18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਇੰਜ. ਸਿੱਧੂ ਅਕਾਲੀ ਦਲ (ਬ) ਵਿਚ ਸ਼ਾਮਿਲ

ਲੌਂਗੋਵਾਲ, 17 ਅਗਸਤ (ਵਿਨੋਦ, ਖੰਨਾ)–ਸੁਨਾਮ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਹਲਕੇ ਵਿੱਚ ਤਕੜਾ ਆਧਾਰ ਰੱਖਣ ਵਾਲੇ ਇੰਜ. ਬਲਜੀਤ ਸਿੰਘ ਸਿੱਧੂ, ਸਾਬਕਾ ਐਸ.

Ad Position 21
No active advertisement
ਅਜੀਤ ਡੈਸਕ 18-08-2026
ਲੌਂਗੋਵਾਲ, 17 ਅਗਸਤ (ਵਿਨੋਦ, ਖੰਨਾ)–ਸੁਨਾਮ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਹਲਕੇ ਵਿੱਚ ਤਕੜਾ ਆਧਾਰ ਰੱਖਣ ਵਾਲੇ ਇੰਜ. ਬਲਜੀਤ ਸਿੰਘ ਸਿੱਧੂ, ਸਾਬਕਾ ਐਸ.ਡੀ.ਓ., ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਸ਼ਾਮਲ ਹੋ ਗਏ। ਲੌਂਗੋਵਾਲ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਸੁਨਾਮ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਅਤੇ ਜ਼ਿਲ੍ਹੇ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਇੰਜ. ਬਲਜੀਤ ਸਿੰਘ ਸਿੱਧੂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਹਲਕਾ ਸੰਗਰੂਰ ਤੋਂ ਇੰਚਾਰਜ਼ ਅਰਵਿੰਦ ਖੰਨਾ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਐਡ. ਸਤਨਾਮ ਸਿੰਘ ਰਾਹੀ,ਪਰਮਜੀਤ ਕੌਰ ਵਿਰਕ, ਬੀਬੀ ਬੇਅੰਤ ਕੌਰ ਖੈਹਰਾ ਜ਼ਿਲ੍ਹਾ ਪ੍ਰਧਾਨ ਬਰਨਾਲਾ ਇਸਤਰੀ ਵਿੰਗ, ਗੁਲਜ਼ਾਰ ਸਿੰਘ ਹਲਕਾ ਇੰਚਾਰਜ਼ ਮੂਨਕ, ਜਸਵੀਰ ਸਿੰਘ ਜੱਸੀ ਇੰਚਾਰਜ਼ ਸਿੱਖ ਮਿਸ਼ਨ, ਬੀਬੀ ਪਰਮਿੰਦਰ ਕੌਰ ਬਰਾੜ ਹਲਕਾ ਪ੍ਰਧਾਨ ਇਸਤਰੀ ਵਿੰਗ, ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਸਰਪੰਚ ਸੁਖਵਿੰਦਰ ਸਿੰਘ, ਬਾਬਾ ਕੁਲਵੰਤ ਸਿੰਘ ਕਾਂਤੀ, ਪਰਮਜੀਤ ਸਿੰਘ ਜੱਸੇ ਕਾ, ਰਣਜੀਤ ਸਿੰਘ ਕੂਕਾ ਕੋਰ ਕਮੇਟੀ ਮੈਂਬਰ, ਜਸਵਿੰਦਰ ਸਿੰਘ ਦੁੱਲਟ, ਨਰਿੰਦਰ ਸਿੰਘ ਨੰਦੂ, ਕੁਲਦੀਪ ਸਿੰਘ ਦੂਲੋ,ਅਵਤਾਰ ਸਿੰਘ ਤਾਰੀ, ਸ਼ੈਲੂ ਸਿੰਗਲਾ, ਗੁਰਚਰਨ ਸਿੰਘ ਦਰਾਕਾ, ਰਾਮ ਸਿੰਘ ਦਿਆਲਗੜ੍ਹ ਅਤੇ ਹਰਵਿੰਦਰ ਸਿੰਘ ਮੱਖਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਸਤੂਆਣਾ ਸਾਹਿਬ ਦੇ ਸੁਖਮੀਤ ਸਿੰਘ ਸਿੱਧੂ ਦੀ ਭਾਰਤੀ ਰਾਸ਼ਟਰੀ ਵਾਲੀਬਾਲ ਕੋਚਿੰਗ ਕੈਂਪ ਲਈ ਚੋਣ ਅਗਲੀ ਖ਼ਬਰ ਦਸਮੇਸ਼ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ’ਚ ਸਫਲਤਾ ਦੇ ਝੰਡੇ ਗੱਡੇ
Ad Position 24