ਰਾਜੀਵ ਮੱਖਣ ਮੁੜ ਬਣੇ ਪ੍ਰਧਾਨ
ਸੁਨਾਮ ਊਧਮ ਸਿੰਘ ਵਾਲਾ, 9 ਅਗਸਤ (ਭੁੱਲਰ, ਧਾਲੀਵਾਲ) - ਸਥਾਨਕ ਗਰੀਨ ਸਿਟੀ ਕਲੋਨੀ ਵਾਸੀਆਂ ਦੀ ਮੀਟਿੰਗ ਪ੍ਰਧਾਨ ਰਾਜੀਵ ਮੱਖਣ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਲੋਨੀ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੇ ਠੋਸ ਹੱਲ ਲਈ ਵਿਸਥਾਰ ਸਹਿਤ ਵਿਚਾਰ ਚਰਚਾ ਕਰਨ ਉਪਰੰਤ ਅਗਲੇ ਸਮੇਂ ਲਈ ਪ੍ਰਧਾਨ ਦੀ ਚੋਣ ਕੀਤੀ ਗਈ।
ਸੁਨਾਮ ਊਧਮ ਸਿੰਘ ਵਾਲਾ, 9 ਅਗਸਤ (ਭੁੱਲਰ, ਧਾਲੀਵਾਲ) - ਸਥਾਨਕ ਗਰੀਨ ਸਿਟੀ ਕਲੋਨੀ ਵਾਸੀਆਂ ਦੀ ਮੀਟਿੰਗ ਪ੍ਰਧਾਨ ਰਾਜੀਵ ਮੱਖਣ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਲੋਨੀ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੇ ਠੋਸ ਹੱਲ ਲਈ ਵਿਸਥਾਰ ਸਹਿਤ ਵਿਚਾਰ ਚਰਚਾ ਕਰਨ ਉਪਰੰਤ ਅਗਲੇ ਸਮੇਂ ਲਈ ਪ੍ਰਧਾਨ ਦੀ ਚੋਣ ਕੀਤੀ ਗਈ। ਸਰਬ ਸੰਮਤੀ ਨਾਲ ਹੋਈ ਇਸ ਚੋਣ ਵਿਚ ਰਾਜੀਵ ਮੱਖਣ ਨੂੰ ਮੁੜ ਪ੍ਰਧਾਨ ਚੁਣਿਆ ਗਿਆ। ਨਵ-ਨਿਯੁਕਤ ਪ੍ਰਧਾਨ ਰਾਜੀਵ ਮੱਖਣ ਨੇ ਕਲੋਨੀ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਦੇ ਸਹਿਯੋਗ ਨਾਲ ਕਲੋਨੀ ਵਿਚ ਸਾਰੀਆਂ ਹੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ।ਇਸ ਸਮੇਂ ਨਵ-ਨਿਯੁਕਤ ਪ੍ਰਧਾਨ ਰਾਜੀਵ ਮੱਖਣ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ ਗੁਰਮੀਤ ਸਿੰਘ, ਪ੍ਰਵੀਨ ਕਾਂਸਲ ਬਿੱਟੂ, ਸੰਜੀਵ ਕਾਂਸਲ ਪੋਪੀ, ਸੁਭਾਸ਼ ਗਰਗ, ਜਸਵਿੰਦਰ ਸਿੰਘ ਸਿੱਧੂ, ਗੁਰਮੇਲ ਸਿੰਘ ਸਿੱਧੂ, ਰਾਮੇਸ਼ ਕੁਮਾਰ ਬੱਬਲੀ, ਮੁਨੀਸ਼ ਮੋਨੂ, ਗੋਪਾਲ ਮਿੱਤਲ, ਸੰਜੀਵ ਜਿੰਦਲ, ਅਵਤਾਰ ਸਿੰਘ, ਸਰਦਾਰ ਸਿੰਘ ਅਤੇ ਸੁਰਿੰਦਰ ਗਰਗ ਆਦਿ ਮੌਜੂਦ ਸਨ।