29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਦੁਕਾਨਦਾਰ ਅਧਿਕਾਰ ਸੁਰੱਕਸ਼ਾ ਮੰਚ ਦੇ ਵਿਜੇ ਧੀਰ ਪ੍ਰਧਾਨ ਬਣੇ

ਮੋਗਾ, 29 ਨਵੰਬਰ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਵੱਖ-ਵੱਖ ਕਿੱਤਿਆਂ ਵਰਗਾਂ ਦੇ ਦੁਕਾਨਦਾਰਾਂ ਦੀ ਇਕੱਤਰਤਾ ਮੰਚ ਦੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਗੋਗੀ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਸਹਿਗਲ, ਖੱਤਰੀ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ, ਸਮਾਜ ਸੇਵੀ ਨਵੀਨ ਸਿੰਗਲਾ, ਲੱਕੜ ਮੰਡੀ ਯੂਨੀਅਨ ਦੇ ਪ੍ਰਧਾਨ ਸੰਜੀਵ ਕੌੜਾ, ਵਿਜੇ ਸੇਠੀ ਦੀ ਅਗਵਾਈ ਵਿਚ ਹੋਈ। ਇਸ ਮੌਕੇ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੂੰ ਪ੍ਰਧਾਨ ਚੁਣਿਆ ਗਿਆ।

Ad Position 21
No active advertisement
ਅਜੀਤ ਡੈਸਕ 30-11-2026
ਮੋਗਾ, 29 ਨਵੰਬਰ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਵੱਖ-ਵੱਖ ਕਿੱਤਿਆਂ ਵਰਗਾਂ ਦੇ ਦੁਕਾਨਦਾਰਾਂ ਦੀ ਇਕੱਤਰਤਾ ਮੰਚ ਦੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਗੋਗੀ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਸਹਿਗਲ, ਖੱਤਰੀ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੋਤਮ ਪੁਰੀ, ਸਮਾਜ ਸੇਵੀ ਨਵੀਨ ਸਿੰਗਲਾ, ਲੱਕੜ ਮੰਡੀ ਯੂਨੀਅਨ ਦੇ ਪ੍ਰਧਾਨ ਸੰਜੀਵ ਕੌੜਾ, ਵਿਜੇ ਸੇਠੀ ਦੀ ਅਗਵਾਈ ਵਿਚ ਹੋਈ। ਇਸ ਮੌਕੇ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨੂੰ ਪ੍ਰਧਾਨ ਚੁਣਿਆ ਗਿਆ। ਵਿਜੇ ਧੀਰ ਨੇ ਕਿਹਾ ਕਿ ਦੁਕਾਨਦਾਰ ਅਧਿਕਾਰ ਸੁਰਕਸ਼ਾ ਮੰਚ ਦੁਕਾਨਦਾਰਾਂ ਦਾ ਨਿਰੋਲ ਸਮਾਜਿਕ ਸੰਗਠਨ ਹੈ, ਜਿਸ ਦਾ ਕਿਸੇ ਸਿਆਸੀ ਦਲ ਜਾ ਕਿਸੇ ਰਾਜਨੀਤਿਕ ਵਿਚਾਰਧਾਰਾ ਨਾਲ ਦੂਰੋਂ ਨੇੜਿਉਂ ਕੋਈ ਸਬੰਧ ਨਹੀਂ ਹੈ। ਧੀਰ ਨੇ ਕਿਹਾ ਕਿ ਦੁਕਾਨਦਾਰ ਅਧਿਕਾਰ ਸੁਰਕਸ਼ਾ ਮੰਚ ਦੁਕਾਨਦਾਰਾਂ ਦੀ ਆਵਾਜ਼ ਬਣੇਗਾ। ਧੀਰ ਨੇ ਦੱਸਿਆ ਕਿ ਜਿਹੜੇ ਦੁਕਾਨਦਾਰਾਂ, ਮੰਡੀਆਂ ਜਾਂ ਮਾਰਕੀਟਾਂ ਦੀਆਂ ਪਹਿਲਾਂ ਤੋਂ ਐਸੋਸੀਏਸ਼ਨਾਂ ਜਾਂ ਯੂਨੀਅਨਾਂ ਬਣੀਆਂ ਹੋਈਆਂ ਹਨ। ਦੁਕਾਨਦਾਰ ਅਧਿਕਾਰ ਸੁਰਕਸ਼ਾ ਮੰਚ ਇਨ੍ਹਾਂ ਪਹਿਲਾਂ ਤੋਂ ਬਣੀਆਂ ਐਸੋਸੀਏਸ਼ਨਾਂ, ਯੂਨੀਅਨ ਦੇ ਇਕ ਸਹਿਯੋਗੀ ਸੰਗਠਨ ਦੇ ਤੌਰ ‘ਤੇ ਇਕ ਸਹਿਯੋਗੀ ਦੀ ਭੂਮਿਕਾ ਵਿਚ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਹਰ ਕਿਤੇ ਦੇ ਦੁਕਾਨਦਾਰਾਂ ਨੂੰ ਇਕ ਪਲੇਟਫ਼ਾਰਮ ਤੇ ਸੰਗਠਿਤ ਕਰਕੇ ਦੁਕਾਨਦਾਰਾਂ ਨੂੰ ਇਕੱਠਾ ਕਰਨ ਦਾ ਟੀਚਾ ਹੈ। ਜਨਰਲ ਸਕੱਤਰ ਪ੍ਰਵੀਨ ਕੁਮਾਰ ਗੋਗੀ, ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਕ੍ਰਿਸ਼ਨ ਸੂਦ, ਨਰੋਤਮ ਪੁਰੀ, ਪ੍ਰਿਤਪਾਲ ਸਿੰਘ ਲੱਕੀ ਗਿੱਲ, ਨਿਖਿਲ ਬਾਂਸਲ, ਡਾ. ਐਮ. ਐਲ. ਜੈਦਕਾ, ਮੇਜਰ ਸਿੰਘ ਲੰਢੇਕੇ, ਸੁਨੀਲ ਕੁਮਾਰ ਸ਼ਰਮਾ, ਅਰੁਣ ਸਿੰਗਲਾ, ਅਸ਼ੋਕ ਕਾਲੀਆ, ਦੁਕਾਨਦਾਰ ਅਧਿਕਾਰ ਸੁਰਕਸ਼ਾ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਸੁਧੀਰ ਕੁਮਾਰ ਸੂਦ, ਵਰਿੰਦਰ ਸਿੰਘ ਵਧਾਵਨ, ਹਨੀ ਗਿੱਲ, ਪ੍ਰਿਆ ਵਰਤ ਗੁਪਤਾ, ਰਜੀਵ ਗਰਗ ਪ੍ਰਧਾਨ ਕੈਮਿਸਟ ਐਸੋਸੀਏਸ਼ਨ, ਵੀ.ਪੀ. ਸੇਠੀ, ਵਿਕਾਸ ਕਪੂਰ, ਜਸਵੀਰ ਸਿੰਘ ਸਹਿਗਲ, ਕੇਬਲ ਕਿਸ਼ਨ ਬਾਂਸਲ, ਗਗਨ ਨੌਹਰੀਆ, ਅਮੀਸ਼ ਭੰਡਾਰੀ, ਵਿਮਲ ਕੁਮਾਰ ਜੈਨ, ਨਵੀਨ ਸਿੰਗਲਾ, ਦਰਸ਼ਨ ਕੁਮਾਰ, ਸ਼ਾਂਤੀ ਸਾਗਰ, ਵਿਸ਼ਾਲ ਸ਼ਰਮਾ, ਵਰਿੰਦਰ ਸਿੰਗਲਾ, ਸੁਸ਼ੀਲ ਸਿਆਲ਼, ਸਰਬਜੀਤ ਮੈਂਗੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਭਲਕੇ-ਭਾਈ ਧੱਲੇਕੇ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਸੰਸਥਾ ਦੀ ਪਹਿਲ- ਡਾਇਰੈਕਟਰ ਡਾ. ਜੀ.ਡੀ. ਗੁਪਤਾ
Ad Position 24