05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਜ਼ਿਲ੍ਹਾ ਕਮੇਟੀ ਮੋਗਾ ਵਲੋਂ ਡੀ.ਸੀ. ਕੰਪਲੈਕਸ ਮੋਗਾ ਦੇ ਸਾਹਮਣੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਮੁੱਖ ਸਕੱਤਰ ਦੇ ਪੁਤਲੇ ਫ਼ੂਕੇ

ਮੋਗਾ, 4 ਨਵੰਬਰ (ਸੁਰਿੰਦਰਪਾਲ ਸਿੰਘ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਦਿੱਤੇ ਗਏ ਸੱਦੇ ‘ਤੇ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਡੀ. ਏ.

Ad Position 21
No active advertisement
ਡੀ.ਸੀ. ਦਫ਼ਤਰ ਮੋਗਾ ਸਾਹਮਣੇ ਮੁਲਾਜ਼ਮ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਮੁੱਖ ਸਕੱਤਰ ਦੇ ਪੁਤਲੇ ਫੂਕਦੇ ਹੋਏ। ਤਸਵੀਰ : ਹਰਜੀਤ ਸਿੰਘ 05-11-2026
ਮੋਗਾ, 4 ਨਵੰਬਰ (ਸੁਰਿੰਦਰਪਾਲ ਸਿੰਘ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਦਿੱਤੇ ਗਏ ਸੱਦੇ ‘ਤੇ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਡੀ.ਏ.ਸੀ. ਕੰਪਲੈਕਸ ਮੋਗਾ ਦੇ ਸਾਹਮਣੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਮੁੱਖ ਸਕੱਤਰ ਦੇ ਪੁਤਲੇ ਫ਼ੂਕ ਕੇ ਰੋਸ ਰੈਲੀ ਕੀਤੀ ਗਈ। ਅੱਜ ਦੀ ਇਸ ਰੋਸ ਰੈਲੀ ’ਚ ਦਫ਼ਤਰੀ ਕਾਮਿਆ ਤੋਂ ਇਲਾਵਾ ਸਾਂਝੇ ਮੰਚ ਦੇ ਸਾਥੀਆਂ ਵਲੋਂ ਵੀ ਰੋਸ ਰੈਲੀ ’ਚ ਸ਼ਮੂਲੀਅਤ ਕੀਤੀ ਗਈ। ਅੱਜ ਦੀ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਵਲੋਂ ਦੱਸਿਆ ਗਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤਕਰੀਬਨ 5 ਸਾਲ ਦਾ ਸਮਾਂ ਹੋਣ ਵਾਲਾ ਹੈ, ਪਰੰਤੂ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਵੱਲ ਕੋਈ ਧਿਆਨ ਨਹੀਂ ਹੈ। ਸਰਕਾਰ ਆਪਣੇ ਵੱਡੇ ਵੱਡੇ ਹੋਰਡਿੰਗ ਸੜਕਾਂ ਅਤੇ ਸ਼ਹਿਰਾਂ ਵਿਚ ਲਗਾ ਕੇ ਫੋਕੀ ਦੀਆਂ ਮਸ਼ਹੂਰੀਆਂ ਕਰਨ ਵਿਚ ਰੁੱਝੀ ਹੋਈ ਹੈ, ਪਰੰਤੂ ਗਰਾਊਂਡ ਲੈਵਲ ‘ਤੇ ਸਰਕਾਰ ਵਲੋਂ ਕੋਈ ਵੀ ਕੰਮ ਮੁਕੰਮਲ ਤੌਰ ‘ਤੇ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਪੰਜਾਬ ਦੇ ਮੁਲਾਜ਼ਮ ਨਿਰਾਸ਼ ਹੋਣ ਕਾਰਨ ਸਰਕਾਰ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਕਰਨ ‘ਤੇ ਲੱਗੇ ਹੋਏ ਹਨ ਅਤੇ ਸਰਕਾਰ ਦੇ ਨੁਮਾਇੰਦੇ ਮੁਲਾਜ਼ਮਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਆਗੂਆਂ ਨੇ ਦੱਸਿਆ ਕਿ ਸਰਕਾਰ ਦੇ ਇਸ ਅੜੀਅਲ ਵਤੀਰੇ ਦੇ ਵਿਰੁੱਧ ਦਫ਼ਤਰੀ ਕਾਮਿਆਂ ਵਲੋਂ ਅੱਜ ਤੇ ਭਲਕੇ ਦਫ਼ਤਰੀ ਕੰਮ ਬੰਦ ਕਰ ਕੇ ਦੋ ਦਿਨ ਦੀ ਪੈੱਨ ਡਾਊਨ/ਕੰਪਿਊਟਰ ਬੰਦ ਹੜਤਾਲ ਰੱਖੀ ਗਈ ਹੈ ਜਿਸ ਨੂੰ ਮੁਲਾਜ਼ਮ ਸਰਕਾਰ ਦੇ ਵਿਰੁੱਧ ਲਾਗੂ ਕਰ ਕੇ ਵੱਡੀ ਪੱਧਰ ‘ਤੇ ਸਰਕਾਰ ਦਾ ਕੰਮਕਾਜ ਠੱਪ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ। ਇਸ ਤੋਂ ਇਲਾਵਾ ਅੱਜ ਦੀ ਇਸ ਰੋਸ ਰੈਲੀ ਨੂੰ ਸੰਦੀਪ ਕੁਮਾਰ ਜ਼ਿਲ੍ਹਾ ਜਨਰਲ ਸਕੱਤਰ, ਦਲਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਡੀ.ਸੀ. ਦਫ਼ਤਰ ਯੂਨੀਅਨ, ਰਜਿੰਦਰ ਸਿੰਘ ਰਿਆੜ, ਗੁਰਜੀਤ ਸਿੰਘ ਔਲਖ ਜ਼ਿਲ੍ਹਾ ਜਨਰਲ ਸਕੱਤਰ ਡੀ.ਸੀ. ਦਫ਼ਤਰ ਯੂਨੀਅਨ ਵਲੋਂ ਵੀ ਸੰਬੋਧਨ ਕੀਤਾ ਗਿਆ। ਮੰਗਾਂ ਸਬੰਧੀ ਮੁਲਾਜ਼ਮਾਂ ਵਲੋਂ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਅਣਸੁਖਾਵੀਂ ਘਟਨਾ ਸਮੇਂ ਐਕਸਗ੍ਰੇਸ਼ੀਆ ਗਰਾਂਟ 50 ਲੱਖ ਕੀਤਾ ਜਾਵੇ ਅਤੇ ਵਿਭਾਗੀ ਮੰਗਾਂ ਅਤੇ ਹੋਰ ਰਹਿੰਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਰਾਜਦੀਪ ਜੈਦਕਾ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਵਾਟਰ ਸਪਲਾਈ, ਪ੍ਰੇਮ ਕੁਮਾਰ, ਸੁਖਦੇਵ ਸਿੰਘ ਪੈਨਸ਼ਨਰ ਆਗੂ, ਸਤਿਅਮ ਪ੍ਰਕਾਸ਼, ਰਾਜੂ ਸਿੰਘ, ਗੁਰਨੈਬ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ, ਮਨੀਸ਼ ਕੁਮਾਰ ਖ਼ਜ਼ਾਨਾ ਦਫ਼ਤਰ, ਰਜਿੰਦਰਪਾਲ, ਰੂਪ ਸਿੰਘ, ਅਮਨਦੀਪ ਸਿੰਘ, ਕਮਲਦੀਪ ਸਿੰਘ ਪੀ.ਡਬਲਿਊ.ਡੀ., ਕੁਲਦੀਪ ਸਿੰਘ ਘਾਲੀ, ਸੰਦੀਪ ਕੌਰ, ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ ਡੀ.ਸੀ. ਦਫ਼ਤਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਸਾਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਬਜੀਤ ਸਿੰਘ ਝਿੰਜਰ ਗੁਰਦੁਆਰਾ ਬਾਬਾ ਭਾਈ ਸੇਵਾ ਸਿੰਘ ਪਿੰਡ ਸਿੰਘਾਂ ਵਾਲਾ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਪੰਜਾਬੀ ਸੂਬਾ ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਸੰਤਾਪ ਭੋਗ ਰਿਹਾ-ਜਥੇਦਾਰ ਰਣਸੀਂਹ
Ad Position 24