ਅਕਾਲੀ ਦਲ ਪੁਨਰ ਸੁਰਜੀਤ ਵਲੋਂ ਸੰਤ ਲੌਂਗੋਵਾਲ ਦੀ ਬਰਸੀ ’ਤੇ ਇਤਿਹਾਸਕ ਇਕੱਠ ਕਰਨ ਦਾ ਅਹਿਦ
ਲੌਂਗੋਵਾਲ, 7 ਅਗਸਤ (ਵਿਨੋਦ, ਖੰਨਾ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 20 ਅਗਸਤ ਨੂੰ ਮਨਾਈ ਜਾਣ ਵਾਲੀ ਬਰਸੀ ਦੇ ਸਬੰਧ ਵਿੱਚ ਅਹਿਮ ਮੀਟਿੰਗ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਹੋਈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਸੁਨਾਮ ਤੋਂ ਇੰਚਾਰਜ ਅਤੇ ਸੰਤ ਲੌਂਗੋਵਾਲ ਦੇ ਜਾਨਸ਼ੀਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹੇ ਦੇ ਵੱਡੀ ਗਿਣਤੀ ਵਿਚ ਵਰਕਰਾਂ ਨੇ ਸ਼ਮੁਲੀਅਤ ਕਰਦਿਆਂ ਇਸ ਵਾਰ ਦੀ ਬਰਸੀ ਵਿਚ ਇਤਿਹਾਸਕ ਇਕੱਠ ਕਰਨ ਦਾ ਅਹਿਦ ਲਿਆ।
ਸ
ਸੰਤ ਲੌਂਗੋਵਾਲ ਦੀ ਬਰਸੀ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਬੁਲਾਰੇ ਅਤੇ ਹਾਜ਼ਰ ਸੰਗਤਾਂ। ਤਸਵੀਰ - ਵਿਨੋਦ।
08-08-2026
ਲੌਂਗੋਵਾਲ, 7 ਅਗਸਤ (ਵਿਨੋਦ, ਖੰਨਾ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 20 ਅਗਸਤ ਨੂੰ ਮਨਾਈ ਜਾਣ ਵਾਲੀ ਬਰਸੀ ਦੇ ਸਬੰਧ ਵਿੱਚ ਅਹਿਮ ਮੀਟਿੰਗ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਹੋਈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਸੁਨਾਮ ਤੋਂ ਇੰਚਾਰਜ ਅਤੇ ਸੰਤ ਲੌਂਗੋਵਾਲ ਦੇ ਜਾਨਸ਼ੀਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹੇ ਦੇ ਵੱਡੀ ਗਿਣਤੀ ਵਿਚ ਵਰਕਰਾਂ ਨੇ ਸ਼ਮੁਲੀਅਤ ਕਰਦਿਆਂ ਇਸ ਵਾਰ ਦੀ ਬਰਸੀ ਵਿਚ ਇਤਿਹਾਸਕ ਇਕੱਠ ਕਰਨ ਦਾ ਅਹਿਦ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਥ ਦੇ ਪ੍ਰੇਰਨਾ ਸਰੋਤ ਆਗੂ ਸਨ ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੀ ਚੜਦੀ ਕਲਾ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਤੱਕ ਦੇ ਦਿੱਤੀ। ਉਹਨਾਂ ਦੀ ਸਖਸ਼ੀਅਤ ਬਾਰੇ ਖਾਸ ਤੌਰ ‘ਤੇ ਵਿਦੇਸ਼ਾਂ ਵਿਚ ਸੋਸ਼ਲ ਮੀਡੀਆ ਉਤੇ ਤਰ੍ਹਾਂ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਨੂੰ ਫੈਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੰਤ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੋਵੇਂ ਪੰਥਕ ਸੋਚ ਦੇ ਧਾਰਨੀ ਸਨ ਅਤੇ ਉਹਨਾਂ ਦਾ ਆਪਸ ਵਿਚ ਬੇਹੱਦ ਪਿਆਰ ਸਤਿਕਾਰ ਰਿਹਾ ਹੈ। ਇਹਨਾਂ ਪ੍ਰਤੀ ਫੈਲਾਈਆਂ ਜਾ ਰਹੀਆਂ ਗਲਤ ਧਾਰਨਾਵਾਂ ਸੱਚਾਈ ਤੋਂ ਕੋਹਾਂ ਦੂਰ ਹਨ। ਸੰਤ ਜੀ ਨੇ ਇੱਕ ਇੱਕ ਫੈਸਲਾ ਪੰਜਾਬ ਦੀ ਬਿਹਤਰੀ ਲਈ ਹੀ ਕੀਤਾ ਇਹ ਵੱਖਰੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸੰਤ ਜੀ ਨਾਲ ਧੋਖਾ ਕੀਤਾ। ਸੰਤ ਜੀ ਦੀ ਬਰਸੀ ਮਨਾਉਣ ਦਾ ਮੁੱਖ ਮੰਤਵ ਵੀ ਇਹ ਹੈ ਕਿ ਨੌਜਵਾਨ ਪੀੜ੍ਹੀ ਨੂੰ ਸੰਤ ਜੀ ਦੇ ਜੀਵਨ ਦੀ ਅਸਲ ਸੱਚਾਈ ਤੋਂ ਹਰ ਹੀਲੇ ਜਾਣੂੰ ਕਰਵਾਇਆ ਜਾਵੇ। ਸੰਤ ਜੀ ਦੇ ਜਾਨਸ਼ੀਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੰਤ ਜੀ ਨੇ ਲੋਕਾਂ ਦੀ ਤਕਦੀਰ ਬਦਲ ਦੇਣ ਦਾ ਲਿਖਤੀ ਇਤਿਹਾਸਕ ਸਮਝੌਤਾ ਕੀਤਾ ਸੀ ਪਰ ਸਮੇਂ ਦੀ ਹਕੂਮਤ ਨੇ ਸਮਝੌਤਾ ਲਾਗੂ ਨਾ ਕਰਕੇ ਪੰਜਾਬ ਨਾਲ ਵੱਡਾ ਧ੍ਰੋਹ ਕਮਾਇਆ। ਉਹਨਾਂ ਦੱਸਿਆ ਕਿ ਇਸ ਵਾਰ 20 ਅਗਸਤ ਨੂੰ ਸੰਤ ਲੌਂਗੋਵਾਲ ਦੀ ਬਰਸੀ ਅਨਾਜ਼ ਮੰਡੀ ਲੌਂਗੋਵਾਲ ਵਿਖੇ ਮਨਾਉਣ ਲਈ ਉਹਨਾਂ ਵਲੋਂ ਵੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਬੇਨਤੀ ਪੱਤਰ ਦਿੱਤਾ ਗਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਸਰਕਾਰ ਵਲੋਂ ਬਰਸੀ ਸਮਾਗਮ ਅਨਾਜ਼ ਮੰਡੀ ਵਿਖੇ ਮਨਾਉਣ ਦੀ ਪ੍ਰਵਾਨਗੀ ਮਿਲੇ ਜੇਕਰ ਪ੍ਰਵਾਨਗੀ ਨਾ ਮਿਲੀ ਤਾਂ ਬਰਸੀ ਸਮਾਗਮ ਭਾਈ ਦਿਆਲਾ ਜੀ ਸਕੂਲ ਵਿਖੇ ਕਰਵਾਏ ਜਾਣਗੇ। ਇਸ ਮੀਟਿੰਗ ਨੂੰ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਜ਼ਿਲ੍ਹਾ ਪ੍ਰਧਾਨ ਜਥੇ. ਰਾਮਪਾਲ ਸਿੰਘ ਬਹਿਣੀਵਾਲ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਰਿਪੁਦਮਨ ਸਿੰਘ ਢਿੱਲੋਂ, ਹਾਜੀ ਤੁਫ਼ੈਲ ਮੁਹੰਮਦ, ਜਥੇ. ਮਲਕੀਤ ਸਿੰਘ ਚੰਗਾਲ, ਜਥੇ. ਹਰਦੇਵ ਸਿੰਘ ਰੋਗਲਾ, ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ, ਜਥੇ. ਤੇਜਾ ਸਿੰਘ ਕਮਾਲਪੁਰ ਮੀਤ ਪ੍ਰਧਾਨ ਅਤੇ ਸੰਤ ਜੀ ਦੇ ਨਜ਼ਦੀਕੀ ਭਾਈ ਮਹਿੰਦਰ ਸਿੰਘ ਦੁੱਲਟ ਨੇ ਸੰਬੋਧਨ ਕੀਤਾ। ਇਸ ਮੌਕੇ ਜੀਤ ਸਿੰਘ ਸਿੱਧੂ ਸਾਬਕਾ ਚੇਅਰਮੈਨ, ਜਥੇ. ਉਦੇ ਸਿੰਘ ਲੌਂਗੋਵਾਲ, ਕਾਕਾ ਨਵਇੰਦਰ ਸਿੰਘ ਲੌਂਗੋਵਾਲ, ਪਰਮਜੀਤ ਸਿੰਘ ਦੁੱਗਲ ਜ਼ਿਲ੍ਹਾ ਪ੍ਰਧਾਨ ਬਰਨਾਲਾ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਪ੍ਰਭਸ਼ਰਨ ਸਿੰਘ ਬੱਬੂ, ਬਿੰਦਰਪਾਲ ਸ਼ਰਮਾ, ਸਰਪੰਚ ਮੱਖਣ ਸਿੰਘ ਉਭਾਵਾਲ, ਜਗਮੇਲ ਸਿੰਘ ਉਭਾਵਾਲ, ਗੁਰਚਰਨ ਸਿੰਘ ਚੰਨਾ ਸੁਨਾਮ, ਬਲਕਾਰ ਸਿੰਘ ਸੰਗਾਲਾ, ਦਲਜੀਤ ਸਿੰਘ ਸਿੱਧੂ, ਲੱਕੀ ਧਾਲੀਵਾਲ, ਗੁਰਜੰਟ ਸਿੰਘ ਮੈਂਬਰ ਨਮੋਲ, ਕੇਵਲ ਸਿੰਘ ਸ਼ੇਰੋਂ, ਪੰਚ ਜਤਿੰਦਰ ਸਿੰਘ ਦਿਆਲਗੜ੍ਹ, ਲੈਕ. ਮਲਕੀਤ ਸਿੰਘ ਸ਼ਾਹਪੁਰ, ਡਾ. ਮਲਵਿੰਦਰ ਸਿੰਘ, ਭਗਵੰਤ ਸਿੰਘ ਸਰਕਲ ਪ੍ਰਧਾਨ, ਹਰਮੇਸ਼ ਸਿੰਘ ਸਿੱਧੂ, ਭਰਪੂਰ ਸਿੰਘ ਸ਼ੇਰੋਂ, ਚਮਕੌਰ ਸਿੰਘ ਮੋਰਾਂਵਾਲੀ, ਗੁਰਸੰਤ ਸਿੰਘ ਭੂਟਾਲ, ਜਰਨੈਲ ਸਿੰਘ ਸ਼ਾਹਪੁਰ, ਨਾਹਰ ਸਿੰਘ ਸ਼ਾਹਪੁਰ, ਕਰਨੈਲ ਸਿੰਘ ਜੱਸੇ ਕਾ, ਨਰੇਸ਼ ਜਿੰਦਲ, ਵਿਜੇ ਲੰਕੇਸ਼ , ਸੁਖਜਿੰਦਰ ਸਿੰਘ ਦੁੱਲਟ, ਹਰਪ੍ਰੀਤ ਸਿੰਘ ਰਾਜੀਆ, ਰਣਜੀਤ ਸਿੰਘ ਦੁੱਗਾਂ, ਅਮਨ ਗੋਰੀਆ ਉਭਾਵਾਲ, ਗੁਰਮੁਖ ਸਿੰਘ ਔਜਲਾ, ਬਹਾਦਰ ਸਿੰਘ ਮੈਂਬਰ, ਦਰਸ਼ਨ ਸਿੰਘ ਮੰਤਰੀ ਕਾ, ਹਰਜੀਤ ਸਿੰਘ ਗਿੱਲ, ਬਿੰਦਰ ਸ਼ਰਮਾ, ਗੁਰਚਰਨ ਦਰਾਕਾ, ਗੁਰਜੰਟ ਸਿੰਘ ਸਲਾਇਟ ਅਤੇ ਮਿ. ਸੁਖਦੇਵ ਸਿੰਘ ਹਾਜ਼ਰ ਸਨ।