25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮੰਗਾਂ ਪੂਰੀਆਂ ਨਾ ਹੋਣ ਉੱਤੇ ਮਿਡ-ਡੇ-ਮੀਲ ਵਰਕਰ 2 ਤੋਂ ਦਿੜ੍ਹਬਾ ਵਿਖੇ ਲਗਾਉਣਗੇ ਪੱਕਾ ਮੋਰਚਾ

ਸੰਗਰੂਰ , 24 ਅਗਸਤ ( ਅਮਨਦੀਪ ਸਿੰਘ ਬਿੱਟਾ ) – ਲਾਲ ਝੰਡਾ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦਾ ਜਸਮੇਲ ਕੌਰ ਬੀਰ ਕਲਾਂ ਜਨਰਲ ਸੈਕਟਰੀ ਪੰਜਾਬ ਅਤੇ ਕੁਲਵਿੰਦਰ ਕੌਰ ਆਦਮਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਅਧਿਕਾਰੀ ਨੂੰ ਮਿਲਿਆ । ਮਿਡ ਡੇ ਮੀਲ ਵਰਕਰਾਂ ਦੀ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਦੇਣ ਦੇ ਨਾਲ ਨਾਲ ਪੱਕੇ ਮੋਰਚੇ ਦਾ ਨੋਟਿਸ ਵੀ ਪ੍ਰਸ਼ਾਸਨ ਨੂੰ ਆਗੂਆਂ ਵੱਲੋਂ ਦਿੱਤਾ ਗਿਆ ।

Ad Position 21
No active advertisement
ਅਜੀਤ ਡੈਸਕ 25-08-2026

ਸੰਗਰੂਰ , 24 ਅਗਸਤ ( ਅਮਨਦੀਪ ਸਿੰਘ ਬਿੱਟਾ ) – ਲਾਲ ਝੰਡਾ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦਾ ਜਸਮੇਲ ਕੌਰ ਬੀਰ ਕਲਾਂ ਜਨਰਲ ਸੈਕਟਰੀ ਪੰਜਾਬ ਅਤੇ ਕੁਲਵਿੰਦਰ ਕੌਰ ਆਦਮਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਅਧਿਕਾਰੀ ਨੂੰ ਮਿਲਿਆ । ਮਿਡ ਡੇ ਮੀਲ ਵਰਕਰਾਂ ਦੀ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਦੇਣ ਦੇ ਨਾਲ ਨਾਲ ਪੱਕੇ ਮੋਰਚੇ ਦਾ ਨੋਟਿਸ ਵੀ ਪ੍ਰਸ਼ਾਸਨ ਨੂੰ ਆਗੂਆਂ ਵੱਲੋਂ ਦਿੱਤਾ ਗਿਆ । ਆਗੂਆਂ ਨੇ ਮੰਗ ਕੀਤੀ ਘੱਟੋਂ ਘੱਟ ਉਜਰਤ ਅਧੀਨ ਮਿਡ ਡੇ ਮੀਲ ਵਰਕਰਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ ਭਾਵ ਘੱਟੋਂ ਘੱਟ 26 ਹਜਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ । ਮਿਡ ਡੇ ਮੀਲ ਵਰਕਰਾਂ ਉੱਤੇ ਗ੍ਰੈਚੁਟੀ ਐਕਟ 1972 ਲਾਗੂ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਵਰਕਰਾਂ ਲਈ ਈ . ਐਸ . ਆਈ . ਅਤੇ ਪ੍ਰੋਵੀਡੈਂਟ ਫੰਡ ਦੇ ਕਾਨੂੰਨ ਲਾਗੂ ਕੀਤਾ ਜਾਵੇ । 50 ਲੱਖ ਰੁਪਏ ਦਾ ਬੀਮਾ ਕੰਮ ਦੌਰਾਨ ਕਿਸੇ ਹਾਦਸੇ ਜਿਵੇ ਅੱਗ ਲੱਗਣ , ਐਕਸੀਡੈਂਟ ਜਾਂ ਅਚਾਨਕ ਮੌਤ ਹੋਣ ਦੀ ਸੂਰਤ ਵਿੱਚ ਪਰਿਵਾਰ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ । ਵਗਾਰ ਜਾਂ ਵਾਧੂ ਕੰਮਾਂ ਉੱਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਸਕੂਲ ਅਧਿਆਪਕਾਂ , ਚੋਣ ਸਟਾਫ ਜਾਂ ਹੋਰ ਮਹਿਕਮਿਆ ਦੇ ਅਧਿਕਾਰੀ ਕਰਮਚਾਰੀਆਂ ਦੀ ਰੋਟੀ ਬਨਾਉਣ ਦਾ ਕੰਮ ਜੋ ਵਾਧੂ ਹੈ , ਉਹ ਮਿਡ ਡੇ ਮੀਲ ਤੋਂ ਨਾ ਲਿਆ ਜਾਵੇ । ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀ ਪੰਜਾਬ ਸਰਕਾਰ ਅਤੇ ਵਿੱਤ ਮੰਤਰਾਲੇ ਨੂੰ ਸਪਸ਼ਟ ਚਿਤਵਾਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਮੰਗਾਂ 30 ਅਗਸਤ ਤੱਕ ਪ੍ਰਵਾਨ ਕਰ ਕੇ ਲਾਗੂ ਨਾ ਕੀਤੀਆਂ ਤਾਂ ਮਿਡ ਡੇ ਮੀਲ ਵਰਕਰਜ਼ ਯੂਨੀਅਨ ( ਸੀਟੂ ) 2 ਸਤੰਬਰ ਤੋਂ ਵਿੱਤ ਮੰਤਰੀ ਦੇ ਹਲਕਾ ਦਿੜ੍ਹਬਾ ਵਿਖੇ ਪੱਕਾ ਧਰਨਾ ਸ਼ੁਰੂ ਕਰ ਦੇਣਗੇ । ਇਸ ਮੌਕੇ ਇੰਦਰਪਾਲ ਸਕੱਤਰ ਸੀਟੂ , ਮੱਖਣ ਸਿੰਘ , ਕਰਮਜੀਤ ਕੌਰ , ਬਿੰਦਰ ਕੌਰ , ਅਮਨਦੀਪ ਕੌਰ , ਸੀਮਾ ਰਾਣੀ , ਖੁਸ਼ਪ੍ਰੀਤ ਕੌਰ ਆਦਿ ਵੀ ਵਫਦ ਵਿੱਚ ਮੌਜੂਦ ਸਨ ।

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਜਨਮ ਅਸਥਾਨ ਸਾਹਿਬ ਵਿਖੇ ਨਤਮਸਤਕ ਹੋਏ ਨਵ-ਨਿਯੁਕਤ ਵਾਈਸ ਚਾਂਸਲਰ ਰਜਿੰਦਰ ਬਾਂਸਲ ਅਗਲੀ ਖ਼ਬਰ ਖੁਦਕੁਸ਼ੀ ਮਾਮਲੇ ਦੇ ਦੋਸ਼ਾਂ ’ਚੋਂ ਵਿਅਕਤੀ ਬਰੀ
Ad Position 24