ਲਾਇਨਜ਼ ਕਲੱਬ ਸੁਨਾਮ ਰਾਇਲਜ਼ ਦੀ ‘ਰੌਣਕ ਮਿੱਤਰਾਂ ਦੀ’ ਦੇ ਨਾਂਅ ਹੇਠ ਮੈਂਬਰ ਮਿਲਣੀ
ਸੁਨਾਮ ਊਧਮ ਸਿੰਘ ਵਾਲਾ, 24 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਲਾਇਨਜ਼ ਕਲੱਬ ਸੁਨਾਮ ਰਾਇਲਜ਼ ਵਲੋਂ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਅਤੇ ਡਿਪਟੀ ਡਿਸਟ੍ਰਿਕਟ ਗਵਰਨਰ ਲਾਇਨ ਸੰਜੀਵ ਮੈਨਨ ਤੇ ਜੋਨ ਚੇਅਰਮੈਨ ਪਵਿੱਤਰ ਸਿੰਗਲਾ ਦੀ ਦੇਖ-ਰੇਖ ਵਿਚ ਸਥਾਨਕ ਸਲਰਪ ਰੈਸਟੋਰੈਂਟ ਵਿਖੇ ‘ਰੌਣਕ ਮਿੱਤਰਾਂ ਦੀ’ ਦੇ ਨਾਂਅ ਹੇਠ ਮੈਂਬਰ ਮਿਲਣੀ ਅਯੋਜਿਤ ਕੀਤੀ ਗਈ। ਜਿਸ ਵਿਚ ਮੁੱਖ ਮਹਿਮਾਨ ਵਜੋਂ ਹਰਵਿੰਦਰ ਸਿੰਘ ਖਹਿਰਾ ਡੀ.
ਸੁਨਾਮ ਊਧਮ ਸਿੰਘ ਵਾਲਾ, 24 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਲਾਇਨਜ਼ ਕਲੱਬ ਸੁਨਾਮ ਰਾਇਲਜ਼ ਵਲੋਂ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਅਤੇ ਡਿਪਟੀ ਡਿਸਟ੍ਰਿਕਟ ਗਵਰਨਰ ਲਾਇਨ ਸੰਜੀਵ ਮੈਨਨ ਤੇ ਜੋਨ ਚੇਅਰਮੈਨ ਪਵਿੱਤਰ ਸਿੰਗਲਾ ਦੀ ਦੇਖ-ਰੇਖ ਵਿਚ ਸਥਾਨਕ ਸਲਰਪ ਰੈਸਟੋਰੈਂਟ ਵਿਖੇ ‘ਰੌਣਕ ਮਿੱਤਰਾਂ ਦੀ’ ਦੇ ਨਾਂਅ ਹੇਠ ਮੈਂਬਰ ਮਿਲਣੀ ਅਯੋਜਿਤ ਕੀਤੀ ਗਈ।ਜਿਸ ਵਿਚ ਮੁੱਖ ਮਹਿਮਾਨ ਵਜੋਂ ਹਰਵਿੰਦਰ ਸਿੰਘ ਖਹਿਰਾ ਡੀ.ਐਸ.ਪੀ. ਸੁਨਾਮ ਸ਼ਾਮਿਲ ਹੋਏ।ਇਸ ਸਮੇ ਸਮਾਗਮ ਕਲੱਬ ਦੇ ਸਮਾਜਸੇਵੀ ਕਾਰਜਾਂ ਦੀ ਸਮੀਖਿਆ ਕਰਨ ਉਪਰੰਤ ਭਵਿੱਖ ਦੇ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਜੀਵ ਮੈਨਨ ਨੇ ਕਲੱਬ ਪ੍ਰਧਾਨ ਲਾਇਨ ਕੁਲਵਿੰਦਰ ਸਿੰਘ ਨਾਮਧਾਰੀ ਅਤੇ ਉਨ੍ਹਾਂ ਦੀ ਟੀਮ ਨੂੰ ਵਿਸ਼ਾਲ ਖੂਨਦਾਨ ਕੈਂਪ ਦੌਰਾਨ 263 ਯੂਨਿਟ ਖੂਨ ਇਕੱਠਾ ਕਰਨ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।ਲਾਇਨ ਯਾਦਵਿੰਦਰ ਸਿੰਘ ਨਿਰਮਾਣ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਸੁਨਾਮ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਲਾਇਨ ਮਨਿੰਦਰ ਸਿੰਘ ਲਖਮੀਰਵਾਲਾ ਨੇ ਸਮਾਗਮ ਦੀ ਸਫਲਤਾ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁਕੇਸ ਨਾਗਪਾਲ, ਮਨੀਸ਼ ਗੁਪਤਾ, ਕ੍ਰਿਸ਼ਨ ਸਿੰਘ ਢੋਟ, ਗਗਨਦੀਪ ਸਿੰਘ ਲਿੱਲੀ, ਰਜਨੀਸ਼ ਗਰਗ, ਜਗਰਾਜ ਸਿੰਘ ਢੱਡਰੀਆਂ, ਗੁਰਿੰਦਰਜੀਤ ਸਿੰਘ ਧਾਲੀਵਾਲ,ਪਰਮਿੰਦਰ ਸਿੰਘ ਜਾਰਜ, ਕਰਨ ਬਾਂਸਲ, ਰਿੰਕੂ ਬਾਂਸਲ, ਗੁਰਸ਼ਰਨ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਤੂਰ, ਕੁਲਵੀਰ ਸਿੰਘ ਚਾਹਲ, ਸੁਮਿਤ ਸਿੰਗਲਾ, ਐਡਵੋਕੇਟ ਸਚਿਨ ਗਰਗ ਆਦਿ ਮੌਜੂਦ ਸਨ।