27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸ੍ਰੀ ਗੰਗਾਨਗਰ ਰੇਲਵੇ ਟਰੈਕ ਬਲਾਸਟ ਮਾਮਲੇ ਵਿਚ ਇਕ ਹੋਰ ਨੌਜਵਾਨ ਗ੍ਰਿਫ਼ਤਾਰ

ਗੁਰਦਾਸਪੁਰ, 27 ਨਵੰਬਰ (ਰੋਹਿਤ ਗੁਪਤਾ)- ਰਾਜਸਥਾਨ ਪੁਲਿਸ ਨੇ ਸ੍ਰੀ ਗੰਗਾਨਗਰ ਰੇਲਵੇ ਟ੍ਰੈਕ ਧਮਾਕੇ ਦੇ ਮਾਮਲੇ ਵਿਚ ਗੁਰਦਾਸਪੁਰ ਨਾਲ ਹੀ ਸੰਬੰਧਿਤ ਚੌਥੀ ਗ੍ਰਿਫ਼ਤਾਰੀ ਕੀਤੀ ਹੈ, ਜਿਸ ਵਿਚ ਗੁਰਦਾਸਪੁਰ ਦੇ ਪਿੰਡ ਦੋਸਤਪੁਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਉਰਫ਼ ਰੋਹਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 27-11-2026

ਗੁਰਦਾਸਪੁਰ, 27 ਨਵੰਬਰ (ਰੋਹਿਤ ਗੁਪਤਾ)- ਰਾਜਸਥਾਨ ਪੁਲਿਸ ਨੇ ਸ੍ਰੀ ਗੰਗਾਨਗਰ ਰੇਲਵੇ ਟ੍ਰੈਕ ਧਮਾਕੇ ਦੇ ਮਾਮਲੇ ਵਿਚ ਗੁਰਦਾਸਪੁਰ ਨਾਲ ਹੀ ਸੰਬੰਧਿਤ ਚੌਥੀ ਗ੍ਰਿਫ਼ਤਾਰੀ ਕੀਤੀ ਹੈ, ਜਿਸ ਵਿਚ ਗੁਰਦਾਸਪੁਰ ਦੇ ਪਿੰਡ ਦੋਸਤਪੁਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਉਰਫ਼ ਰੋਹਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਗ੍ਰਿਫ਼ਤਾਰ ਦੋਸ਼ੀ ਰਵਿੰਦਰ ਸਿੰਘ ਦਾ ਪਿਤਾ ਕੁਲਦੀਪ ਸਿੰਘ ਦੋਰਾਂਗਲਾ ਪੁਲਿਸ ਸਟੇਸ਼ਨ ਵਿਚ ਕਾਂਸਟੇਬਲ ਦੇ ਤੌਰ ’ਤੇ ਤਾਇਨਾਤ  ਹੈ। ਰਵਿੰਦਰ ਸਿੰਘ ਇਸ ਮਾਮਲੇ ਵਿਚ ਗ੍ਰਿਫ਼ਤਾਰ ਪਹਿਲੇ ਮੁਲਜ਼ਮ ਮਹਿਕਦੀਪ ਕੌਰ ਅਤੇ ਦਵਿੰਦਰ ਸਿੰਘ ਦਾ ਦੋਸਤ ਹੈ ਅਤੇ ਉਹ ਇਕੱਠੇ ਸਕੂਲ ਪੜ੍ਹਦੇ ਸਨ। ਜਾਣਕਾਰੀ ਮਿਲੀ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਬਲਾਸਟ ਵਿਚ ਰਵਿੰਦਰ ਸਿੰਘ ਰੋਹਿਤ ਦਾ ਕਿੰਨਾ ਕੁ ਰੋਲ ਹੈ । ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮਾਮਲੇ ਵਿਚ ਪਹਿਲਾਂ ਤੋਂ ਫੜੀ ਗਈ ਲੜਕੀ ਮਹਿਕਦੀਪ ਵੀ ਇਸੇ ਪਿੰਡ ਦੋਸਤਪੁਰ ਦੀ ਹੀ ਰਹਿਣ ਵਾਲੀ ਹੈ ਜਦਕਿ ਮਾਮਲੇ ਵਿਚ ਪਹਿਲਾਂ ਤੋਂ ਗ੍ਰਿਫਤਾਰ ਉਸ ਦਾ ਇਕ ਸਾਥੀ ਦਵਿੰਦਰ ਸਿੰਘ ਦੋਸਪੁਰ ਦੇ ਨਜ਼ਦੀਕੀ ਪਿੰਡ ਚੋੜਾ ਕਲਾ ਦਾ ਰਹਿਣ ਵਾਲਾ ਹੈ। ਇਸ ਤਰਾਂ ਸ੍ਰੀ ਗੰਗਾਨਗਰ ਪੁਲਿਸ ਵਲੋਂ ਰੇਲਵੇ ਧਮਾਕੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚੋਂ ਚਾਰ ਮੁੱਖ ਸਾਜਿਸ਼ ਕਰਤਾ ਗੁਰਦਾਸਪੁਰ ਨਾਲ ਸੰਬੰਧਿਤ ਨਿਕਲੇ ਹਨ।

Ad Position 22
No active advertisement
ਅਗਲੀ ਖ਼ਬਰ ਮਾਨ ਸਰਕਾਰ ਨੇ ਪੰਜਾਬ ਦੀਆਂ ਗਊਸ਼ਾਲਾਵਾਂ ਸੰਬੰਧੀ ਕੀਤਾ ਹੈ ਵੱਡਾ ਫੈਸਲਾ
Ad Position 24