19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਦੇ ਬੱਚਿਆ ਨੇ ਕੀਤੀ ਸ਼ਾਨਦਾਰ ਪੇਸ਼ਕਾਰੀ

ਸੰਗਰੂਰ, 19 ਨਵੰਬਰ (ਅਮਨਦੀਪ ਸਿੰਘ ਬਿੱਟਾ)-ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਿਖੇ ਨਰਸਰੀ ਵਿੰਗ ਵੱਲੋਂ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਸਿਰਜਣਾਤਮਕਤਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ।

Ad Position 21
No active advertisement
ਮੁੱਖ ਮਹਿਮਾਨ ਪ੍ਰਿੰਸੀਪਲ ਬਿੰਮੀ ਪੁਰੀ ਨੂੰ ਸਨਮਾਨਿਤ ਕਰਦੇ ਹੋਏ ਡਾ. ਰਵਿੰਦਰ ਕੌਰ ਕਲੇਰ ਅਤੇ ਸਕੂਲ ਪ੍ਰਿੰਸੀਪਲ ਦਿਨੇਸ਼ ਦੇਵ ਥਪਲਿਆਲ। ਤਸਵੀਰਾਂ-ਮੁਕੇਸ਼ ਕੁਮਾਰ 20-11-2026
ਸੰਗਰੂਰ, 19 ਨਵੰਬਰ (ਅਮਨਦੀਪ ਸਿੰਘ ਬਿੱਟਾ)-ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਿਖੇ ਨਰਸਰੀ ਵਿੰਗ ਵੱਲੋਂ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਸਿਰਜਣਾਤਮਕਤਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਾਈ.ਐੱਸ. ਸਕੂਲ, ਬਰਨਾਲਾ ਦੇ ਪ੍ਰਿੰਸੀਪਲ ਸ੍ਰੀਮਤੀ ਬਿੰਮੀ ਪੁਰੀ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਡਾ. ਰਵਿੰਦਰ ਕੌਰ ਕਲੇਰ, ਸਕੱਤਰ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਟਰੱਸਟ ਅਤੇ ਕਰਨਲ ਹਰਜੀਤ ਸਿੰਘ ਸਿਬੀਆ, ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਬੱਚਿਆਂ ਨੇ ‘ਬਮ ਬਮ ਭੋਲੇ’, ‘ਟੁਕਰ ਟੁਕਰ’, ‘ਯੂਨਿਟੀ ਇਨ ਡਾਇਵਰਸਿਟੀ’, ‘ਕਵਾਲੀ’, ‘ਐਕਸਕਿਊਜ਼ਿਜ਼ ਫਾਰ ਸਕੂਲ’, ‘ਕਾਰਟੂਨ ਵਰਲਡ’, ਹਿੰਦੀ ਡਾਂਸ ਅਤੇ ਜੋਸ਼ੀਲੇ ਭੰਗੜਾ ਮੈਸ਼ਅੱਪ ਸਮੇਤ ਵੱਖ-ਵੱਖ ਮਨਮੋਹਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ‘ਹਮ ਸਾਥ ਸਾਥ ਹੈਂ’, ‘ਹਾਕੀ ਬੌਕੀ’, ‘ਜੰਗਲ ਡਾਂਸ’ ਅਤੇ ‘ਲਾ ਲਾ ਲਾ’ ਵਰਗੀਆਂ ਰੌਚਕ ਪੇਸ਼ਕਾਰੀਆਂ ਨੇ ਸਮਾਗਮ ਵਿੱਚ ਹੋਰ ਵੀ ਰੌਣਕ ਭਰ ਦਿੱਤੀ। ਬੱਚਿਆਂ ਵੱਲੋਂ ਅੰਗਰੇਜ਼ੀ ਨਾਟਕ ‘ਫਾਰਮਰ ਇਨ ਦਾ ਡੈੱਲ’ ਅਤੇ ਪ੍ਰੈਪ-2 ਦੇ ਵਿਦਿਆਰਥੀ ਵੱਲੋਂ ਕਹਾਣੀ ਸੁਣਾਉਣ ਦੀ ਪੇਸ਼ਕਾਰੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਬੱਚਿਆਂ ਦੀ ਭਾਸ਼ਾਈ ਯੋਗਤਾ, ਕਲਪਨਾਸ਼ੀਲਤਾ ਅਤੇ ਮੰਚ ਉੱਤੇ ਆਤਮ-ਵਿਸ਼ਵਾਸ ਦੀ ਝਲਕ ਦੇਖਣ ਨੂੰ ਮਿਲੀ। ਮੁੱਖ ਮਹਿਮਾਨ ਸ੍ਰੀਮਤੀ ਬਿੰਮੀ ਪੁਰੀ ਨੇ ਬੱਚਿਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ। ਸਕੂਲ ਦੇ ਪ੍ਰਿੰਸੀਪਲ ਸ੍ਰੀ ਦਿਨੇਸ਼ ਦੇਵ ਥਪਲਿਆਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਪ੍ਰੋਗਰਾਮ ਦੀ ਸਫ਼ਲਤਾ ਲਈ ਸਭ ਨੂੰ ਵਧਾਈ ਦਿੱਤੀ। ਅੰਤ ਵਿੱਚ ਨਰਸਰੀ ਵਿੰਗ ਦੀ ਮੁਖੀ ਸ੍ਰੀਮਤੀ ਸੀਮਾ ਧਵਨ ਨੇ ਧੰਨਵਾਦ ਮਤਾ ਪੇਸ਼ ਕੀਤਾ। ਇਸ ਮੌਕੇ ਪ੍ਰੈਪ-2 ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਮਨਮੋਹਕ ਡਾਂਸ ਰਾਹੀਂ ਮਹਿਮਾਨਾਂ ਦਾ ਮਨ ਮੋਹ ਲਿਆ।
Ad Position 22
No active advertisement
ਪਿਛਲੀ ਖ਼ਬਰ ਕਾਂਝਲਾ ਦੀ ਪੰਜਵੀਂ ਮੌਲਿਕ ਪੁਸਤਕ ‘ਕਹਾਣੀਆਂ ਅਤੇ ਹੱਡ ਬੀਤੀਆਂ’ ਦਾ ਲੋਕ ਅਰਪਣ ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਅਕਾਲੀ ਦਲ (ਬ) ਆਪਣਾ ‘ਸਿਆਸੀ ਗਣਿਤ ਗੁਣੀਏ’ ’ਚ ਕਰਨ ਲਈ ‘ਪੱਬਾਂ ਭਾਰ’
Ad Position 24