ਮਹਿਕਦੀਪ ਸਿੰਘ ਮਾਨ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਿਲ
ਕਿਸ਼ਨਪੁਰਾ ਕਲਾ, 4 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਿਨੋਂ-ਦਿਨ ਵਿਕਾਸ ਕਾਰਜਾਂ ਨੂੰ ਵੇਖ ਕੇ ਲੋਕ ਇਸ ’ਚ ਸ਼ਾਮਿਲ ਹੋ ਰਹੇ ਹਨ । ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਮਿੱਠੇ ਬੋਲੜੇ ਸੁਭਾਅ ਅਤੇ ਪੰਜਾਬ ਸਰਕਾਰ ’ਚ ਵਧੀਆ ਸ਼ਰਤਾਂ ਲਾਗੂ ਹੋਣ ਤੋਂ ਬਾਅਦ ਨੌਜਵਾਨ ਵਰਗ ਬਾਗੋ-ਬਾਗ ਹੈ।
ਕਿਸ਼ਨਪੁਰਾ ਕਲਾ, 4 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਿਨੋਂ-ਦਿਨ ਵਿਕਾਸ ਕਾਰਜਾਂ ਨੂੰ ਵੇਖ ਕੇ ਲੋਕ ਇਸ ’ਚ ਸ਼ਾਮਿਲ ਹੋ ਰਹੇ ਹਨ । ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਮਿੱਠੇ ਬੋਲੜੇ ਸੁਭਾਅ ਅਤੇ ਪੰਜਾਬ ਸਰਕਾਰ ’ਚ ਵਧੀਆ ਸ਼ਰਤਾਂ ਲਾਗੂ ਹੋਣ ਤੋਂ ਬਾਅਦ ਨੌਜਵਾਨ ਵਰਗ ਬਾਗੋ-ਬਾਗ ਹੈ। ਇਸੇ ਕੜੀ ਤਹਿਤ ਕਸਬਾ ਕਿਸ਼ਨਪੁਰਾ ਕਲਾਂ ਦੇ ਹੋਣਹਾਰ ਨੌਜਵਾਨ ਮਹਿਕਦੀਪ ਸਿੰਘ ਮਾਨ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ ਸ਼ਾਮਿਲ ਹੋ ਗਏ ਹਨ। ਵਿਧਾਇਕ ਢੋਸ ਨੇ ਮਹਿਕਦੀਪ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਮੇਰੇ ਵਲੋਂ ਤੁਹਾਨੂੰ ਪੂਰਨ ਸਹਿਯੋਗ ਮਿਲੇਗਾ ਅਤੇ 24 ਘੰਟੇ ਤੁਹਾਡੇ ਸਾਰਿਆਂ ਲਈ ਮੇਰੇ ਘਰ ਦੇ ਬੂਹੇ ਖੁੱਲ੍ਹੇ ਹਨ। ਸਰਪੰਚ ਪ੍ਰਿੰਸ ਚਾਵਲਾ ਵਲੋਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਸ਼ਾਮਿਲ ਹੋਣ ਵਾਲਿਆਂ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮਹਿਕ ਸ਼ਾਹ, ਪੰਪੀ ਦਿਉਲ, ਕਰਨਾ ਬੱਬਰ, ਅਰਮਾਨ ਮਾਨੀ, ਨਿੱਕੂ ਕੋਕਰੀ ਵਾਲਾ, ਅਰਸ਼ ਸੰਘਾ, ਨਵਰਾਜ ਸ਼ਾਹ,ਅਰਮਾਨ ਸੰਘਾ, ਆਕਾਸ਼ ਢਿੱਲੋਂ, ਕਾਕਾ ਸੁਨਿਆਰਾ, ਮੰਦਰ ਕੋਚ, ਰਾਜਵੀਰ ਸਿੰਘ, ਜਸ਼ਨ ਕੋਕਰੀ ਵਾਲਾ, ਤਨਿਸ਼ਕ, ਜੱਸਾ ਮੱਲੋਕਾ ਆਦਿ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।