤ ਮਦਨ ਲਾਲ ਮੌੜਾ ਅਤੇ ਗੁਰਜੀਤ ਸਿੰਘ ਮੰਡੇਰ ਦੇ ਜਥੇ ਵਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾਵੇਗਾ ।

Ad Position 21
No active advertisement
ਅਜੀਤ ਡੈਸਕ 12-11-2026
ਮਾਲੇਰਕੋਟਲਾ, 11 ਨਵੰਬਰ (ਮਨਜਿੰਦਰ ਸਿੰਘ ਸਰੌਦ)- ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੇਵਾ ਸੁਸਾਇਟੀ ਸਰੌਦ ਵਲੋਂ ਸਵਰਗੀ ਪ੍ਰਧਾਨ ਅਮਨਦੀਪ ਸਿੰਘ ਰੰਗੀ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਪ੍ਰਸਿੱਧ ਕਵੀਸ਼ਰ ਗੁਰਨਾਮ ਸਿੰਘ ਬਰਾੜ ਨੂੰ ਸਮਰਪਿਤ 2 ਰੋਜ਼ਾ ਵਿਸ਼ਾਲ ਵਿਰਾਸਤ-ਏ-ਸਭਾ ਜਥੇਦਾਰ ਗੁਰਜੀਵਨ ਸਿੰਘ ਸਰੌਦ ਦੀ ਅਗਵਾਈ ਹੇਠ ਪਿੰਡ ਸਰੌਦ ਵਿਖੇ 27 ਅਤੇ 28 ਨਵੰਬਰ ਨੂੰ ਕਰਵਾਈ ਜਾਵੇਗੀ । ਇਸ ਸਬੰਧੀ ਗੱਲਬਾਤ ਕਰਦਿਆਂ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੇ ਦੱਸਿਆ ਕਿ ਪੰਜਾਬ ਦੇ ਨਾਮਵਰ ਕਵੀਸ਼ਰ ਕੁਲਵੰਤ ਸਿੰਘ ਮਾਣੂਕੇ, ਓਮਕਾਰ ਸਿੰਘ ਮਾਝੀ, ਪੰਡਤ ਮਦਨ ਲਾਲ ਮੌੜਾ ਅਤੇ ਗੁਰਜੀਤ ਸਿੰਘ ਮੰਡੇਰ ਦੇ ਜਥੇ ਵਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾਵੇਗਾ । ਜਥੇਦਾਰ ਸਰੌਦ ਨੇ ਆਖਿਆ ਕਿ ਨੌਜਵਾਨੀ ਨੂੰ ਸਿੱਖ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦੇ ਲਈ ਅਜਿਹੇ ਉਪਰਾਲੇ ਬੇਹੱਦ ਜ਼ਰੂਰੀ ਹਨ । ਪ੍ਰਬੰਧਕਾਂ ਵਲੋਂ ਸਭਾ ਦੌਰਾਨ ਅਮਰ ਚੰਦ ਮੌੜਾ ਨੂੰ ਕਵੀਸ਼ਰ ਨਾਜ਼ਰ ਸਿੰਘ ਸਰੌਦ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ । ਸਨਮਾਨਿਤ ਸ਼ਖਸੀਅਤਾਂ ਦੇ ਵਿੱਚ ਪੰਜਾਬ ਦੇ ਪ੍ਰਸਿੱਧ ਲਿਖ਼ਾਰੀ ਮੁਖਤਿਆਰ ਸਿੰਘ ਤੂਫਾਨ ਬੀਹਲਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਦੀ ਸੋਚ ਨੂੰ ਜਿਉਂਦਾ ਰੱਖਣ ਦੇ ਲਈ ਸੇਵਾ ਸੁਸਾਇਟੀ ਵਲੋਂ ਪਿੰਡ ਅਤੇ ਇਲਾਕ਼ਾ ਵਾਸੀਆਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਜਾਂਦਾ ਹੈ । ਵਿਰਾਸਤ-ਏ-ਸਭਾ ਦੇ ਦੋਵੇਂ ਦਿਨ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਹਜ਼ਾਰਾਂ ਸੰਗਤਾਂ ਸਿੱਖ ਇਤਿਹਾਸ ਸਰਵਣ ਕਰਨਗੀਆਂ । ਇਸ ਮੌਕੇ ਸਹਿਕਾਰੀ ਸਭਾ ਸਰੌਦ ਦੇ ਪ੍ਰਧਾਨ ਗੁਰਚਰਨ ਸਿੰਘ, ਸੇਵਾ ਸੁਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ, ਸੀਨੀਅਰ ਆਗੂ ਨੇਤਰ ਸਿੰਘ ਬਾਵਾ, ਗਿਆਨ ਚੰਦ, ਪ੍ਰਧਾਨ ਸੁਖਵਿੰਦਰ ਸਿੰਘ ਰਟੌਲ, ਪ੍ਰਧਾਨ ਨਰਿੰਦਰ ਸਿੰਘ ਜੀਤਾ, ਜਥੇਦਾਰ ਅਮਰਜੀਤ ਸਿੰਘ, ਪ੍ਰਗਟ ਸਿੰਘ, ਮਹਿੰਦਰ ਸਿੰਘ ਸਰੌਦ, ਗੁਰਦੀਪ ਸਿੰਘ ਰਟੌਲ, ਮਨਜਿੰਦਰ ਸਿੰਘ ਕਨੇਡਾ, ਗੁਰਮੁੱਖ ਸਿੰਘ ਆਦਿ ਆਗੂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰਿਆਈ ਪੁਰਬ ਮਨਾਇਆ ਅਗਲੀ ਖ਼ਬਰ ਟੀ.ਬੀ. ਜਾਂਚ ਕੈਂਪ ਲਗਾਇਆ
Ad Position 24