02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਬਣੇ ਚੇਅਰਮੈਨ ਪ੍ਰਵੀਨ ਗਰਗ

ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)- ਆਈ. ਐਸ.

Ad Position 21
No active advertisement
ਅਜੀਤ ਡੈਸਕ 02-11-2026
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)- ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਦੇ ਚੇਅਰਮੈਨ ਪ੍ਰਵੀਨ ਗਰਗ ਨੂੰ ਪੰਜਾਬ ਦੀ ਪ੍ਰਮੁੱਖ ਸੰਸਥਾ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਪੰਜਾਬ ਭਰ ਦੇ ਗ਼ੈਰ-ਸਰਕਾਰੀ ਸਹਾਇਤਾ ਤੋਂ ਬਿਨਾਂ ਚੱਲ ਰਹੇ ਕਾਲਜਾਂ ਦੀ ਨੁਮਾਇੰਦਗੀ ਕਰਨ ਵਾਲੀ ਇਸ ਸੰਸਥਾ ਵਲੋਂ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਨਿਯੁਕਤੀ ਮੋਗਾ ਸਥਿਤ ਹੋਟਲ ਤਾਜ ਵਿਖੇ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਦੌਰਾਨ ਕੀਤੀ ਗਈ। ਇਸ ਮੀਟਿੰਗ ਵਿਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਪੰਜਾਬ ਦੇ ਵੱਖ-ਵੱਖ ਸਿੱਖਿਆ ਸੰਸਥਾਨਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਗਠਨਾਤਮਿਕ ਜ਼ਿੰਮੇਵਾਰੀਆਂ ਦਾ ਵਿਸਥਾਰ ਕਰਦਿਆਂ ਅਭਿਸ਼ੇਕ ਜਿੰਦਲ ਨੂੰ ਸਕੱਤਰ ਅਤੇ ਦਵਿੰਦਰਪਾਲ ਸਿੰਘ ਰਿੰਪੀ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਦੇ ਪ੍ਰਧਾਨ ਅੰਸ਼ੂ ਕਟਾਰੀਆ, ਆਰੀਅਨ ਗਰੁੱਪ ਆਫ਼ ਕਾਲਜਿਜ਼ ਚੰਡੀਗੜ੍ਹ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਵੀਨ ਗਰਗ ਦੀ ਜਨਰਲ ਸਕੱਤਰ ਵਜੋਂ ਨਿਯੁਕਤੀ ਐਸੋਸੀਏਸ਼ਨ ਲਈ ਇਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਮਿਤ ਸ਼ਰਮਾ ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਅੰਮ੍ਰਿਤਸਰ, ਗੁਰਦਿਆਲ ਬੁੱਟਰ ਪ੍ਰਧਾਨ ਪੰਜਾਬ ਨਰਸਿੰਗ ਐਸੋਸੀਏਸ਼ਨ, ਐਡਵੋਕੇਟ ਪਰਮਪਾਲ ਬੁੱਟਰ ਭਾਈ ਕਨ੍ਹਈਆ ਗਰੁੱਪ ਆਫ਼ ਕਾਲਜਿਜ਼, ਅਭਿਸ਼ੇਕ ਜਿੰਦਲ ਸੀ.ਐਮ.ਡੀ. ਐਸ.ਐਫ.ਸੀ. ਗਰੁੱਪ, ਕੇ.ਕੇ. ਕੌੜਾ ਚੇਅਰਮੈਨ ਲਾਲਾ ਲਾਜਪਤ ਰਾਏ ਗਰੁੱਪ, ਅਸ਼ੋਕ ਗਰਗ ਚੇਅਰਮੈਨ ਸ਼ੁਕਦੇਵਾ ਕ੍ਰਿਸ਼ਨਾ ਕਾਲਜ, ਮਨੋਜ ਬਾਂਸਲ, ਚੇਅਰਮੈਨ ਸਤਿਅਮ ਕਾਲਜ, ਡਾ. ਵਿਨੋਦ ਗੋਇਲ ਬਾਬਾ ਮੰਗਲ ਸਿੰਘ ਕਾਲਜ ਗਰੁੱਪ, ਸੁਰੇਸ਼ ਮਿੱਤਲ ਮਾਣਿਕ ਕਾਲਜ ਧਰਮਕੋਟ, ਜਸਵੰਤ ਦਾਨੀ ਟੈਗੋਰ ਕਾਲਜ ਆਫ਼ ਐਜੂਕੇਸ਼ਨ, ਡਾ. ਸੁਖਦੇਵ ਸਿੰਘ ਸੰਤ ਕਬੀਰ ਕਾਲਜ ਜ਼ੀਰਾ, ਰਾਜੀਵ ਗੁਲਾਟੀ ਸ੍ਰੀ ਸੁਭਾਸ਼ ਗਰੋਵਰ ਲੁਧਿਆਣਾ ਗਰੁੱਪ ਆਫ਼ ਕਾਲਜਿਜ਼, ਹੀਰਾ ਲਾਲ ਸ਼ਰਮਾ ਤੇ ਸ਼ਿਵਮ ਵਸ਼ਿਸ਼ਟ ਫ਼ਿਰੋਜ਼ਪੁਰ ਗਰੁੱਪ ਆਫ਼ ਕਾਲਜਿਜ਼, ਰਵਿੰਦਰ ਸੀ.ਏ. ਤੇ ਵਿੱਕੀ ਸਿੰਗਲਾ ਆਰੀਆ ਭੱਟ ਕਾਲਜ ਬਰਨਾਲਾ ਸਮੇਤ ਪੰਜਾਬ ਦੇ ਵੱਖ-ਵੱਖ ਸਿੱਖਿਆ ਸੰਸਥਾਨਾਂ ਦੇ ਚੇਅਰਮੈਨ, ਪ੍ਰਧਾਨ ਅਤੇ ਕਾਰਜਕਾਰੀ ਮੈਂਬਰ ਹਾਜ਼ਰ ਸਨ। ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸੀ.ਏ.ਸੀ. ਦੇ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ, ਡਾ. ਜੇ.ਐਸ. ਧਾਲੀਵਾਲ, ਸਿਟੀ ਗਰੁੱਪ ਦੇ ਚਾਂਸਲਰ ਐਸ.ਐਸ. ਚੰਨੀ ਅਤੇ ਦੋਆਬਾ ਕਾਲਜ ਦੇ ਮਨਜੀਤ ਸਿੰਘ ਨੇ ਆਪਣੇ ਵਧਾਈ ਸੰਦੇਸ਼ਾਂ ਰਾਹੀਂ ਨਵ-ਨਿਯੁਕਤ ਜਨਰਲ ਸਕੱਤਰ ਪ੍ਰਵੀਨ ਗਰਗ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨਵ-ਨਿਯੁਕਤ ਜਨਰਲ ਸਕੱਤਰ ਪ੍ਰਵੀਨ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਇਸ ਅਹਿਮ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਉਪਲਬਧੀ ‘ਤੇ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਐਗਜ਼ਾਮੀਨੇਸ਼ਨ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ ਅਤੇ ਸਮੂਹ ਆਈ.ਐਸ.ਐਫ. ਪਰਿਵਾਰ ਨੇ ਪ੍ਰਵੀਨ ਗਰਗ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ (ਕਾਰ ਸੇਵਾ ਵਾਲੇ) ਯਾਦਗਾਰੀ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਹੋਇਆ ਬਾਬਾ ਰੱਬ ਜੀ ਨੇ ਸੰ... ਅਗਲੀ ਖ਼ਬਰ ਸੰਤ ਦਰਬਾਰਾ ਸਿੰਘ ਕਾਲਜ ਫਾਰ ਵੁਮੈਨ ਵਿਖੇ ਕਾਮਰਸ ਫੈਸਟ ‘ਐਸ.ਡੀ.ਐਸ. ਸਕਿੱਲ ਟੂ ਮਾਰਕੀਟ’ ਕਰਵਾਇਆ
Ad Position 24