29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸ੍ਰੀ ਸ਼ਿਰਡੀ ਸਾਈਂ ਮੰਦਰ ਭੁੱਲਣ ਵਿਖੇ ਤੀਸਰਾ ਵਿਸ਼ਾਲ ਜਾਗਰਣ ਕਰਵਾਇਆ

ਖਨੌਰੀ, 28 ਅਗਸਤ (ਬਲਵਿੰਦਰ ਸਿੰਘ ਥਿੰਦ)- ਨਜ਼ਦੀਕੀ ਪਿੰਡ ਭੁੱਲਣ ਵਿਖੇ ਸਥਿਤ ਸ੍ਰੀ ਸ਼ਿਰਡੀ ਸਾਈਂ ਮੰਦਿਰ ਵਿੱਚ ਸ੍ਰੀ ਸਾਈਂ ਬਾਬਾ ਜੀ ਦੀ ਮੂਰਤੀ ਸਥਾਪਨਾ ਅਤੇ ਮੰਦਿਰ ਦੇ ਉਦਘਾਟਨ ਨੂੰ ਸਮਰਪਿਤ ਤੀਸਰਾ ਵਿਸ਼ਾਲ ਜਾਗਰਣ ਅਤੇ ਭੰਡਾਰਾ ਬਾਬਾ ਦਲਬੀਰ ਸਿੰਘ ਦੀ ਅਗਵਾਈ ਹੇਠ ਅਤੇ ਮੰਦਿਰ ਪ੍ਰਬੰਧਕ ਕਮੇਟੀ ਦੀ ਸੁਚੱਜੀ ਦੇਖ-ਰੇਖ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਪਹੁੰਚ ਕੇ ਸ੍ਰੀ ਸਾਈਂ ਬਾਬਾ ਜੀ ਦੇ ਦਰਬਾਰ ਵਿੱਚ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

Ad Position 21
No active advertisement
ਅਜੀਤ ਡੈਸਕ 29-08-2026
ਖਨੌਰੀ, 28 ਅਗਸਤ (ਬਲਵਿੰਦਰ ਸਿੰਘ ਥਿੰਦ)- ਨਜ਼ਦੀਕੀ ਪਿੰਡ ਭੁੱਲਣ ਵਿਖੇ ਸਥਿਤ ਸ੍ਰੀ ਸ਼ਿਰਡੀ ਸਾਈਂ ਮੰਦਿਰ ਵਿੱਚ ਸ੍ਰੀ ਸਾਈਂ ਬਾਬਾ ਜੀ ਦੀ ਮੂਰਤੀ ਸਥਾਪਨਾ ਅਤੇ ਮੰਦਿਰ ਦੇ ਉਦਘਾਟਨ ਨੂੰ ਸਮਰਪਿਤ ਤੀਸਰਾ ਵਿਸ਼ਾਲ ਜਾਗਰਣ ਅਤੇ ਭੰਡਾਰਾ ਬਾਬਾ ਦਲਬੀਰ ਸਿੰਘ ਦੀ ਅਗਵਾਈ ਹੇਠ ਅਤੇ ਮੰਦਿਰ ਪ੍ਰਬੰਧਕ ਕਮੇਟੀ ਦੀ ਸੁਚੱਜੀ ਦੇਖ-ਰੇਖ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਪਹੁੰਚ ਕੇ ਸ੍ਰੀ ਸਾਈਂ ਬਾਬਾ ਜੀ ਦੇ ਦਰਬਾਰ ਵਿੱਚ ਨਤਮਸਤਕ ਹੁੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਰਾਮ ਨਿਵਾਸ ਗਰਗ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ, ਰਮੇਸ਼ ਕੁਮਾਰ ਗੋਇਲ ਐੱਮ.ਡੀ. ਕੇ.ਬੀ.ਡੀ. ਗਰੁੱਪ ਚੰਡੀਗੜ੍ਹ, ਅਮੀਸ਼ਾ ਨੈਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੰਗਰੂਰ, ਨਿਤੇਸ਼ ਨੈਨ ਆਦਿ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਮੰਦਿਰ ਵਿਖੇ ਪਹੁੰਚ ਕੇ ਸ੍ਰੀ ਸਾਈਂ ਬਾਬਾ ਜੀ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਗਤ ਦਾ ਸਵਾਗਤ ਕੀਤਾ ਗਿਆ ਅਤੇ ਧਾਰਮਿਕ ਸਮਾਗਮ ਵਿੱਚ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਜ ਸੇਵਕ ਮਹਾਂਵੀਰ ਸੈਣੀ ਭੁੱਲਣ, ਸੁਰੇਸ਼ ਕੁਮਾਰ ਸੈਣੀ ‘ਬੈਟਰੀ ਵਾਲੇ’ ਅਤੇ ਕਮੇਟੀ ਦੇ ਮੈਂਬਰਾਂ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ’ਚ ਬੰਦ ਵੀਰਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ ਅਗਲੀ ਖ਼ਬਰ ਦਹਿਲੀਜ਼ ਖੁਰਦ ਨੂੰ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ, ਕਿਸਾਨ ਹੋਏ ਬਾਗੋਬਾਗ
Ad Position 24