04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸ਼ਹਿਰ ’ਚ ਕੱਢੀ ਵਿਸ਼ਾਲ ਕਲਸ਼ ਯਾਤਰਾ

ਲਹਿਰਾਗਾਗਾ, 3 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਲਈ ਸ੍ਰੀ ਸਨਾਤਨ ਧਰਮ ਉਤਸਵ ਵੈਲਫੇਅਰ ਕਮੇਟੀ ਯੂਥ ਲਹਿਰਾਗਾਗਾ ਵਲੋਂ ਸ੍ਰੀਮਦ ਭਾਗਵਤ ਕਥਾ ਗਿਆਨ ਮਹਾਯੱਗ ਦੀ ਸ਼ੁਰੂਆਤ ਵਿਸ਼ਾਲ ਕਲਸ਼ ਯਾਤਰਾ ਨਾਲ ਕੀਤੀ ਗਈ । ਇਸ ਮੌਕੇ ਕਰੀਬ 400 ਸੁਹਾਗਣ ਔਰਤਾਂ ਨੇ ਸਿਰਾਂ ’ਤੇ ਕਲਸ਼ ਰੱਖੇ ਕੇ ਯਾਤਰਾ ’ਚ ਸ਼ਮੂਲੀਅਤ ਕੀਤੀ ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਲਹਿਰਾਗਾਗਾ, 3 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਲਈ ਸ੍ਰੀ ਸਨਾਤਨ ਧਰਮ ਉਤਸਵ ਵੈਲਫੇਅਰ ਕਮੇਟੀ ਯੂਥ ਲਹਿਰਾਗਾਗਾ ਵਲੋਂ ਸ੍ਰੀਮਦ ਭਾਗਵਤ ਕਥਾ ਗਿਆਨ ਮਹਾਯੱਗ ਦੀ ਸ਼ੁਰੂਆਤ ਵਿਸ਼ਾਲ ਕਲਸ਼ ਯਾਤਰਾ ਨਾਲ ਕੀਤੀ ਗਈ । ਇਸ ਮੌਕੇ ਕਰੀਬ 400 ਸੁਹਾਗਣ ਔਰਤਾਂ ਨੇ ਸਿਰਾਂ ’ਤੇ ਕਲਸ਼ ਰੱਖੇ ਕੇ ਯਾਤਰਾ ’ਚ ਸ਼ਮੂਲੀਅਤ ਕੀਤੀ । ਕਲਸ਼ ਯਾਤਰਾ ਨੇ ਮੰਦਰ ਦੀ ਪਰਿਕਰਮਾ ਕਰਨ ਉਪਰੰਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਹੁੰਦੇ ਹੋਏ ਸਥਾਨਕ ਜੀ.ਪੀ.ਐਫ ਧਰਮਸ਼ਾਲਾ ਵਿਖੇ ਪਹੁੰਚੀ । ਇਸ ਉਪਰੰਤ ਸ਼ੁਰੂ ਹੋਈ ਸ੍ਰੀਮਦ ਭਾਗਵਤ ਕਥਾ ਦੌਰਾਨ ਪ੍ਰਸਿੱਧ ਕਥਾਵਾਚਕ ਭਾਈ ਕੁਸਮ ਹਿੰਦੂ ਰਮਾਇਣੀ ਨੇ ਸ੍ਰੀਮਦ ਭਾਗਵਤ ਦੇ ਮੁੱਖ ਸਿਧਾਂਤਾਂ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਬਾਰੇ ਸੰਗਤ ਨੂੰ ਜਾਣਕਾਰੀ ਦਿੱਤੀ । ਸੰਸਥਾ ਦੇ ਪ੍ਰਧਾਨ ਸਤੀਸ਼ ਕੁਮਾਰ ਮੰਟੂ ਨੇ ਦੱਸਿਆ ਕਿ ਸ੍ਰੀ ਸਨਾਤਨ ਧਰਮ ਉਤਸਵ ਵੈਲਫੇਅਰ ਕਮੇਟੀ ਯੂਥ ਵਲੋਂ ਹਰ ਸਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਇਸੇ ਲੜੀ ਤਹਿਤ ਇਸ ਸਾਲ ਵੀ ਸਥਾਨਕ ਜੀ.ਪੀ.ਐਫ ਧਰਮਸ਼ਾਲਾ ਵਿਚ ਸ੍ਰੀਮਦ ਭਾਗਵਤ ਕਥਾ ਗਿਆਨ ਮਹਾਯੱਗ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਸੰਸਥਾ ਦੇ ਸਰਪ੍ਰਸਤ ਨਰਾਤਾ ਰਾਮ, ਸੰਸਥਾਪਕ ਸੁਰੇਸ਼ ਕੁਮਾਰ, ਵਿਨੋਦ ਕੁਮਾਰ ਸਿੰਗਲਾ, ਡਾ. ਰਾਹੁਲ ਮਿੱਤਲ, ਹੇਮੰਤ ਹਨੀ, ਸੁਰਿੰਦਰ ਸ਼ਿੰਦੀ, ਜੈ ਨਰਾਇਣ ਗੁਪਤਾ, ਕਾਲਾ ਅੰਬਾਨੀ, ਡਾ. ਚੰਚਲ ਸਿੰਗਲਾ, ਵਿਕਾਸ ਵਿੱਕੀ, ਮੰਗਤ ਰਾਏ ਐਡਵੋਕੇਟ, ਨੀਤਨ ਕੁਮਾਰ ਭੱਠੇ ਵਾਲੇ, ਅਮਿਤ ਕੁਮਾਰ, ਗਗਨਦੀਪ, ਕੁਲਦੀਪ ਫਲੇੜੇ ਵਾਲੇ, ਪ੍ਰਮੋਦ ਕੁਮਾਰ, ਮੱਖਣ ਕੁਮਾਰ, ਮੁਕੇਸ਼ ਗੁਰਨੇ, ਅਜੇ ਕੁਮਾਰ, ਰਵੀ ਕੁਮਾਰ, ਡਾ. ਅਸ਼ੋਕ ਕੁਮਾਰ, ਟੋਨੀ ਕੁਮਾਰ, ਰੱਜਤ ਕੁਮਾਰ ਤੋਂ ਇਲਾਵਾ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ‘ਅਸੁਰੱਖਿਅਤ ਹਾਲਤ’ ’ਚ ਮਿਲੇ ਮਾਸੂਮ ਬੱਚੇ ਨੂੰ ਬਾਲ ਸੁਰੱਖਿਆ ਟੀਮ ਨੇ ਪਰਿਵਾਰ ਨਾਲ ਮਿਲ... ਅਗਲੀ ਖ਼ਬਰ ਐਲ.ਆਈ.ਸੀ. ਨੇ ਮਨਾਇਆ 70ਵਾਂ ਸਥਾਪਨਾ ਦਿਵਸ ਨਵੀਆਂ ਪਾਲਿਸੀਆਂ ਕੀਤੀਆਂ ਲਾਂਚ
Ad Position 24