16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਐਂਟੀ ਡਰੱਗ ਫੈਡਰੇਸ਼ਨ ਪੰਜਾਬ ਵਲੋਂ ਕੈਂਸਰ ਚੈੱਕਅਪ ਕੈਂਪ-982 ਮਰੀਜ਼ਾਂ ਦੀ ਕੀਤੀ ਜਾਂਚ

Ad Position 21
No active advertisement
ਅਜੀਤ ਡੈਸਕ 30-01-2026
ਅਮਰਗੜ੍ਹ/ਮਲੇਰਕੋਟਲਾ, 29 ਜਨਵਰੀ (ਮੰਨਵੀ, ਮੁਹੰਮਦ ਹਨੀਫ ਥਿੰਦ, ਸਰੌਦ)-ਐਂਟੀ ਡਰੱਗ ਫੈਡਰੇਸ਼ਨ ਪੰਜਾਬ ਵਲੋਂ ਵਰਲਡ ਕੈਂਸਰ ਕੇਅਰ ਦੀ ਟੀਮ ਦੇ ਸਹਿਯੋਗ ਨਾਲ ਪਿੰਡ ਬਿੰਜੋਕੀ ਵਿਖੇ ਇਕ ਵਿਸ਼ਾਲ ਕੈਂਸਰ ਚੈੱਕਅਪ ਕੈਂਪ ਦਾ ਆਯੋਜਨ ਕੀਤਾ | ਇਸ ਕੈਂਪ ਦੌਰਾਨ ਕੁੱਲ 982 ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾਇਆ, ਜਦਕਿ 641 ਮਰੀਜ਼ਾਂ ਦੇ ਵਿਸ਼ੇਸ਼ ਟੈਸਟ ਕੀਤੇ ਗਏ | ਇਸ ਦੇ ਨਾਲ ਹੀ 457 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੀ ਵੰਡੀਆਂ ਗਈਆਂ | ਕੈਂਪ 'ਚ ਮੁੱਖ ਮਹਿਮਾਨ ਵਜੋਂ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਡਾ. ਜਮੀਲ ਉਰ ਰਹਿਮਾਨ ਵਿਧਾਇਕ ਮਲੇਰਕੋਟਲਾ, ਡਾ. ਸਜਿਲਾ ਖਾਨ ਸਹਾਇਕ ਸਿਵਲ ਸਰਜਨ ਮਲੇਰਕੋਟਲਾ ਤੇ ਭਾਨਾ ਸਿੱਧੂ ਹਾਜ਼ਰ ਹੋਏ | ਮਹਿਮਾਨਾਂ ਨੇ ਟੀਮ ਦੀ ਸ਼ਲਾਘਾ ਕਰਦੇ ਹੋਏ ਇਸ ਉਪਰਾਲੇ ਨੂੰ ਲੋਕ-ਹਿਤੈਸ਼ੀ ਕਦਮ ਕਰਾਰ ਦਿੱਤਾ | ਇਸ ਮੌਕੇ ਐਂਟੀ ਡਰੱਗ ਫੈਡਰੇਸ਼ਨ ਟੀਮ ਦੇ ਅਹੁਦੇਦਾਰਾਂ 'ਚ ਕਫੀਲ ਪ੍ਰਧਾਨ, ਗੁਰਪ੍ਰੀਤ ਸੰਗਾਲੀ ਚੇਅਰਮੈਨ, ਅਖ਼ਤਰ ਇੰਗਲੈਂਡ ਸਰਪਰਸਤ, ਸੁੱਖ ਧੁੰਮੀ ਉਪ ਪ੍ਰਧਾਨ, ਗਿਲਮਾਨ ਜਨ ਸਕੱਤਰ, ਡਾ. ਰਾਸ਼ਿਦ ਖ਼ਜ਼ਾਨਚੀ, ਮਨਜੋਤ ਪ੍ਰੈੱਸ ਸਕੱਤਰ, ਇਰਫ਼ਾਨ ਜਰਮਨੀ ਉਪ ਪ੍ਰਧਾਨ, ਇਮਰਾਨ ਭੈਣੀ ਉਪ ਖ਼ਜ਼ਾਨਚੀ, ਮਨੀ ਭੁੱਲਰ ਉਪ ਪ੍ਰੈੱਸ ਸਕੱਤਰ, ਫੈਸਲ ਮਲੇਰਕੋਟਲਾ ਉਪ ਪ੍ਰੈੱਸ ਸਕੱਤਰ, ਏਕਮ ਖੁਸ਼ੀ, ਦਿਲਸਾਦ, ਮਨੀਰ, ਇਸ਼ਫ਼ਾਕ, ਧੀਮਾਨ ਤੇ ਸੈਬੀ ਸਮੇਤ ਕਈ ਹੋਰ ਮੈਂਬਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਰਾਜੇਸ਼ ਪੰਜਗਰਾਈਆਂ ਜ਼ਿਲ੍ਹਾ ਪੱਧਰ 'ਤੇ ਸਨਮਾਨਿਤ ਅਗਲੀ ਖ਼ਬਰ ਕਵਿਤਾ ਸਕੂਲ ਤੇ 'ਮਾਤ-ਭਾਸ਼ਾ ਦੀ ਹੋਣੀ' ਗੀਤ ਦਾ ਲੋਕ ਅਰਪਣ 1 ਨੂੰ
Ad Position 24