02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, ਮੋਟਰਸਾਈਕਲ ਸਵਾਰ ਪਿਤਾ ਅਤੇ ਪੁੱਤਰ ਦੀ ਮੌਤ

ਵਡਾਲਾ ਗ੍ਰੰਥੀਆਂ (ਗੁਰਦਾਸਪੁਰ), 2 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ) - ਅੱਜ ਸਵੇਰੇ ਬਟਾਲਾ-ਕਾਹਨੂੰਵਾਨ ਰੋਡ ਉੱਪਰ ਅੱਡਾ ਮਲਕਪੁਰ ਨਜ਼ਦੀਕ

Ad Position 21
No active advertisement
ਅਜੀਤ ਡੈਸਕ 02-11-2026

ਵਡਾਲਾ ਗ੍ਰੰਥੀਆਂ (ਗੁਰਦਾਸਪੁਰ), 2 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ) - ਅੱਜ ਸਵੇਰੇ ਬਟਾਲਾ-ਕਾਹਨੂੰਵਾਨ ਰੋਡ ਉੱਪਰ ਅੱਡਾ ਮਲਕਪੁਰ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਪਿਤਾ-ਪੁੱਤਰ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਠੱਕਰ ਸੰਧੂ ਦੇ ਹਰਵਿੰਦਰ ਸਿੰਘ (40) ਪੁੱਤਰ ਸਲਵਿੰਦਰ ਸਿੰਘ ਅਤੇ ਸਲਵਿੰਦਰ ਸਿੰਘ (62) ਪੁੱਤਰ ਸ਼ਿੰਗਾਰਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਕਾਜ ਲਈ ਬਟਾਲਾ ਸ਼ਹਿਰ ਜਾ ਰਹੇ ਸਨ ਕਿ ਜਦੋਂ ਉਹ ਅੱਡਾ ਮਲਕਪੁਰ ਨਜ਼ਦੀਕ ਪਹੁੰਚੇ ਤਾਂ ਪਿੱਛੋਂ ਆ ਰਹੇ ਇਕ ਵਾਹਨ ਦੀ ਜ਼ੋਰਦਾਰ ਫੇਟ ਵੱਜਣ ਨਾਲ ਉਹ ਸੜਕ 'ਤੇ ਡਿੱਗ ਪਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੇ ਤੁਰੰਤ ਬਾਅਦ ਪਿੱਛੇ ਤੋਂ ਆ ਰਹੀ ਇਕ ਟਰੈਕਟਰ ਟਰਾਲੀ ਨੂੰ ਇਕ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਨਾਲ ਟਰੈਕਟਰ ਟਰਾਲੀ ਨੇੜੇ ਟੋਇਆ ਵਿਚ ਡਿੱਗ ਪਏ। ਇਸ ਮੌਕੇ ਬੱਸ ਵਿਚ ਸਵਾਰੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਜ਼ਿਕਰਯੋਗ ਹੈ ਕਿ ਇਸ ਸਰਦੀਆਂ ਦੇ ਸ਼ੁਰੂਆਤੀ ਸੀਜਨ ਵਿਚ ਪਹਿਲੇ ਦਿਨ ਇਸ ਖੇਤਰ ਵਿਚ ਸੰਘਣੀ ਧੁੰਦ ਪਈ ਹੋਈ ਸੀ। ਪੁਲਿਸ ਵਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਦਸਤਾਵੇਜ਼ਾਂ ਨੂੰ ਲੈ ਕੇ ਛਾਣਬੀਣ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਅਸੀਂ ਈਰਾਨ ਨੂੰ ਪ੍ਰਮਾਣੂ ਹਥਿਆਰ ਨਹੀਂ ਰੱਖਣ ਦੇ ਸਕਦੇ - ਟਰੰਪ ਅਗਲੀ ਖ਼ਬਰ ਦਿੱਲੀ - ਹਵਾ ਗੁਣਵੱਤਾ ਬਹੁਤ ਖਰਾਬ' ਸ਼੍ਰੇਣੀ ਚ
Ad Position 24