29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀਆਂ ਧਮਕੀਆਂ ਭਰੀਆਂ ਕਾਪੀਆਂ ਅਤੇ ਅਰਥੀ ਸਾੜੀ

ਲਹਿਰਾਗਾਗਾ, 29 ਅਗਸਤ (ਅਸ਼ੋਕ ਗਰਗ)- ਸਾਂਝੀ ਕੋਆਰਡੀਨੇਸ਼ਨ ਕਮੇਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ, ਚੰਡੀਗੜ੍ਹ ਦੇ ਸੱਦੇ ’ਤੇ ਲਹਿਰਾਗਾਗਾ ਇਲਾਕੇ ਦੀਆਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਰਕਾਰ ਦੇ ਧਮਕੀ ਭਰੇ ਹੁਕਮਾਂ ਦੀਆਂ ਕਾਪੀਆਂ ਅਤੇ ਅਰਥੀ ਸਾੜ ਕੇ ਰੋਸ ਜ਼ਾਹਰ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 30-08-2026
ਲਹਿਰਾਗਾਗਾ, 29 ਅਗਸਤ (ਅਸ਼ੋਕ ਗਰਗ)- ਸਾਂਝੀ ਕੋਆਰਡੀਨੇਸ਼ਨ ਕਮੇਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ, ਚੰਡੀਗੜ੍ਹ ਦੇ ਸੱਦੇ ’ਤੇ ਲਹਿਰਾਗਾਗਾ ਇਲਾਕੇ ਦੀਆਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਰਕਾਰ ਦੇ ਧਮਕੀ ਭਰੇ ਹੁਕਮਾਂ ਦੀਆਂ ਕਾਪੀਆਂ ਅਤੇ ਅਰਥੀ ਸਾੜ ਕੇ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਰਘਵੀਰ ਸਿੰਘ ਭਟਾਲ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਤੋਂ ਆਨਾਕਾਨੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਇਸ ਵਰਗ ਨਾਲ ਧੋਖੇਬਾਜ਼ੀ ਕਰਨਾ, ਝੂਠੇ ਤੱਥ ਪੇਸ਼ ਕਰਨਾ ਅਤੇ ਮੰਗਾਂ ਮੰਨਣ ਤੋਂ ਬਾਅਦ ਮੁੱਕਰ ਜਾਣਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਰਘਵੀਰ ਸਿੰਘ ਭਟਾਲ ਨੇ ਸਵਾਲ ਕੀਤਾ ਕਿ ਕੀ ਸਰਕਾਰਾਂ ਮਾਨਯੋਗ ਅਦਾਲਤਾਂ ਤੋਂ ਵੀ ਵੱਡੀਆਂ ਹੋ ਗਈਆਂ ਹਨ, ਜਦਕਿ ਅਦਾਲਤਾਂ ਜਮਹੂਰੀ ਸਮਾਜ ਦਾ ਅਹਿਮ ਥੰਮ੍ਹ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਅਤੇ ਪੈਨਸ਼ਨਰ ਜਿਹੜੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਉਹ ਸਰਕਾਰ ਵੱਲੋਂ ਬਣਾਏ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਤੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਨਾਲ ਸਬੰਧਤ ਹਨ। ਆਗੂਆਂ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਸੰਘਰਸ਼ ਕਰ ਰਹੇ ਮੁਲਾਜ਼ਮ ਅਤੇ ਪੈਨਸ਼ਨਰ ਆਪਣਾ ਹੱਕ ਲੈਣਾ ਜਾਣਦੇ ਹਨ ਅਤੇ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਪੈਨਸ਼ਨਰ ਯੂਨੀਅਨ ਬਿਜਲੀ ਬੋਰਡ ਦੇ ਪ੍ਰਧਾਨ ਗੁਰਚਰਨ ਸਿੰਘ, ਏਕਤਾ ਮੰਚ ਪੰਜਾਬ ਦੇ ਸਾਬਕਾ ਆਗੂ ਮਹਿੰਦਰ ਸਿੰਘ ਖੋਖਰ, ਡੈਮੋਕਰੇਟਿਕ ਟੀਚਰ ਫਰੰਟ ਦੇ ਹਰ ਭਗਵਾਨ ਸਿੰਘ ਗੁਰਨੇ, ਡੀ.ਐੱਮ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਮੇਘ ਰਾਜ, ਬਲਾਕ ਪ੍ਰਧਾਨ ਮਨੋਜ ਕੁਮਾਰ, ਗੌਰਮੈਂਟ ਟੀਚਰ ਯੂਨੀਅਨ ਵੱਲੋਂ ਸਤਵੰਤ ਸਿੰਘ ਆਲਮਪੁਰ, ਪੈਨਸ਼ਨਰ ਯੂਨੀਅਨ ਵੱਲੋਂ ਸੁਖਜਿੰਦਰ ਸਿੰਘ ਭਟਾਲ, ਸਫਾਈ ਸੇਵਕ ਯੂਨੀਅਨ ਵੱਲੋਂ ਮੰਗੂ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭਟਾਲ, ਆਂਗਣਵਾੜੀ ਯੂਨੀਅਨ ਦੀ ਬਲਾਕ ਪ੍ਰਧਾਨ ਬਲਵਿੰਦਰ ਕੌਰ, ਲੋਕ ਚੇਤਨਾ ਮੰਚ ਦੇ ਡਾ. ਜਗਦੀਸ਼ ਸਿੰਘ ਪਾਪੜਾ, ਲਸ਼ਮਣ ਸਿੰਘ ਅਲੀਸ਼ੇਰ, ਡਾ. ਸੁਖਜਿੰਦਰ ਲਾਲੀ, ਪੈਨਸ਼ਨਰ ਵੈਲਫੇਅਰ ਜਥੇਬੰਦੀ ਵੱਲੋਂ ਡਾ. ਬਿਹਾਰੀ ਮੰਡੇਰ, ਮਾਸਟਰ ਜਰਨੈਲ ਸਿੰਘ, ਸਤਨਾਮ ਸਿੰਘ ਸੰਗਤੀ ਵਾਲਾ, ਸੁਖਜਿੰਦਰ ਸਿੰਘ ਹਰੀਕਾ, ਬਿਜਲੀ ਮੁਲਾਜ਼ਮ ਰਾਮਚੰਦਰ ਸਿੰਘ ਖਾਈ, ਜੰਗੀਰ ਸਿੰਘ ਕਟਾਰੀਆ, ਕੰਪਿਊਟਰ ਟੀਚਰ ਯੂਨੀਅਨ ਦੇ ਬਲਾਕ ਪ੍ਰਧਾਨ ਕਮਲਜੀਤ ਸਿੰਘ, ਸਰਵਿਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀ ਵਾਲਾ, ਅਮਰੀਕ ਸਿੰਘ ਗੁਰਨੇ, ਰਿਟਾਇਰਡ ਪੁਲਿਸ ਵੈਲਫੇਅਰ ਵੱਲੋਂ ਕੇਵਲ ਸਿੰਘ ਪਾਪੜਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ ਹੱਥੋਆ ਅਤੇ ਜਗਤਾਰ ਸਿੰਘ ਮੰਗੀ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਲ ਲਹਿਰਾਗਾਗਾ ਦਿਹਾਤੀ ਦੀ ਜਥੇਬੰਦੀ ਦਾ ਐਲਾਨ, ਅਹੁਦੇਦਾਰ ਨੂੰ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨ - ਬਿੱਲ... ਅਗਲੀ ਖ਼ਬਰ ਨਾਬਾਲਗ ਲੜਕੀ ਨਾਲ ਛੇੜਛਾੜ ਦਾ ਦੋਸ਼ੀ ਮੁਲਜ਼ਮ ਸਾਬਕਾ ਫ਼ੌਜੀ ਪੁਲਿਸ ਵੱਲੋਂ ਕਾਬੂ
Ad Position 24