29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਐਡਵੋਕੇਟ ਅਮਨਇੰਦਰ ਸਿੰਘ ਦੀ ਯਾਦ ’ਚ ਪਿੰਡ ਬੁੱਟਰ ਕਲਾਂ ਵਿਖੇ ਲਗਾਇਆ ਮੁਫ਼ਤ ਖ਼ੂਨਦਾਨ ਕੈਂਪ

ਬੱਧਨੀ ਕਲਾਂ, 29 ਨਵੰਬਰ (ਸੰਜੀਵ ਕੋਛੜ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਹਰਭੁਪਿੰਦਰ ਸਿੰਘ ਲਾਡੀ ਬੁੱਟਰ ਦੇ ਨੌਜਵਾਨ ਸਪੁੱਤਰ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਜੋ ਬੀਤੇ ਕਈ ਮਹੀਨੇ ਪਹਿਲਾਂ ਭਰ ਜਵਾਨੀ ‘ਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਕੇ ਗੁਰੂ ਚਰਨਾਂ ਜਾ ਬਿਰਾਜੇ ਸਨ, ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ’ਚ ਪਿੰਡ ਬੁੱਟਰ ਕਲਾਂ ਭੁੱਲਰ ਪੱਤੀ ਦੀ ਧਰਮਸਾਲਾ ਵਿਖੇ ਪ੍ਰਵਾਸੀ ਭਾਰਤੀ ਵੀਰਾਂ, ਚੜ੍ਹਦੀ ਕਲਾ ਲੋਕ ਸੇਵਾ ਸੋਸਾਇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਖ਼ੂਨਦਾਨ ਕੈਂਪ ਲਗਾਇਆ ਗਿਆ । ਇਸ ਕੈਂਪ ’ਚ ਸ੍ਰੀ ਰਘੂਨਾਥ ਚੈਰੀਟੇਬਲ ਹਸਪਤਾਲ ਲੁਧਿਆਣਾ ਦੇ ਬਲੱਡ ਬੈਂਕ ਦੀ ਟੀਮ ਨੇ ਖ਼ੂਨਦਾਨੀਆਂ ਤੋਂ ਖੂਨ ਦੇ 72 ਯੂਨਿਟ ਇਕੱਤਰ ਕੀਤੇ।

Ad Position 21
No active advertisement
ਅਜੀਤ ਡੈਸਕ 30-11-2026
ਬੱਧਨੀ ਕਲਾਂ, 29 ਨਵੰਬਰ (ਸੰਜੀਵ ਕੋਛੜ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਹਰਭੁਪਿੰਦਰ ਸਿੰਘ ਲਾਡੀ ਬੁੱਟਰ ਦੇ ਨੌਜਵਾਨ ਸਪੁੱਤਰ ਐਡਵੋਕੇਟ ਅਮਨਇੰਦਰ ਸਿੰਘ ਸੋਢੀ ਜੋ ਬੀਤੇ ਕਈ ਮਹੀਨੇ ਪਹਿਲਾਂ ਭਰ ਜਵਾਨੀ ‘ਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਕੇ ਗੁਰੂ ਚਰਨਾਂ ਜਾ ਬਿਰਾਜੇ ਸਨ, ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ’ਚ ਪਿੰਡ ਬੁੱਟਰ ਕਲਾਂ ਭੁੱਲਰ ਪੱਤੀ ਦੀ ਧਰਮਸਾਲਾ ਵਿਖੇ ਪ੍ਰਵਾਸੀ ਭਾਰਤੀ ਵੀਰਾਂ, ਚੜ੍ਹਦੀ ਕਲਾ ਲੋਕ ਸੇਵਾ ਸੋਸਾਇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਖ਼ੂਨਦਾਨ ਕੈਂਪ ਲਗਾਇਆ ਗਿਆ । ਇਸ ਕੈਂਪ ’ਚ ਸ੍ਰੀ ਰਘੂਨਾਥ ਚੈਰੀਟੇਬਲ ਹਸਪਤਾਲ ਲੁਧਿਆਣਾ ਦੇ ਬਲੱਡ ਬੈਂਕ ਦੀ ਟੀਮ ਨੇ ਖ਼ੂਨਦਾਨੀਆਂ ਤੋਂ ਖੂਨ ਦੇ 72 ਯੂਨਿਟ ਇਕੱਤਰ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨੇ ਕਿਹਾ ਕਿ ਅਮਨਇੰਦਰ ਸਿੰਘ ਸੋਢੀ ਦੇ ਭਰ ਜਵਾਨੀ ‘ਚ ਚਲੇ ਜਾਣਾ ਜਿੱਥੇ ਪਾਰਟੀ ਅਤੇ ਪਰਿਵਾਰ ਨੂੰ ਬਹੁਤ ਵੱਡੇ ਘਾਟੇ ਵਾਲੀ ਗੱਲ ਹੈ, ਉੱਥੇ ਹੀ ਪਰਿਵਾਰ ਵਲੋਂ ਲੋਕ ਸੇਵਾ ਲਈ ਲਗਾਇਆ ਗਿਆ ਇਹ ਖ਼ੂਨਦਾਨ ਕੈਂਪ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਹਰਭੁਪਿੰਦਰ ਸਿੰਘ ਲਾਡੀ ਵਲੋਂ ਪਹੁੰਚੀਆਂ ਸ਼ਖ਼ਸੀਅਤਾਂ, ਖ਼ੂਨਦਾਨੀਆਂ ਅਤੇ ਬਲੱਡ ਬੈਂਕ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇਮਨਦੀਪ ਕੌਰ ਯੂ.ਐਸ.ਏ., ਨਵਦੀਪ ਕੌਰ ਯੂ.ਐਸ.ਏ., ਬੀਬੀ ਜਸਦੀਪ ਕੌਰ ਰਣੀਆਂ, ਕਰਮਿੰਦਰ ਸਿੰਘ ਸੋਢੀ ਐਡਵੋਕੇਟ ਬਠਿੰਡਾ, ਅਵਤਾਰ ਕ੍ਰਿਸ਼ਨ, ਨਿਹਾਲ ਸਿੰਘ ਭੁੱਲਰ ਸੂਬੇਦਾਰ, ਦਰਸ਼ਨ ਸਿੰਘ ਸਾਬਕਾ ਸਰਪੰਚ, ਮਨਜਿੰਦਰ ਸਿੰਘ ਭਿੰਦਾ ਫ਼ੌਜੀ, ਰਣਧੀਰ ਸਿੰਘ ਮੈਂਬਰ, ਸੁਖਦੇਵ ਸਿੰਘ ਨੰਬਰਦਾਰ, ਮੋਹਿਤ ਅਰੋੜਾ, ਮਨਜੀਤ ਸਿੰਘ ਧਾਲੀਵਾਲ, ਜਸਦੀਪ ਸਿੰਘ ਧਾਲੀਵਾਲ, ਜਸਦੀਪ ਸਿੰਘ ਡਾਲਾ ਯੂਥ ਪ੍ਰਧਾਨ ਹਲਕਾ ਨਿਹਾਲ ਸਿੰਘ ਵਾਲਾ, ਰਾਮ ਸਿੰਘ ਭੁੱਲਰ, ਲਵਦੀਪ ਸਿੰਘ ਭੁੱਲਰ, ਅਮਨਦੀਪ ਸਿੰਘ ਨਿੱਕਾ ਪ੍ਰਧਾਨ, ਪਾਲ ਸਿੰਘ ਪਾਲਾ, ਦਾਰਾ ਸਿੰਘ ਮੋਗਾ, ਪਿਆਰਾ ਸਿੰਘ, ਬਹਾਦਰ ਸਿੰਘ, ਬੇਅੰਤ ਸਿੰਘ, ਹਰਮੇਲ ਸਿੰਘ ਪ੍ਰਧਾਨ ਆਦਿ ਤੋਂ ਇਲਾਵਾ ਬਲੱਡ ਬੈਂਕ ਦੀ ਟੀਮ ਵਿਚ ਗੁਰਵਿੰਦਰ ਸਿੰਘ ਟੈਕਨੀਕਲ ਸੁਪਰਵਾਈਜ਼ਰ, ਅਮਨਦੀਪ ਸਿੰਘ ਟੈਕਨੀਸ਼ੀਅਨ, ਮਹਿਕਦੀਪ ਕੌਰ ਤੇ ਹਰਜੀਤ ਕੌਰ ਸਟਾਫ਼ ਨਰਸ ਆਦਿ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਐਮ.ਡੀ. ਸਕੂਲ ਨੂੰ ਪੜ੍ਹਾਈ ਅਤੇ ਖੇਡਾਂ ਵਿਚ ਨੈਸ਼ਨਲ ਐਵਾਰਡ ਮਿਲਿਆ ਅਗਲੀ ਖ਼ਬਰ ਧਰਮਸ਼ਾਲਾ ਰਾਜਾ ਰਾਮ ਮੋਗਾ ਵਾਲੇ ਟਰੱਸਟ ਦੇ 50 ਸਾਲ ਪੂਰੇ ਹੋਣ ’ਤੇ ਮਨਾਈ ਜਾਵੇਗੀ ਸੁਨਹਿਰੀ ਜੁਬਲੀ
Ad Position 24