20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਰਾਜਪੁਰਾ ਦੀ ਅਨਾਜ ਮੰਡੀ ਵਿਚ ਜੀਰੀ ਦੀ ਸਰਕਾਰੀ ਖ਼ਰੀਦ ਅੱਜ 60 ਦਿਨਾਂ ਬਾਅਦ ਮੁਕੰਮਲ ਤੌਰ 'ਤੇ ਬੰਦ

ਰਾਜਪੁਰਾ (ਪਟਿਆਲਾ), 20 ਨਵੰਬਰ 2026 (ਅਮਰਜੀਤ ਸਿੰਘ ਪੰਨੂ)- ਰਾਜਪੁਰਾ ਦੀ ਅਨਾਜ ਮੰਡੀ ਵਿਚ ਜੀਰੀ ਦੀ ਸਰਕਾਰੀ ਖ਼ਰੀਦ ਅੱਜ 60 ਦਿਨਾਂ ਬਾਅਦ...

Ad Position 21
No active advertisement
ਅਜੀਤ ਡੈਸਕ 20-11-2026

ਰਾਜਪੁਰਾ (ਪਟਿਆਲਾ), 20 ਨਵੰਬਰ 2026 (ਅਮਰਜੀਤ ਸਿੰਘ ਪੰਨੂ)- ਰਾਜਪੁਰਾ ਦੀ ਅਨਾਜ ਮੰਡੀ ਵਿਚ ਜੀਰੀ ਦੀ ਸਰਕਾਰੀ ਖ਼ਰੀਦ ਅੱਜ 60 ਦਿਨਾਂ ਬਾਅਦ ਮੁਕੰਮਲ ਤੌਰ 'ਤੇ ਬੰਦ ਕਰ ਦਿੱਤੀ ਗਈ ਹੈ। ਅੱਜ ਤੱਕ ਮੰਡੀ ਵਿਚ ਕੁੱਲ 16 ਲੱਖ 60 ਹਜ਼ਾਰ 100 ਕੁਇੰਟਲ ਜੀਰੀ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਲਿਫ਼ਟਿੰਗ (ਚੁਕਾਈ) ਦਾ ਕੰਮ ਵੀ ਲਗਭਗ 97 ਫ਼ੀਸਦੀ (97%) ਮੁਕੰਮਲ ਹੋ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਮਾਰਕੀਟ ਕਮੇਟੀ ਰਾਜਪੁਰਾ ਦੇ ਲੇਖਾਕਾਰ ਜੁਝਾਰ ਸਿੰਘ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ਗਈ।

ਮਾਰਕੀਟ ਕਮੇਟੀ ਰਾਜਪੁਰਾ ਦੇ ਲੇਖਾਕਾਰ ਜੁਝਾਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਰਾਜਪੁਰਾ ਦੀ ਅਨਾਜ ਮੰਡੀ ਵਿਚ ਸਰਕਾਰੀ ਤੌਰ 'ਤੇ ਜੀਰੀ ਦੀ ਖ਼ਰੀਦ ਮੁਕੰਮਲ ਰੂਪ ਵਿਚ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਲੱਗਦੇ ਖ਼ਰੀਦ ਕੇਂਦਰਾਂ ਬਸੰਤਪੁਰਾ, ਪਬਰੀ ਅਤੇ ਭੇਡਵਾਲ ਵਿਖੇ ਵੀ ਜੀਰੀ ਦੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲ 2027 ਦੀਆਂ ਪ੍ਰੈਕਟੀਕਲ ਅਤੇ ਲਿਖਤੀ ਪ੍ਰੀਖਿ... ਅਗਲੀ ਖ਼ਬਰ ਅੰਤਰਰਾਸ਼ਟਰੀ ਕਬੱਡੀ ਸਟਾਰ ਯਾਦਵਿੰਦਰ ਸਿੰਘ 'ਯਾਦਾ ਸੁਰਖਪੁਰੀਆ' 'ਆਮ ਆਦਮੀ ਪਾਰਟੀ' ਦੇ 'ਚ ਹੋਏ ਸ਼ਾਮਿਲ
Ad Position 24