26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਅਕਾਲੀ-ਭਾਜਪਾ ਗਠਜੋੜ ਪੰਜਾਬ ਦਾ ਭਲਾ ਨਹੀਂ ਕਰ ਸਕਦਾ- ਪ੍ਰਤਾਪ ਸਿੰਘ ਬਾਜਵਾ

ਅਹਿਮਦਗੜ੍ਹ, 26 ਨਵੰਬਰ (ਰਣਧੀਰ ਸਿੰਘ ਮਹੌਲੀ)- ਅਹਿਮਦਗੜ੍ਹ ਵਿਖੇ ਸਾਬਕਾ ਨਗਰ ਕੌਂਸਲ ਪ੍ਰਧਾਨ ਵਿਕਾਸ ਟੰਡਨ ਦੇ ਗ੍ਰਹਿ ਵਿਖੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਪੁੱਜੇ ਇਸ ਦੌਰਾਨ ਉਨ੍ਹਾ ਦੇ ਨਾਲ ਹਲਕਾ ਅਮਰਗੜ੍ਹ ਤੋਂ ਕਾਂਗਰਸੀ ਆਗੂ ਕਮਲ ਧਾਲੀਵਾਲ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ।

Ad Position 21
No active advertisement
ਅਜੀਤ ਡੈਸਕ 27-11-2026
ਅਹਿਮਦਗੜ੍ਹ, 26 ਨਵੰਬਰ (ਰਣਧੀਰ ਸਿੰਘ ਮਹੌਲੀ)- ਅਹਿਮਦਗੜ੍ਹ ਵਿਖੇ ਸਾਬਕਾ ਨਗਰ ਕੌਂਸਲ ਪ੍ਰਧਾਨ ਵਿਕਾਸ ਟੰਡਨ ਦੇ ਗ੍ਰਹਿ ਵਿਖੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਪੁੱਜੇ ਇਸ ਦੌਰਾਨ ਉਨ੍ਹਾ ਦੇ ਨਾਲ ਹਲਕਾ ਅਮਰਗੜ੍ਹ ਤੋਂ ਕਾਂਗਰਸੀ ਆਗੂ ਕਮਲ ਧਾਲੀਵਾਲ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। । ਪ੍ਰਤਾਪ ਸਿੰਘ ਬਾਜਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹਨ। ਸੂਬੇ ਵਿਚ ਗੈਂਗਸਟਰਵਾਦ ਨਸ਼ਿਆਂ ਅਤੇ ਅਪਰਾਧ ਬਹੁਤ ਵੱਧ ਚੁੱਕਿਆ ਹੈ ਸੂਬੇ ਦੇ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਇਸ ਤੋਂ ਅੱਕੇ ਹੋਏ ਲੋਕ ਮੁੜ ਤੋਂ।ਇੱਕ ਵਾਰ ਫਿਰ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। ਕਾਂਗਰਸ ਪਾਰਟੀ ਦੇ ਵਿਚ ਫੁੱਟ ਸਬੰਧੀ ਕੀਤੇ ਗਏ ਸਵਾਲ ਤੇ ਉਨ੍ਹਾਂ ਕਿਹਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੋਈ ਫੁੱਟ ਨਹੀਂ ਹੈ ਹਰ ਹਲਕੇ ਦੇ ਅੰਦਰ ਪਾਰਟੀ ਲਈ ਕੰਮ ਕਰ ਰਹੇ ਬੰਦੇ ਨੂੰ ਟਿਕਟ ਮੰਗਣ ਦਾ ਅਧਿਕਾਰ ਹੈ ਫੈਸਲਾ ਪਾਰਟੀ ਵੱਲੋਂ ਕੀਤਾ ਜਾਵੇਗਾ ਉਮੀਦਵਾਰ ਦੀ ਯੋਗਤਾ ਅਤੇ ਲੋਕਾਂ ਦੇ ਵਿੱਚ ਉਸਦੀ ਪਹਿਚਾਣ ਤੇ ਹਾਈ ਕਮਾਂਡ ਫੈਸਲਾ ਕਰੇਗੀ। ਪ੍ਰਤਾਪ ਬਾਜਵਾ ਨੇ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਆਉਣ ਤੇ ਗੈਂਗਸਟਰਵਾਦ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਉੱਤੇ ਤੰਜ ਕਸਦੇ ਉਹਨਾਂ ਕਿਹਾ ਕਿ ਦੋਨਾਂ ਪਾਰਟੀਆਂ ਜ਼ੀਰੋ ਤੇ ਖੜੀਆਂ ਹਨ। ਇਹਨਾਂ ਦੇ ਕੋਲੋਂ ਪੰਜਾਬ ਦਾ ਭਲਾ ਕਰਨ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਇਸ ਮੌਕੇ ਬਲਾਕ ਪ੍ਰਧਾਨ ਕਾਂਗਰਸ ਦਿਹਾਤੀ ਰੂਪਿੰਦਰ ਸਿੰਘ ਕੰਗਣਵਾਲ, ਕਮਲ ਕੰਗਣਵਾਲ , ਕਾਕਾ ਨੱਥੂਮਾਜਰਾ, ਕੌਂਸਲਰ ਕਮਿਕਰ ਰਾਮ, ਕੌਂਸਲਰ ਰਿੰਪੀ ਕੜਵਲ, ਹੈਪੀ ਜਿੰਦਲ, ਨਰੇਸ਼ ਭੁੱਟਾ, ਉਪਿੰਦਰ ਸੋਫਤ, ਪ੍ਰਿੰਸੀਪਲ ਅਮਨਦੀਪ, ਰਾਕੇਸ਼ ਗਰਗ, ਅਰੁਣ ਵਰਮਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਅਹੁਦੇਦਾਰਾਂ ਵੱਲੋਂ ਗੱਠਜੋੜ ’ਤੇ ਖੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ 48ਵੀਂ ਜੂਨੀਅਰ ਨੈਸ਼ਨਲ ਹੈਂਡਬਾਲ ਚੈਂਪੀਅਨਸ਼ਿਪ ਦੇ ਦੂਜੇ ਦਿਨ ਰੋਚਕ ਮੁਕਾਬਲੇ ਚੰਡੀਗੜ੍ਹ ਨੇ ਜੰਮ...
Ad Position 24