ਅੱਜ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਪਿੰਡਾਂ ਵਿੱਚ ਲਗਾਏ ਜਾਣਗੇ ਪੋਸਟਰ
ਸੰਗਰੂਰ, 24 ਅਗਸਤ (ਧੀਰਜ ਪਿਸੋਰੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਬਲਾਕ ਸੰਗਰੂਰ ਦੇ ਛੇ ਪਿੰਡਾਂ ਦੇ ਇਕਾਈ ਆਗੂਆਂ ਦੀ ਮੀਟਿੰਗ ਪਿੰਡ ਮੰਗਵਾਲ ਵਿਖੇ ਜ਼ਿਲਾ ਕਾਰਜਕਾਰੀ ਆਗੂ ਰਾਜਪਾਲ ਮੰਗਵਾਲ ਦੀ ਅਗਵਾਈ ਵਿੱਚ ਕੀਤੀ ਗਈ । ਮੀਟਿੰਗ ਵਿੱਚ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਲੌਂਗੋਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਸੰਗਰੂਰ, 24 ਅਗਸਤ (ਧੀਰਜ ਪਿਸੋਰੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਬਲਾਕ ਸੰਗਰੂਰ ਦੇ ਛੇ ਪਿੰਡਾਂ ਦੇ ਇਕਾਈ ਆਗੂਆਂ ਦੀ ਮੀਟਿੰਗ ਪਿੰਡ ਮੰਗਵਾਲ ਵਿਖੇ ਜ਼ਿਲਾ ਕਾਰਜਕਾਰੀ ਆਗੂ ਰਾਜਪਾਲ ਮੰਗਵਾਲ ਦੀ ਅਗਵਾਈ ਵਿੱਚ ਕੀਤੀ ਗਈ । ਮੀਟਿੰਗ ਵਿੱਚ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਲੌਂਗੋਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ 25 ਅਗਸਤ ਨੂੰ ਪਿੰਡ ਪਿੰਡ ਵੱਡੇ ਪੋਸਟਰ ਲਗਾਏ ਜਾਣਗੇ । ਇਨ੍ਹਾਂ ਪੋਸਟਰਾਂ ’ਤੇ ਲੋਗੋ ਹੋਵੇਗਾ ਕਿ “ਟਰਾਲੀ ਚੋਰੋ, ਸ਼ੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ”। ਸੰਭੂ ਖਨੌਰੀ ਮੋਰਚੇ ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ਤੇ ਕੇਂਦਰ ਸਰਕਾਰ ਖ਼ਿਲਾਫ਼ ਲੱਗੇ ਹੋਏ ਸਨ । ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਜਬਰ ਤਹਿਤ ਮੋਰਚੇ ਉਖੇੜ ਕੇ ਮੋਰਚੇ ਵਿੱਚੋਂ ਟ੍ਰਾਲੀਆਂ ਤੋ ਇਲਾਵਾ ਲੋੜੀਦਾ ਸਾਰਾ ਸਾਮਾਨ ਲੁੱਟਿਆ ਗਿਆ ਸੀ । ਇਕੱਲੇ ਸ਼ੰਭੂ ਤੋਂ 3 ਕਰੋੜ 77 ਲੱਖ 948 ਰੁਪਏ ਦਾ ਸਮਾਨ ਲੁੱਟਿਆ ਗਿਆ ਸੀ, ਜਿਸ ਦੀ ਸਰਕਾਰ ਨੇ ਅੱਜ ਤੱਕ ਭਰਪਾਈ ਨਹੀਂ ਕੀਤੀ। ਜਿਸ ਦੇ ਰੋਸ ਵਜੋਂ ਇਹ ਪੋਸਟਰ ਸਾਰੇ ਪੰਜਾਬ ਦੇ ਪਿੰਡਾਂ ਅੰਦਰ ਲਗਾਏ ਜਾਣਗੇ । ਇਸ ਤੋਂ ਇਲਾਵਾ 31 ਅਗਸਤ ਨੂੰ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਕਿਸਾਨੀ ਮੰਗਾਂ ਨਾਲ ਸਬੰਧਿਤ ਮੰਗ ਪੱਤਰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਜਾਣਗੇ । ਆਉਣ ਵਾਲੀ 14 ਸਿਤੰਬਰ ਨੂੰ ਆਮ ਆਦਮੀ ਪਾਰਟੀ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ ਦੇ ਗੇਟ ਅੱਗੇ 5 ਦਿਨਾਂ ਦਾ ਟਰੈਕਟਰ ਟਰਾਲੀਆਂ ਸਮੇਤ ਪੱਕਾ ਮੋਰਚਾ ਲਾਇਆ ਜਾਵੇਗਾ। ਆਉਣ ਵਾਲੇ ਸਮੇਂ ਅੰਦਰ ਜੇਕਰ ਸਰਕਾਰ ਨੇ ਸੰਭੂ ਖਨੌਰੀ ਮੋਰਚੇ ਦੀ ਭਰਪਾਈ ਨਾਂ ਕੀਤੀ ’ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । 5 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦੇ ਸ਼ਹੀਦੀ ਦਿਵਸ ਮੰਡੇਰਕਲਾਂ ਦੀ ਅਨਾਜ ਮੰਡੀ ਵਿੱਚ ਮਨਾਇਆ ਜਾਵੇਗਾ ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੋਬਿੰਦਰ ਮੰਗਵਾਲ,ਬਾਰਾ ਮੰਗਵਾਲ, ਬਲਦੇਵ ਸਿੰਘ, ਮੁਖਤਿਆਰ ਸਿੰਘ, ਨਾਨਕ ਥਲੇਸ ਮੌਜੂਦ ਸਨ।