29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨਾਬਾਲਗ ਲੜਕੀ ਨਾਲ ਛੇੜਛਾੜ ਦਾ ਦੋਸ਼ੀ ਮੁਲਜ਼ਮ ਸਾਬਕਾ ਫ਼ੌਜੀ ਪੁਲਿਸ ਵੱਲੋਂ ਕਾਬੂ

ਮੂਨਕ, 29 ਅਗਸਤ (ਪੱਤਰ ਪ੍ਰੇਰਕ) - ਇੱਕ ਸਾਬਕਾ ਫ਼ੌਜੀ ਵੱਲੋਂ ਆਪਣੇ ਹੀ ਪਿੰਡ ਦੀ 11 ਸਾਲਾ ਨਾਬਾਲਿਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਸਾਬਕਾ ਫ਼ੌਜੀ ਰਾਜੇਸ਼ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਲੜਕੀ ਦੀ ਮਾਤਾ ਰਾਜਪ੍ਰੀਤ ਕੌਰ ਵੱਲੋਂ ਮੂਨਕ ਪੁਲਿਸ ਕੋਲ ਲਿਖਵਾਈ ਗਈ ਰਿਪੋਰਟ ਅਨੁਸਾਰ ਸਾਬਕਾ ਫ਼ੌਜੀ ਰਾਜੇਸ਼ ਕੁਮਾਰ ਦੀ ਉਨ੍ਹਾਂ ਦੇ ਪਿੰਡ ਵਿੱਚ ਹੀ ਕੱਪੜੇ ਦੀ ਦੁਕਾਨ ਹੈ ਅਤੇ ਇਸੇ ਦੁਕਾਨ ਵਿੱਚ ਉਸ ਦੀ ਪਤਨੀ ਸੀਮਾ ਵੀ ਕੱਪੜੇ ਸਿਲਾਈ ਦਾ ਕੰਮ ਕਰਦੀ ਹੈ, ਮੈਂ ਜਿਸ ਨੂੰ ਆਪਣੀ ਧੀ ਦੀ ਕਮੀਜ਼ ਸਿਲਵਾਉਣ ਲਈ ਦਿੱਤੀ ਸੀ।

Ad Position 21
No active advertisement
ਅਜੀਤ ਡੈਸਕ 30-08-2026
ਮੂਨਕ, 29 ਅਗਸਤ (ਪੱਤਰ ਪ੍ਰੇਰਕ) - ਇੱਕ ਸਾਬਕਾ ਫ਼ੌਜੀ ਵੱਲੋਂ ਆਪਣੇ ਹੀ ਪਿੰਡ ਦੀ 11 ਸਾਲਾ ਨਾਬਾਲਿਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਸਾਬਕਾ ਫ਼ੌਜੀ ਰਾਜੇਸ਼ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਲੜਕੀ ਦੀ ਮਾਤਾ ਰਾਜਪ੍ਰੀਤ ਕੌਰ ਵੱਲੋਂ ਮੂਨਕ ਪੁਲਿਸ ਕੋਲ ਲਿਖਵਾਈ ਗਈ ਰਿਪੋਰਟ ਅਨੁਸਾਰ ਸਾਬਕਾ ਫ਼ੌਜੀ ਰਾਜੇਸ਼ ਕੁਮਾਰ ਦੀ ਉਨ੍ਹਾਂ ਦੇ ਪਿੰਡ ਵਿੱਚ ਹੀ ਕੱਪੜੇ ਦੀ ਦੁਕਾਨ ਹੈ ਅਤੇ ਇਸੇ ਦੁਕਾਨ ਵਿੱਚ ਉਸ ਦੀ ਪਤਨੀ ਸੀਮਾ ਵੀ ਕੱਪੜੇ ਸਿਲਾਈ ਦਾ ਕੰਮ ਕਰਦੀ ਹੈ, ਮੈਂ ਜਿਸ ਨੂੰ ਆਪਣੀ ਧੀ ਦੀ ਕਮੀਜ਼ ਸਿਲਵਾਉਣ ਲਈ ਦਿੱਤੀ ਸੀ। ਮੈਂ ਆਪਣੀ ਧੀ ਨੂੰ ਉਸ ਦੀ ਕਮੀਜ਼ ਲੈਣ ਲਈ ਉਕਤ ਰਾਜੇਸ਼ ਕੁਮਾਰ ਦੁਕਾਨ ’ਤੇ ਭੇਜਿਆ, ਜਦੋਂ ਮੇਰੀ ਧੀ ਕਰੀਬ ਇੱਕ ਘੰਟੇ ਬਾਅਦ ਘਰ ਵਾਪਸ ਆਈ ਤਾਂ ਉਹ ਮੇਰੇ ਕੋਲ ਆ ਕੇ ਰੋਣ ਲੱਗ ਪਈ ਤੇ ਸਾਰੀ ਆਪ ਬੀਤੀ ਗੱਲਬਾਤ ਮੈਨੂੰ ਦੱਸੀ। ਲੜਕੀ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਵਿੱਚ ਸੂਟ ਲੈਣ ਗਈ ਸੀ ਤਾਂ ਸੀਮਾ ਅੰਟੀ ਦੇ ਘਰ ਵਾਲਾ ਦੁਕਾਨ ਵਿੱਚ ਇਕੱਲਾ ਸੀ, ਜਿਸ ਨੇ ਉਸ ਦੀ ਨਾਬਾਲਿਗ ਲੜਕੀ ਨੂੰ ਫੜ ਲਿਆ ਅਤੇ ਉਸ ਨਾਲ ਗਲਤ ਤਰੀਕੇ ਨਾਲ ਜ਼ਬਰਦਸਤੀ ਸਰੀਰਕ ਛੇੜ ਛਾੜ ਕੀਤੀ। ਮੈ ਉਸ ਕੋਲੋਂ ਸਾਰੀ ਗੱਲਬਾਤ ਸੁਣ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਪਹਿਲਾਂ ਤਾਂ ਅਸੀਂ ਬਦਨਾਮੀ ਦੇ ਡਰੋਂ ਚੁੱਪ ਰਹੇ ਪ੍ਰੰਤੂ ਹੁਣ ਅਸੀਂ ਇਨਸਾਫ਼ ਲੈਣ ਲਈ ਇਸ ਘਟਨਾ ਦੀ ਸੂਚਨਾ ਮੂਨਕ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਮੁਲਜ਼ਮ ਉਕਤ ਸਾਬਕਾ ਫ਼ੌਜੀ ਰਾਜੇਸ਼ ਕੁਮਾਰ ਦੇ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥਾਣਾ ਮੁਖੀ ਮੂਨਕ ਵਿਨੋਦ ਕੁਮਾਰ ਨੇ ਦੱਸਿਆ ਕਿ ਤਫ਼ਤੀਸ਼ੀ ਅਫ਼ਸਰ ਏ.ਐੱਸ.ਆਈ. ਮੈਡਮ ਦਲਜੀਤ ਕੌਰ ਵੱਲੋਂ ਪੀੜਤ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਸਾਬਕਾ ਫ਼ੌਜੀ ਰਜੇਸ਼ ਕੁਮਾਰ ਵਿਰੁੱਧ ਪੋਸਕੋ ਐਕਟ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਨੰਬਰ 195 ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਉਕਤ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੀਆਂ ਧਮਕੀਆਂ ਭਰੀਆਂ ਕਾਪੀਆਂ ਅਤੇ ਅਰਥੀ ਸਾੜੀ ਅਗਲੀ ਖ਼ਬਰ ਬੀਕੇਯੂ ਡਕੌਂਦਾ ਦੀ ਹੋਈ ਅਹਿਮ ਮੀਟਿੰਗ
Ad Position 24