19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਮੂਨਕ ਹਸਪਤਾਲ ’ਚ ਦੋ ਮਹੀਨਿਆਂ ਤੋਂ ਐਕਸ-ਰੇ ਮਸ਼ੀਨ ਬੰਦ; ਮਰੀਜ਼ ਹੋ ਰਹੇ ਨੇ ਖੱਜਲ-ਖ਼ੁਆਰ

ਮੂਨਕ, 19 ਨਵੰਬਰ (ਵਰਿੰਦਰ ਭਾਰਦਵਾਜ)-ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹ ਗਈ, ਜਦੋਂ ਸਬ-ਡਿਵੀਜ਼ਨ ਪੱਧਰੀ ਹਸਪਤਾਲ ਮੂਨਕ ਵਿਖੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਐਕਸ-ਰੇ ਮਸ਼ੀਨ ਬੰਦ ਪਈ ਹੋਣ ਦਾ ਮਾਮਲਾ ਸਾਹਮਣੇ ਆਇਆ। ਮਸ਼ੀਨ ਖ਼ਰਾਬ ਹੋਣ ਕਾਰਨ ਆਮ ਮਰੀਜ਼ਾਂ ਦੇ ਨਾਲ-ਨਾਲ ਐੱਮਰਜੈਂਸੀ ਹਾਲਾਤ ਵਿੱਚ ਆਉਣ ਵਾਲੇ ਜ਼ਖ਼ਮੀਆਂ ਨੂੰ ਵੀ ਭਾਰੀ ਮੁਸ਼ਕਲਾਂ ਅਤੇ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 20-11-2026
ਮੂਨਕ, 19 ਨਵੰਬਰ (ਵਰਿੰਦਰ ਭਾਰਦਵਾਜ)-ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹ ਗਈ, ਜਦੋਂ ਸਬ-ਡਿਵੀਜ਼ਨ ਪੱਧਰੀ ਹਸਪਤਾਲ ਮੂਨਕ ਵਿਖੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਐਕਸ-ਰੇ ਮਸ਼ੀਨ ਬੰਦ ਪਈ ਹੋਣ ਦਾ ਮਾਮਲਾ ਸਾਹਮਣੇ ਆਇਆ। ਮਸ਼ੀਨ ਖ਼ਰਾਬ ਹੋਣ ਕਾਰਨ ਆਮ ਮਰੀਜ਼ਾਂ ਦੇ ਨਾਲ-ਨਾਲ ਐੱਮਰਜੈਂਸੀ ਹਾਲਾਤ ਵਿੱਚ ਆਉਣ ਵਾਲੇ ਜ਼ਖ਼ਮੀਆਂ ਨੂੰ ਵੀ ਭਾਰੀ ਮੁਸ਼ਕਲਾਂ ਅਤੇ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ-ਹਰਿਆਣਾ ਸਰਹੱਦ ‘ਤੇ ਸਥਿਤ ਹੋਣ ਕਾਰਨ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕ ਇਲਾਜ ਲਈ ਇਸ ਹਸਪਤਾਲ ‘ਤੇ ਨਿਰਭਰ ਹਨ। ਸਭ ਤੋਂ ਗੰਭੀਰ ਸਥਿਤੀ ਉਦੋਂ ਬਣਦੀ ਹੈ ਜਦੋਂ ਹਸਪਤਾਲ ਵਿੱਚ ਕੋਈ ਸੜਕ ਹਾਦਸੇ ਜਾਂ ਲੜਾਈ-ਝਗੜੇ ਦਾ ਮਾਮਲਾ ਆਉਂਦਾ ਹੈ। ਐਕਸ-ਰੇ ਦੀ ਸਹੂਲਤ ਨਾ ਹੋਣ ਕਾਰਨ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ 60 ਕਿੱਲੋਮੀਟਰ ਦੂਰ ਸਿਵਲ ਹਸਪਤਾਲ ਸੰਗਰੂਰ ਰੈਫ਼ਰ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ। ਇਸ ਨਾਲ ਜਿੱਥੇ ਇਲਾਜ ਵਿੱਚ ਦੇਰੀ ਹੁੰਦੀ ਹੈ, ਉੱਥੇ ਹੀ ਗ਼ਰੀਬ ਪਰਿਵਾਰਾਂ ਦਾ ਸਮਾਂ ਅਤੇ ਪੈਸਾ ਵੀ ਬਰਬਾਦ ਹੁੰਦਾ ਹੈ। ਇਲਾਕਾ ਨਿਵਾਸੀਆਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਇਸ ਵੱਡੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਐਕਸ-ਰੇ ਮਸ਼ੀਨ ਨੂੰ ਤੁਰੰਤ ਠੀਕ ਕਰਵਾਇਆ ਜਾਵੇ। ਕੀ ਕਹਿਣਾ ਹੈ ਐੱਸ.ਐੱਮ.ਓ. ਦਾ: -ਇਸ ਸਬੰਧੀ ਸਬ-ਡਵੀਜ਼ਨਲ ਹਸਪਤਾਲ ਮੂਨਕ ਦੇ ਐੱਸ.ਐੱਮ.ਓ. ਡਾ. ਬਲਜਿੰਦਰ ਕੌਰ ਕਾਹਲੋ ਨੇ ਦੱਸਿਆ ਕਿ ਇਸ ਮਸ਼ੀਨ ਲਈ ਸਰਕਾਰ ਦਾ ਜਿਸ ਕੰਪਨੀ ਨਾਲ ਕੰਟਰੈਕਟ ਹੈ ਉਸ ਕੰਪਨੀ ਨੂੰ ਮਸ਼ੀਨ ਖ਼ਰਾਬ ਹੋਣ ਬਾਰੇ ਵਾਰ ਵਾਰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਜਾ ਚੁੱਕਾ ਹੈ। ਕੰਪਨੀ ਦੇ ਟੈਕਨੀਸ਼ੀਅਨਾਂ ਮੁਤਾਬਕ ਮਸ਼ੀਨ ਦਾ ਲੋੜੀਂਦਾ ਪੁਰਜ਼ਾ (ਸਾਮਾਨ) ਉਪਲਬਧ ਹੋ ਚੁੱਕਿਆ ਹੈ ਜਲਦੀ ਹੀ ਮਸ਼ੀਨ ‘ਚ ਫਿਟ ਕਰਕੇ ਮਸ਼ੀਨ ਨੂੰ ਜਲਦੀ ਹੀ ਚਾਲੂ ਕਰ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਆਖਿਰ ਕਦੋਂ ਨਿਜ਼ਾਤ ਮਿਲੇਗੀ ? ਬਦਲਵੇਂ ਰਸਤਿਆਂ ਰਾਹੀਂ ਲਹਿਰੇ ਤੋਂ ਸੁਨਾਮ ਆਉਣਾ ਜਾਣਾ ਹੋਇਆ ਪਹਾੜ ਜਿੱਡਾ ਕੰਮ ਅਗਲੀ ਖ਼ਬਰ 5 ਲੱਖ ਦੀ ਫੀਸ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸਹਿਕਾਰ ਭਾਰਤੀ ਭਾਰਤੀ ਦੇ ਵਫਦ ਨੇ ਦਿੱਤਾ ਮੰਗ-ਪੱਤਰ
Ad Position 24