25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਜ਼ਿਲ੍ਹਾ ਸੰਗਰੂਰ ਵਿੱਚ ਡੇਂਗੂ ਅਤੇ ਸਵਾਈਨ ਫਲੂ ਦੀ ਦਸਤਕ ਤੋਂ ਬਾਅਦ ਸਿਹਤ ਵਿਭਾਗ ਹੋਇਆ ਚੌਕਸ, ਸਿਹਤ ਵਿਭਾਗ ਦੀਆਂ 148 ਟੀਮਾਂ ਘਰ-ਘਰ ਜਾ ਕੇ ਕਰ ਰਹੀਆਂ ਹਨ ਸਰਵੇ

ਸੰਗਰੂਰ, 25 ਅਗਸਤ (ਧੀਰਜ ਪਸੋਰੀਆ) - ਜ਼ਿਲ੍ਹਾ ਸੰਗਰੂਰ ਵਿੱਚ ਸਵਾਈਨ ਫਲੂ ਅਤੇ ਡੇਂਗੂ ਦੀ ਦਸਤਕ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰਾਂ ਚੌਕਸ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਹੁਣ ਤੱਕ ਜਿਲਾ ਸੰਗਰੂਰ ਵਿੱਚ ਦੋ ਸਵਾਈਨ ਫਲੂ ਅਤੇ ਚਾਰ ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ।

Ad Position 21
No active advertisement
1 ਕਰੋੜ ਰੁਪਏ ਦੀ ਕੀਮਤ ਦੇ ਚੋਰੀ ਕੀਤੇ ਬੀ.ਟੀ.ਐੱਸ. ਕਾਰਡਾਂ ਸਮੇਤ ਦੋ ਵਾਹਨ ਅਤੇ ਹੋਰ ਸਾਜੋ-ਸਾਮਾਨ ਬਰਾਮਦ 26-08-2026
ਸੰਗਰੂਰ, 25 ਅਗਸਤ (ਧੀਰਜ ਪਸੋਰੀਆ) - ਜ਼ਿਲ੍ਹਾ ਸੰਗਰੂਰ ਵਿੱਚ ਸਵਾਈਨ ਫਲੂ ਅਤੇ ਡੇਂਗੂ ਦੀ ਦਸਤਕ ਤੋਂ ਬਾਅਦ ਸਿਹਤ ਵਿਭਾਗ ਪੂਰੀ ਤਰਾਂ ਚੌਕਸ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਹੁਣ ਤੱਕ ਜਿਲਾ ਸੰਗਰੂਰ ਵਿੱਚ ਦੋ ਸਵਾਈਨ ਫਲੂ ਅਤੇ ਚਾਰ ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ। ਸੰਗਰੂਰ ਅਤੇ ਧੂਰੀ ਖੇਤਰ ਵਿੱਚ ਇੱਕ- ਇੱਕ ਵਿਅਕਤੀ ਸਵਾਈਨ ਫਲੂ ਤੋਂ ਪੀੜਿਤ ਪਾਇਆ ਗਿਆ ਹੈ ਜਦੋਂ ਕਿ ਸੰਗਰੂਰ ਅਤੇ ਕੋਹਰੀਆਂ ਤੋਂ ਇੱਕ- ਇੱਕ ਅਤੇ ਭੁਟਾਲ ਤੋਂ ਦੋ ਵਿਅਕਤੀ ਡੇਂਗੂ ਤੋਂ ਪੀੜਤ ਪਾਏ ਗਏ ਹਨ। ਇਹਨਾਂ ਸਾਰੇ ਛੇ ਮਰੀਜ਼ਾਂ ਦਾ ਇਲਾਜ ਮੁਕੰਮਲ ਹੋ ਚੁੱਕਾ ਹੈ। ਹੁਣ ਸਿਹਤ ਵਿਭਾਗ ਦੀਆਂ 148 ਟੀਮਾਂ ਘਰ ਘਰ ਜਾ ਕੇ ਸਰਵੇ ਕਰ ਰਹੀ ਹਨ ਤਾਂ ਜੋ ਡੇਂਗੂ, ਸਵਾਈਨ ਫਲੂ ਅਤੇ ਮਲੇਰੀਆ ਦੇ ਫੈਲਣ ਤੇ ਕਾਬੂ ਪਾਇਆ ਜਾ ਸਕੇ। ਨੋਡਲ ਅਫਸਰ ਡਾ. ਉਪਾਸਨਾ ਬਿੰਦਰਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਇਹ ਟੀਮਾਂ ਹੁਣ ਤੱਕ 1068125 ਘਰਾਂ ਦਾ ਸਰਵੇ ਕਰ ਚੁੱਕੀਆਂ ਹਨ। ਵਿਭਾਗ ਦੀਆਂ ਟੀਮਾਂ ਨੂੰ 367 ਥਾਵਾਂ ਤੇ ਡੇਗੂ ਦਾ ਲਾਰਵਾ ਮਿਲਿਆ ਹੈ, ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਕੇ ਉਥੇ ਸਪਰੇਅ ਕਰ ਦਿੱਤੀ ਗਈ ਹੈ ਅਤੇ ਸਬੰਧਿਤਾਂ ਨੂੰ ਇਸ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਹੈ। ਡਾ ਉਪਾਸਨਾ ਬਿੰਦਰਾ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੇ ਚੱਲਦਿਆਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਪੂਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕਿਤੇ ਵੀ ਪਾਣੀ ਨਾ ਖੜਨ ਦਿੱਤਾ ਜਾਵੇ। ਕੂਲਰਾਂ, ਫਰਿਜਾਂ ਦੀਆਂ ਟਰੇਆਂ ਨੂੰ ਹਰ ਹਫਤੇ ਖੁਸ਼ਕ ਕੀਤਾ ਜਾਵੇ। ਅਜਿਹੇ ਕੱਪੜੇ ਪਹਿਨੇ ਜਾਣ ਜਿਸ ਨਾਲ ਸਰੀਰ ਪੂਰੀ ਤਰਾਂ ਢੱਕਿਆ ਜਾਵੇ। ਬੁਖਾਰ, ਜੁਕਾਮ, ਦਸਤ, ਸਿਰ ਦਰਦ, ਉਲਟੀਆਂ ਆਦਿ ਹੋਣ ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਸਭ ਸਰਕਾਰੀ ਸਿਹਤ ਕੇਂਦਰਾਂ ਵਿੱਚ ਇਲਾਜ ਮੁਫਤ ਕੀਤਾ ਜਾਂਦਾ ਹੈ। ਭੀੜ ਤੋਂ ਦੂਰ ਰਿਹਾ ਜਾਵੇ। ਹੱਥ ਮਿਲਾਉਣ ਤੋਂ ਪਰਹੇਜ਼ ਕੀਤਾ ਜਾਵੇ। ਪਬਲਿਕ ਥਾਵਾਂ ਤੇ ਥੁੱਕਿਆ ਨਾ ਜਾਵੇ। ਡਾਕਟਰ ਦੀ ਸਲਾਹ ਤੋਂ ਬਗੈਰ ਕੋਈ ਦਵਾਈ ਨਾ ਲਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਵਿਚ ਆਪਸ ’ਚ ਭਿੜੇ ਨੌਜਵਾਨਾਂ ਦੇ 2 ਗੁੱਟ, ਚੱਲੀ ਗੋਲੀ ਅਗਲੀ ਖ਼ਬਰ ਭਗਵਾਨਪੁਰਾ ਵਿਖੇ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
Ad Position 24