ਲੌਂਗੋਵਾਲ, 25 ਅਗਸਤ (ਸ.ਸ.ਖੰਨਾ, ਵਿਨੋਦ) - ਬਲਾਕ ਸੰਗਰੂਰ ਦੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵਲੋਂ ਲੌਂਗੋਵਾਲ ਦੇ ਨੇੜਲੇ ਪਿੰਡਾਂ ਵਿਚ ਰੈਲੀਆਂ ਕਰ ਇਹ ਹੋਕਾ ਦਿੱਤਾ ਗਿਆ ਅਤੇ ਬੈਨਰ ਲਗਾਏ ਗਏ, ਜਿਨ੍ਹਾਂ ਵਿੱਚ ਟਰਾਲੀ ਚੋਰੋ ਸ਼ੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ ਦੇ ਫਲੈਕਸ ਮੰਡੇਰ ਖੁਰਦ, ਮੰਡੇਰ ਕਲਾਂ, ਪਿੰਡੀ ਕੇਹਰ ਸਿੰਘ ਵਾਲੀ ਆਦਿ ਪਿੰਡਾਂ ਵਿੱਚ ਔਰਤਾਂ ਅਤੇ ਕਿਸਾਨਾਂ ਦੇ ਵੱਡੇ ਇਕੱਠ ਕਰਕੇ ਕਰਕੇ ਬਲਾਕ ਆਗੂ ਗੁਰਦੀਪ ਮੰਡੇਰ ਖੁਰਦ ਦੀ ਅਗਵਾਈ ਵਿੱਚ ਲਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਕੁਲਵਿੰਦਰ ਸੋਨੀ ਲੌਂਗੋਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਐੱਮ.ਐੱਸ.ਪੀ. ਮੰਗ ਨੂੰ ਲੈ ਕੇ ਸ਼ੰਭੂ ਖਨੌਰੀ ਬਾਰਡਰ ਤੇ ਕੇਂਦਰ ਸਰਕਾਰ ਦੇ ਖਿਲਾਫ ਲੱਗੇ ਮੋਰਚੇ ਨੂੰ ਬੀਜੇਪੀ ਦੀ ਝੋਲੀ ਵਿੱਚ ਪੈ ਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਕੇ ਉਖੇੜ ਦਿੱਤਾ ਹੈ ਅਤੇ ਤ ਕਿਸਾਨਾਂ ਦੀਆਂ ਟਰਾਲੀਆਂ ਸਮੇਤ 3 ਕਰੋੜ 77 ਲੱਖ ਰੁਪਏ ਦਾ ਸਾਮਾਨ ਖੁਰਦ ਬੁਰਦ ਕਰ ਦਿੱਤਾ ਹੈ।ਕੱਟੜ ਇਮਾਨਦਾਰ ਕਹਾਉਣ ਵਾਲੀ ਆਮ ਆਦਮੀ ਦੀ ਸਰਕਾਰ ਦੇ ਲੀਡਰਾਂ ਦੀਆਂ ਵਰਕਸ਼ਾਪਾਂ ਤੇ ਨਗਰ ਕੌਂਸਲ ਦੇ ਦਫ਼ਤਰਾਂ ਵਿੱਚ ਕੱਟ ਵੱਢ ਕੇ ਦੱਬਿਆ ਸਮਾਨ ਬਰਾਮਦ ਵੀ ਹੋ ਗਿਆ ਹੈ ਪਰ ਆਪ ਸਰਕਾਰ ਹਾਲੇ ਵੀ ਦੋਸ਼ੀ ਚਹੇਤੇ ਲੀਡਰਾਂ ਨੂੰ ਬਚਾਉਣ ’ਤੇ ਲੱਗੀ ਹੋਈ ਹੈ। ਉਨਾਂ ਕਿਹਾ ਸਰਕਾਰ ਕਿਸਾਨਾਂ ਦੇ ਸਮਾਨ ਦੀ ਭਰਪਾਈ ਕਰਨ ਲਈ ਤਿਆਰ ਨਹੀਂ ਹੈ। ਜਿਸ ਦੇ ਰੋਸ ਵਜੋਂ ਮੋਰਚੇ ਦੇ ਦਿੱਤੇ ਪ੍ਰੋਗਰਾਮ ਪਿੰਡਾਂ ਦੀਆਂ ਸੱਥਾਂ ਵਿੱਚ ਫਲੈਕਸ ਬੋਰਡ ਲਗਾਏ ਜਾ ਰਹੇ ਹਨ। ਸਾਰੀਆਂ ਮੰਗਾਂ ਦੇ ਸਬੰਧ ਵਿੱਚ ਆਉਣ ਵਾਲੀ 31 ਅਗਸਤ ਨੂੰ ਡੀ ਸੀ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ, ਮੰਗਾਂ ਨਾਂ ਮੰਨਣ ਦੀ ਸੂਰਤ ਵਿੱਚ 14 ਤੋਂ 18 ਤਰੀਕ ਨੂੰ ਸੈਂਕੜੇ ਟਰੈਕਟਰ ਟਰਾਲੀਆਂ ਸਮੇਤ ਵੱਡੇ ਇਕੱਠ ਕਰਕੇ ਆਪ ਪਾਰਟੀ ਪ੍ਰਧਾਨ ਅਮਨ ਅਰੋੜਾ ਦੇ ਗੇਟ ਅੱਗੇ 5 ਦਿਨਾਂ ਮੋਰਚਾ ਲਾਇਆ ਜਾਵੇਗਾ ਅਤੇ 5 ਸਤੰਬਰ ਨੂੰ ਪ੍ਰੀਤਮ ਸਿੰਘ ਮੰਡੇਰ ਕਲਾਂ ਦਾ ਬਰਸੀ ਅਨਾਜ ਮੰਡੀ ਮੰਡੇਰ ਕਲਾਂ ਮੰਡੀ ਬਿਖਰੀ ਮਨਾਈ ਜਾਵੇਗੀ । ਇਸ ਮੌਕੇ ਸੁਖਦੇਵ ਸਿੰਘ ਲੌਂਗੋਵਾਲ, ਦਰਵਾਰਾ ਲੋਹਾਖੇੜਾ, ਬਲਜਿੰਦਰ ਲੌਂਗੋਵਾਲ, ਸੁਖਦੇਵ ਸਿੰਘ ਕਿਲਾ ਭਰੀਆਂ,ਬੰਤ ਸਿੰਘ ਆਦਿ ਹਾਜ਼ਰ ਸਨ।