26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਨਤੀਜਾ ਰਿਹਾ ਸ਼ਾਨਦਾਰ

ਸੰਗਰੂਰ, 26 ਨਵੰਬਰ (ਸੁਖਵਿੰਦਰ ਸਿੰਘ ਫੁੱਲ)- ਲਾਈਫ ਗਾਰਡ ਨਰਸਿੰਗ ਇੰਸਟੀਚਿਊਟ ਦੇ ਬੀ. ਐਸ.

Ad Position 21
No active advertisement
ਅਜੀਤ ਡੈਸਕ 27-11-2026
ਸੰਗਰੂਰ, 26 ਨਵੰਬਰ (ਸੁਖਵਿੰਦਰ ਸਿੰਘ ਫੁੱਲ)- ਲਾਈਫ ਗਾਰਡ ਨਰਸਿੰਗ ਇੰਸਟੀਚਿਊਟ ਦੇ ਬੀ. ਐਸ. ਸੀ. ਨਰਸਿੰਗ ਪੰਜਵੇਂ ਸਮੈਸਟਰ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਸੰਸਥਾ ਦੀਆਂ ਵਿਦਿਆਰਥਣਾਂ ਨੇ ਆਪਣੀ ਮਿਹਨਤ, ਲਗਨ ਅਤੇ ਯੋਗਤਾ ਸਦਕਾ ਵਧੀਆ ਅੰਕ ਹਾਸਿਲ ਕੀਤੇ। ਨਤੀਜੇ ਵਿੱਚ ਖਾਨ ਇਰਮਮਨਜੂਰ ਪੁੱਤਰੀ ਮਨਜੂਰ ਅਹਿਮਦ ਖਾਨ ਅਤੇ ਸਾਕਸੀ ਕੁਮਾਰੀ ਪੁੱਤਰੀ ਗਨੇਸ਼ ਕੁਮਾਰ ਸਿੰਘ ਨੇ 7.36/10 ਅੰਕ ਲੈ ਕੇ ਸਾਂਝੇ ਤੋਰ ਤੇ ਪਹਿਲਾ ਸਥਾਨ ਹਾਸਿਲ ਕੀਤਾ। ਸਾਇਕਾ ਸਾਬੀਰ ਪੁੱਤਰੀ ਮੁਹੰਮਦ ਜਾਵੇਦ ਨੇ 7.18/10 ਅੰਕ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ। ਵਿਦਿਆਰਥਣਾਂ ਸਾਨੀਆ ਖੋਖਰ ਪੁੱਤਰੀ ਨਾਜੀਰ ਖਾਨ ਨੇ 7/10 ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮਿਹਨਤ ਅਤੇ ਲਗਨ ਸਦਕਾ ਇਹਨਾਂ ਹੋਣਹਾਰ ਵਿਦਿਆਰਥਣਾਂ ਨੇ ਸੰਸਥਾ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇੰਸਟੀਚਿਊਟ ਦੇ ਕਾਨੂੰਨੀ ਸਲਾਹਕਾਰ ਡਾ. ਸੁਖਵਿੰਦਰ ਸਿੰਘ, ਪ੍ਰਿੰਸੀਪਲ ਮੈਡਮਪ੍ਰੋ. ਰਿੰਟੂ ਚਤੁਰਵੇਦੀ ਅਤੇ ਡਾਇਰੈਕਟਰ ਮੈਡਮ ਡਾ. ਪਰਵਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸ਼ੇਰਪੁਰ ਦੇ ਆਗੂਆਂ ਦੀਆਂ 30 ਦੀ ਰੈਲੀ ਲਈ ਡਿਊਟੀਆਂ ਲਗਾਈਆਂ ਅਗਲੀ ਖ਼ਬਰ ਸਾਲਾਸਰ ਧਾਮ ਤੋਂ ਖਨੌਰੀ ਪਹੁੰਚ ਰਹੀ ਪਵਿੱਤਰ ਅਖੰਡ ਜੋਤ ਦੇ ਦਰਸ਼ਨ ਕਰਨਗੇ ਪਰਮਿੰਦਰ ਸਿੰਘ ਢੀਂਡਸਾ
Ad Position 24