20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਵੱਲੋਂ ਥਾਣਿਆਂ ਨੂੰ ਤਕਨਾਲੋਜੀ ਪੱਖੋਂ ਮਜ਼ਬੂਤ ਬਣਾਉਣ ਲਈ 69 ਕੰਪਿਊਟਰ, 28 ਲੈਪਟਾਪ ਅਤੇ ਹੋਰ ਸਾਮਾਨ ਤਕਸੀਮ <br/>

Ad Position 21
No active advertisement
ਅਜੀਤ ਡੈਸਕ 01-03-2026
ਸੰਗਰੂਰ, 28 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਐਸ.ਐਸ.ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਵੱਲੋਂ ਅੱਜ ਸਥਾਨਕ ਪੁਲਿਸ ਲਾਇਨ ਵਿਖੇ ਜ਼ਿਲ੍ਹਾ ਪੁਲਿਸ ਨੂੰ ਤਕਨਾਲੋਜੀ ਪੱਖੋਂ ਮਜ਼ਬੂਤ ਬਣਾਉਣ ਲਈ ਸਮੂਹ ਸਰਕਲ ਦਫ਼ਤਰਾਂ, ਥਾਣਿਆਂ ਨੂੰ 69 ਕੰਪਿਊਟਰ, 28 ਲੈਪਟਾਪ ਅਤੇ ਪਿ੍ੰਟਰ ਮੁਹੱਈਆ ਕਰਵਾਏ ਗਏ | ਇਸ ਮੌਕੇ ਸ. ਚਾਹਲ ਨੇ ਦੱਸਿਆ ਕਿ ਤਫ਼ਤੀਸ਼ ਦੇ ਰਿਕਾਰਡ ਲਈ ਫਿੰਗਰ ਪਿ੍ੰਟ ਰੀਡਰ, ਕਿਊਆਰ ਕੋਡ ਸਕੈਨਰ/ਪਿ੍ੰਟਰ ਅਤੇ ਹੋਰ ਸਮਾਨ ਵੀ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਨਾਲ ਕੰਪਿਊਟਰ, ਸੀਸੀਟੀਐਨਐਸ ਰਾਹੀਂ ਤਫ਼ਤੀਸ਼ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਤਕਨੀਕ ਦੀ ਵਰਤੋਂ ਬਹੁਤ ਵੱਧ ਗਈ ਹੈ | ਇਸ ਲਈ ਤਫ਼ਤੀਸ਼ ਦੇ ਮਿਆਰ ਨੂੰ ਤਕਨੀਕੀ ਪੱਖ ਤੋਂ ਹੋਰ ਉੱਚਾ ਚੁੱਕਣ ਲਈ ਮੌਜੂਦਾ ਸਿਸਟਮ ਨੂੰ ਨਵੇਂ ਹੋਰ ਆਧੁਨਿਕ ਸਿਸਟਮ ਨਾਲ ਜੋੜ ਕੇ ਅਪਗ੍ਰੇਡ ਕੀਤਾ ਜਾ ਰਿਹਾ ਹੈ | ਐਸ.ਐਸ.ਪੀ. ਸੰਗਰੂਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਦੇ ਤਫ਼ਤੀਸ਼ੀ ਅਫ਼ਸਰਾਂ ਨੂੰ ਪਹਿਲਾਂ ਹੀ ਪ੍ਰਤੀ ਥਾਣਾ 10 ਟੈਬਲੇਟ ਅਤੇ 10 ਸਮਾਰਟ ਮੋਬਾਇਲ ਫ਼ੋਨ ਵੀ ਮੁਹੱਈਆ ਕਰਵਾਏ ਜਾ ਚੁੱਕੇ ਹਨ, ਤਾਂ ਜੋ ਵੱਖ-ਵੱਖ ਪੋਰਟਲਾਂ ਤੋਂ ਡਾਟਾ ਹਾਸਲ/ਅਪਲੋਡ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਇਹਨਾਂ ਅਪਗ੍ਰੇਡਿਡ ਕੰਪਿਊਟਰ/ਲੈਪਟਾਪ ਨਾਲ ਅਪਰਾਧਿਕ ਡਾਟਾਬੇਸ ਤੱਕ ਤੁਰੰਤ ਪਹੁੰਚ, ਡਿਜੀਟਲ ਸਬੂਤਾਂ ਦੀ ਤੇਜ਼ ਜਾਂਚ ਅਤੇ ਕੇਸਾਂ ਦਾ ਤੇਜੀ ਨਾਲ ਨਿਪਟਾਰਾ ਸੰਭਵ ਹੋ ਸਕੇਗਾ | ਉਨ੍ਹਾਂ ਕਿਹਾ ਕਿ ਵੱਧ ਰਹੇ ਸਾਈਬਰ ਅਪਰਾਧਾਂ ਨਾਲ ਪੁਲਿਸ ਨੂੰ ਅਜਿਹੇ ਅਪਗ੍ਰੇਡਿਡ ਸਿਸਟਮ ਦੀ ਲੋੜ ਹੈ | ਇਹ ਨਵੇਂ ਉਪਕਰਣ ਫੋਰੈਸਿੰਕ ਅਤੇ ਸਾਈਬਰ ਸੁਰੱਖਿਆ ਸਾਫ਼ਟਵੇਅਰ ਚਲਾਉਣ ਲਈ ਜ਼ਿਆਦਾ ਪ੍ਰਭਾਵਸ਼ਾਲੀ ਹਨ | ਸ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਿਸਟਮ ਅਪਗ੍ਰੇਡ ਕਰਨ ਨਾਲ ਪੁਲਿਸ ਦੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ, ਪਾਰਦਰਸ਼ਤਾ ਅਤੇ ਜਵਾਬਦੇਹੀ ਵਿੱਚ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਅਪਰਾਧਾਂ ਵਿੱਚ ਰੋਕਥਾਮ ਦੀ ਪ੍ਰਕਿਰਿਆ ਤੇਜ਼ ਹੋ ਰਹੀ ਹੈ | ਡਿਜੀਟਲ ਯੁੱਗ ਵਿੱਚ ਆਧੁਨਿਕ ਆਈ ਟੀ ਢਾਂਚਾ, ਪੁਲਿਸ ਲਈ ਲਾਜ਼ਮੀ ਜ਼ਰੂਰਤ ਹੈ, ਜੋ ਕਿ ਸਮੇਂ ਸਮੇਂ 'ਤੇ ਲੋੜ ਅਨੁਸਾਰ ਅਪਗ੍ਰੇਡ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਬਨਾਵਟੀ ਅੰਗਾਂ ਦਾ ਮੁਫ਼ਤ ਕੈਂਪ 8 ਨੂੰ ਅਗਲੀ ਖ਼ਬਰ 30 ਨਸਲਾਂ ਦੇ 500 ਤੋਂ ਵੱਧ ਪਾਲਤੂ ਜਾਨਵਰ ਬਣੇ 'ਚੰਡੀਗੜ੍ਹ ਪੇਟ ਐਕਸਪੋ 2026' ਦਾ ਸ਼ਿੰਗਾਰ <br/>
Ad Position 24