18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਆਜ਼ਾਦੀ ਦਿਵਸ ਨੂੰ ਸਮਰਪਿਤ ਸਾਹਿਤ ਸਭਾ ਸੁਨਾਮ ਦੀ ਹੋਈ ਇਕੱਤਰਤਾ

ਸੁਨਾਮ ਊਧਮ ਸਿੰਘ ਵਾਲਾ, 17 ਅਗਸਤ (ਰੁਪਿੰਦਰ ਸਿੰਘ ਸੱਗੂ) - ਭਾਰਤ ਦੀ ਆਜ਼ਾਦੀ ਦੇ 80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਸਾਹਿਤ ਸਭਾ ਸੁਨਾਮ ਦੀ ਮਹੀਨਾ ਵਾਰ ਸਾਹਿਤਿਕ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਊਧਮ ਸਿੰਘ ਵਾਲਾ ਵਿਖੇ ਹੋਈ। ਜਸਵੰਤ ਸਿੰਘ ਅਸਮਾਨੀ, ਪਵਨ ਕੁਮਾਰ ਹੋਸੀ ਅਤੇ ਕੁਲਵੰਤ ਸਿੰਘ ਖਨੌਰੀ ਦੀ ਪ੍ਰਧਾਨਗੀ ਵਿੱਚ ਹੋਈ ਇਸ ਇਕੱਤਰਤਾ ਦੌਰਾਨ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਈ ਸ਼ਿਕਵਾ ਕਰਦੇ ਹਨ ਕਿ ਸ਼ਹੀਦਾਂ ਦੇ ਸੁਪਨਿਆਂ ਵਰਗਾ ਬਰਾਬਰੀ ਵਾਲਾ ਸਮਾਜ, ਜ਼ਾਤ ਪਾਤ ਰਹਿਤ ਸਮਾਜ, ਧਾਰਮਿਕ ਕੱਟੜਵਾਦ ਰਹਿਤ ਸਮਾਜ, ਭਰਿਸ਼ਟਾਚਾਰ ਤੇ ਰਿਸ਼ਵਤ ਖੋਰੀ ਰਹਿਤ ਸਮਾਜ, ਲਿਖਣ ਤੇ ਬੋਲਣ ਦੀ ਆਜ਼ਾਦੀ ਵਾਲਾ ਸਮਾਜ ਅਜੇ ਨਹੀਂ ਬਣਿਆ।

Ad Position 21
No active advertisement
ਅਜੀਤ ਡੈਸਕ 18-08-2026
ਸੁਨਾਮ ਊਧਮ ਸਿੰਘ ਵਾਲਾ, 17 ਅਗਸਤ (ਰੁਪਿੰਦਰ ਸਿੰਘ ਸੱਗੂ) - ਭਾਰਤ ਦੀ ਆਜ਼ਾਦੀ ਦੇ 80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਸਾਹਿਤ ਸਭਾ ਸੁਨਾਮ ਦੀ ਮਹੀਨਾ ਵਾਰ ਸਾਹਿਤਿਕ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਊਧਮ ਸਿੰਘ ਵਾਲਾ ਵਿਖੇ ਹੋਈ। ਜਸਵੰਤ ਸਿੰਘ ਅਸਮਾਨੀ, ਪਵਨ ਕੁਮਾਰ ਹੋਸੀ ਅਤੇ ਕੁਲਵੰਤ ਸਿੰਘ ਖਨੌਰੀ ਦੀ ਪ੍ਰਧਾਨਗੀ ਵਿੱਚ ਹੋਈ ਇਸ ਇਕੱਤਰਤਾ ਦੌਰਾਨ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਈ ਸ਼ਿਕਵਾ ਕਰਦੇ ਹਨ ਕਿ ਸ਼ਹੀਦਾਂ ਦੇ ਸੁਪਨਿਆਂ ਵਰਗਾ ਬਰਾਬਰੀ ਵਾਲਾ ਸਮਾਜ, ਜ਼ਾਤ ਪਾਤ ਰਹਿਤ ਸਮਾਜ, ਧਾਰਮਿਕ ਕੱਟੜਵਾਦ ਰਹਿਤ ਸਮਾਜ, ਭਰਿਸ਼ਟਾਚਾਰ ਤੇ ਰਿਸ਼ਵਤ ਖੋਰੀ ਰਹਿਤ ਸਮਾਜ, ਲਿਖਣ ਤੇ ਬੋਲਣ ਦੀ ਆਜ਼ਾਦੀ ਵਾਲਾ ਸਮਾਜ ਅਜੇ ਨਹੀਂ ਬਣਿਆ। ਰਚਨਾਵਾਂ ਦੇ ਦੌਰ ਵਿੱਚ ਇਨਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ, ਸਤਿਗੁਰ ਸੁਨਾਮੀ, ਸੁਪਿੰਦਰ ਭਾਰਦਵਾਜ, ਗੁਰ ਕੀਰਤ ਸਿੰਘ ਲਖਮੀਰ ਵਾਲਾ, ਸੁਰਜੀਤ ਸਿੰਘ ਮੌਜੀ, ਬਲਵਿੰਦਰ ਸਿੰਘ ਜ਼ਿਲ੍ਹੇਦਾਰ, ਗੁਰਮੁਖ ਸਿੰਘ, ਸਰਬਜੀਤ ਸਿੰਘ ਸੰਗਰੂਰਵੀ, ਬੱਲੀ ਈਲਵਾਲ, ਦਿਲਸ਼ਾਦ ਮੁਸਾਫਿਰ, ਕਾਕਾ ਭਗਤ ਸਿੰਘ, ਗੁਰਜੰਟ ਸਿੰਘ ਬੀਂਬੜ, ਰਘਵੀਰ ਸਿੰਘ, ਅਵਤਾਰ ਸਿੰਘ ਉਗਰਾਹਾਂ, ਗੁਰਜੰਟ ਸਿੰਘ ਉਗਰਾਹਾਂ, ਰਮੇਸ਼ ਕੁਮਾਰ ਐਡਵੋਕੇਟ, ਮਿਲਖਾ ਸਿੰਘ ਸਨੇਹੀ, ਜੰਗੀਰ ਸਿੰਘ ਰਤਨ, ਸੁਰੇਸ਼ ਚੌਹਾਨ, ਪਾਵਨ ਕੁਮਾਰ ਹੋਸੀ, ਹਰਦੀਪ ਸਿੰਘ ਕੜੈਲ, ਕੁਲਵੰਤ ਸਿੰਘ ਖਨੌਰੀ, ਹਰਮੇਲ ਸਿੰਘ, ਜਸਵੰਤ ਸਿੰਘ ਅਸਮਾਨੀ ਨੇ ਇਨਕਲਾਬੀ ਗੀਤਾਂ ਤੇ ਰਚਨਾਵਾਂ ਨਾਲ ਜਿੱਥੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੱਤੀ ਉਸਦੇ ਨਾਲ ਨਾਲ ਸਾਰਿਆਂ ਦੇ ਮਨਾਂ ਵਿੱਚ ਦੇਸ਼ ਭਗਤੀ ਦਾ ਜੁਝਾਰੂ ਜਜ਼ਬਾ ਭਰ ਦਿੱਤਾ। ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਡਿਊਟੀ ਜੰਗੀਰ ਸਿੰਘ ਰਤਨ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਪਰਮਜੀਤ ਕੌਰ ਸੰਗਰਾਮੀ ਅਤੇ ਹਨੀ ਸੰਗਰਾਮੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ - ਅਕਾਲੀ ਆਗੂ ਅਗਲੀ ਖ਼ਬਰ ਰਾਜਪਾਲ ਵਲੋਂ ਅੰਗਦਾਨੀ ਵੰਸ਼ ਬਾਂਸਲ ਦੇ ਪਿਤਾ ਟੋਨੀ ਬਾਂਸਲ ਦਾ ਸਨਮਾਨ
Ad Position 24