ਚੰਡੀਗੜ੍ਹ, 27 ਨਵੰਬਰ (ਸੰਦੀਪ ਮਾਹਨਾ)- ਈ.ਡੀ. ਵਲੋਂ ਪੁੱਛਗਿੱਛ ਲਈ ਤਲਬ ਕੀਤੇ ਗਏ ਆਈ. ਪੀ. ਐਸ. ਅਧਿਕਾਰੀ ਅਤੇ ਰੋਪੜ ਦੇ ਡੀ. ਆਈ. ਜੀ. ਸਵਪਨ ਸ਼ਰਮਾ ਈ.ਡੀ. ਦਫ਼ਤਰ ਪਹੁੰਚ ਗਏ ਹਨ। ਬੀਤੇ ਕੱਲ੍ਹ ਫ਼ਾਜ਼ਿਲਕਾ ਦੇ ਐਸ.ਐਸ.ਪੀ. ਗਗਨ ਅਜੀਤ ਸਿੰਘ ਈ.ਡੀ ਅੱਗੇ ਪੇਸ਼ ਹੋਏ ਸਨ ਤੇ ਉਨ੍ਹਾਂ ਪਾਸੋਂ 5 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਦੱਸ ਦੇਈਏ ਕਿ ਭੁੱਲਰ ਕ੍ਰਿਸ਼ਾਨੂ ਮਾਮਲੇ ਨੂੰ ਲੈ ਕੇ 7 ਆਈ. ਪੀ. ਐਸ. ਅਤੇ ਪੀ. ਸੀ. ਐਸ. ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ 7 ਅਧਿਕਾਰੀਆਂ ਵਿਚੋਂ ਨੀਰੂ ਕਤਿਆਲ ਗੁਪਤਾ, ਗੁਰਪ੍ਰੀਤ ਕੌਰ ਸੱਪਰਾ, ਆਨੰਦ ਸਾਗਰ ਸ਼ਰਮਾ, ਅਰੁਣ ਸੇਖੜੀ ਅਤੇ ਕੁਮਾਰ ਰਾਹੁਲ ਨੂੰ ਵੀ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ, ਪਰ ਉਹ ਪੇਸ਼ ਨਹੀਂ ਹੋਏ।
ਤਾਜ਼ਾ ਖ਼ਬਰਾਂ
Free
ਪੁੱਛਗਿੱਛ ਲਈ ਤਲਬ ਕੀਤੇ ਜਾਣ ਤੋਂ ਬਾਅਦ ਈ.ਡੀ. ਦਫ਼ਤਰ ਪਹੁੰਚੇ ਆਈ.ਪੀ.ਐਸ. ਸਵਪਨ ਸ਼ਰਮਾ
ਚੰਡੀਗੜ੍ਹ, 27 ਨਵੰਬਰ (ਸੰਦੀਪ ਮਾਹਨਾ)- ਈ.ਡੀ. ਵਲੋਂ ਪੁੱਛਗਿੱਛ ਲਈ ਤਲਬ ਕੀਤੇ ਗਏ ਆਈ. ਪੀ. ਐਸ. ਅਧਿਕਾਰੀ ਅਤੇ ਰੋਪੜ ਦੇ ਡੀ. ਆਈ. ਜੀ. ਸਵਪਨ ਸ਼ਰਮਾ ਈ.ਡੀ. ਦਫ਼ਤਰ ਪਹੁੰਚ ਗਏ ਹਨ। ਬੀਤੇ ਕੱਲ੍ਹ ਫ਼ਾਜ਼ਿਲਕਾ ਦੇ ਐਸ.ਐਸ.ਪੀ. ਗਗਨ ਅਜੀਤ ਸਿੰਘ ਈ.ਡੀ ਅੱਗੇ ਪੇਸ਼ ਹੋਏ ਸਨ ਤੇ ਉਨ੍ਹਾਂ ਪਾਸੋਂ 5 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ।
ਅਜੀਤ ਡੈਸਕ
27-11-2026