25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਤੀਆਂ ਦਾ ਤਿਉਹਾਰ ਮਨਾਇਆ

ਜਖੇਪਲ, 24 ਅਗਸਤ (ਮੇਜਰ ਸਿੰਘ ਸਿੱਧੂ) - ਪਿੰਡ ਮੈਦੇਵਾਸ ਵਿਖੇ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਤੀਜ (ਤੀਆਂ) ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਸਮਾਗਮ ਵਿੱਚ ਵਿੱਤ-ਮੰਤਰੀ ਹਰਪਾਲ ਸਿੰਘ ਚੀਮਾਂ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ ।

Ad Position 21
No active advertisement
ਅਜੀਤ ਡੈਸਕ 25-08-2026
ਜਖੇਪਲ, 24 ਅਗਸਤ (ਮੇਜਰ ਸਿੰਘ ਸਿੱਧੂ) - ਪਿੰਡ ਮੈਦੇਵਾਸ ਵਿਖੇ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਤੀਜ (ਤੀਆਂ) ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਸਮਾਗਮ ਵਿੱਚ ਵਿੱਤ-ਮੰਤਰੀ ਹਰਪਾਲ ਸਿੰਘ ਚੀਮਾਂ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ । ਸਰਪੰਚ ਸਤਨਾਮ ਸਿੰਘ ਤੇ ਪਿੰਡ ਦੀਆਂ ਨੂੰਹਾਂ-ਧੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ । ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਔਰਤਾਂ ਨੂੰ ਹਰ ਖੇਤਰ ਵਿੱਚ ਅੱਗੇ ਲਿਆਉਣ ਲਈ ਯਤਨਸ਼ੀਲ ਹੈ, ਉਨ੍ਹਾਂ ਕਿਹਾ ਕਿ ਤੀਆਂ ਵਰਗੇ ਤਿਉਹਾਰ ਔਰਤਾਂ ਨੂੰ ਆਪਣੀ ਪ੍ਰਤੀਭਾ ਦਿਖਾਉਣ ਦਾ ਸੁਨਹਿਰੀ ਮੌਕਾ ਦਿੰਦੇ ਹਨ । ਸਰਪੰਚ ਸਤਨਾਮ ਸਿੰਘ ਨੇ ਕਿਹਾ ਕਿ ਇਹ ਤਿਉਹਾਰ ਸੱਭਿਆਚਾਰ ਦੀ ਰੁਹ ਹੈ,ਸਾਡਾ ਮਕਸਦ ਆਪਣੀਆਂ ਧੀਆਂ ਭੈਣਾ ਨੂੰ ਵਿਰਾਸਤ ਨਾਲ ਜੋੜਨਾ ਹੈ ਤੇ ਪੰਚਾਇਤ ਵੱਲੋਂ ਅੱਗੇ ਵੀ ਅਜਿਹੇ ਸਾਡੇ ਵਿਰਸੇ ਨਾਲ ਜੁੜੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ ਅਤੇ ਉਨ੍ਹਾਂ ਨੇ ਵਿੱਤ ਮੰਤਰੀ ਨੂੰ ਅਯੁਰਵੈਦਿਕ ਡਿਸਪੈਸ਼ਰੀ ਲਈ ਲਈ ਦਸ ਲੱਖ,ਕੋਆਪ੍ਰੈਟਿਵ ਸੁਸਾਇਟੀ ਲਈ 10 ਲੱਖ ਤੇ ਪਿੰਡ ਵਿੱਚ ਦੂਸ਼ਿਤ ਹੋਏ ਪੀਣ ਵਾਲੇ ਪਾਣੀ ਲਈ ਵਾਟਰ ਵਰਕਸ ਲਈ ਮੰਗ ਪੱਤਰ ਦਿੱਤਾ । ਵਿੱਤ ਮੰਤਰੀ ਨੇ ਇੰਨ੍ਹਾਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਪਿੰਡ ਦੀਆਂ ਨੂੰਹਾਂ-ਧੀਆਂ ਵੱਲੋ ਗਿੱਧਾ, ਫੁਲਕਾਰੀ, ਪੀਘਾਂ ਤੇ ਤੀਆਂ ਦੇ ਲੋਕ ਗੀਤ ਪੇਸ਼ ਕਰਕੇ ਖੂਬ ਰੰਗ ਬੰਨਿਆ । ਪੰਚਾਇਤ ਵੱਲੋਂ ਸ. ਹਰਪਾਲ ਸਿੰਘ ਚੀਮਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਪ੍ਰੋਗਰਾਮ ਦੀ ਰੂਪ ਰੇਖਾ ਸ਼੍ਰੀਮਤੀ ਸਵਰਨਜੀਤ ਕੌਰ ਵੱਲੋਂ ਉਲੀਕੀ ਗਈ, ਜੋ ਕਿ ਬਹੁਤ ਹੀ ਬਾ-ਖੂਬੀ ਸੀ । ਅੋਰਤਾਂ ਵੱਲੋਂ ਪਿੰਡ ਦੀ ਗਰਾਮ ਪੰਚਾਇਤ ਤੇ ਮਾਣ ਜਿਤਾਇਆ ਗਿਆ ਕਿ ਇਸ ਪੰਜਾਬੀ ਵਿਰਾਸਤ ਨੂੰ ਸੋਹਣੇ ਢੰਗ ਨਾਲ ਜਿਉਂਦਾ ਰੱਖਿਆ ਹੈ ਇਸ ਮੌਕੇ ਸਰਪੰਚ ਸਤਨਾਮ ਸਿੰਘ, ਉਨ੍ਹਾਂ ਦੀ ਧਰਮਪਤਨੀ ਵੀਰਪਾਲ ਕੌਰ, ਦੂਸਰੀ ਵਾਰ ਚੁਣੀ ਗਈ ਬਲਾਕ ਸੰਮਤੀ ਮੈਬਰ ਕੁਲਦੀਪ ਕੋਰ, ਮੈਡਮ ਸਵਰਨਜੀਤ ਕੌਰ, ਮਾ. ਜਗਸ਼ੀਰ ਸਿੰਘ, ਪੰਚ ਗੁਰਬਚਨ ਸਿੰਘ, ਯਾਦਵਿੰਦਰ ਸਿੰਘ,ਜਗਦੀਪ ਸਿੰਘ, ਸ਼ੋਨੀ ਸਿੰਘ, ਸਾਬਕਾ ਪੰਚ ਗੁਰਵਿੰਦਰ ਸਿੰਘ, ਹਵਾਲਦਾਰ ਬਲਜਿੰਦਰ ਸਿੰਘ, ਨੰਬਰਦਾਰ ਕਮਲਪ੍ਰੀਤ ਸਿੰਘ, ਬਿੱਟੂ ਗਿੱਲ,ਨਿੱਕੂ ਹਲਵਾਈ, ਸਰਪੰਚ ਮੋਜੋਵਾਲ ਤੇ ਪੰਚ ਬਲਜੀਤ ਸਿੰਘ ਮੋਜੋਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਨੂੰਹਾਂ-ਧੀਆਂ ਤੇ ਮੋਹਤਵਰ ਵਿਅਕਤੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮੀਰੀ-ਪੀਰੀ ਦਿਵਸ ਦੀਆਂ ਤਿਆਰੀਆਂ ਨੂੰ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਮੀਟਿੰਗ ਅਗਲੀ ਖ਼ਬਰ ਸਾਂਝੀਆਂ ਥਾਵਾਂ ’ਤੇ ਬੂਟੇ ਲਗਾਏ
Ad Position 24