01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅੱਜ ਦੇ ਯੂਥ ਮਿਲਣੀ ਪ੍ਰੋਗਰਾਮ ਨੂੰ ਲੈ ਕੇ ਅਕਾਲੀ ਆਗੂਆਂ ਦੀ ਵਿਸ਼ੇਸ਼ ਬੈਠਕ

ਕੋਟ ਈਸੇ ਖਾਂ, 1 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਯਤਨਾਂ ਨਾਲ 2 ਨਵੰਬਰ ਨੂੰ ਕੋਟ ਈਸੇ ਖਾਂ ਦੇ ਸ਼ੁੱਭ ਮਿਲਨ ਪੈਲੇਸ ਵਿਖੇ ਦੁਪਹਿਰ 2 ਵਜੇ ਹੋ ਰਹੇ ਯੂਥ ਮਿਲਣੀ ਪ੍ਰੋਗਰਾਮ ’ਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਹੋਰ ਆਗੂ ਪੁੱਜ ਰਹੇ ਹਨ, ਜਿਸ ਨੂੰ ਲੈ ਕੇ ਸ਼ਹਿਰੀ ਸਰਪ੍ਰਸਤ ਗੁਰਪ੍ਰੀਤ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਆਗੂਆਂ ਦੀ ਇਕ ਵਿਸ਼ੇਸ਼ ਬੈਠਕ ਹੋਈ, ਜਿਸ ’ਚ ਯੂਥ ਅਕਾਲੀ ਦਲ ਦੇ ਹਲਕਾ ਧਰਮਕੋਟ ਦੇ ਪ੍ਰਧਾਨ ਪਰਮਿੰਦਰ ਸਿੰਘ, ਇਕਬਾਲਦੀਪ ਸਿੰਘ ਹੈਰੀ ਪੀ. ਏ.

Ad Position 21
No active advertisement
ਅਜੀਤ ਡੈਸਕ 02-11-2026
ਕੋਟ ਈਸੇ ਖਾਂ, 1 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਯਤਨਾਂ ਨਾਲ 2 ਨਵੰਬਰ ਨੂੰ ਕੋਟ ਈਸੇ ਖਾਂ ਦੇ ਸ਼ੁੱਭ ਮਿਲਨ ਪੈਲੇਸ ਵਿਖੇ ਦੁਪਹਿਰ 2 ਵਜੇ ਹੋ ਰਹੇ ਯੂਥ ਮਿਲਣੀ ਪ੍ਰੋਗਰਾਮ ’ਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਹੋਰ ਆਗੂ ਪੁੱਜ ਰਹੇ ਹਨ, ਜਿਸ ਨੂੰ ਲੈ ਕੇ ਸ਼ਹਿਰੀ ਸਰਪ੍ਰਸਤ ਗੁਰਪ੍ਰੀਤ ਸਿੰਘ ਭੁੱਲਰ ਦੇ ਗ੍ਰਹਿ ਵਿਖੇ ਆਗੂਆਂ ਦੀ ਇਕ ਵਿਸ਼ੇਸ਼ ਬੈਠਕ ਹੋਈ, ਜਿਸ ’ਚ ਯੂਥ ਅਕਾਲੀ ਦਲ ਦੇ ਹਲਕਾ ਧਰਮਕੋਟ ਦੇ ਪ੍ਰਧਾਨ ਪਰਮਿੰਦਰ ਸਿੰਘ, ਇਕਬਾਲਦੀਪ ਸਿੰਘ ਹੈਰੀ ਪੀ.ਏ. ਮੱਖਣ ਬਰਾੜ ਵੀ ਸ਼ਾਮਿਲ ਹੋਏ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਲੈ ਕੇ ਨੌਜਵਾਨਾਂ ਵਿਚ ਵੀ ਪੂਰਾ ਉਤਸ਼ਾਹ ਹੈ ਤੇ ਵੱਡੀ ਗਿਣਤੀ ਨਾਲ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿਚ ਇਸ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ ਬੈਠਕ ਮੌਕੇ ਸ਼ਹਿਰੀ ਸਰਪ੍ਰਸਤ ਗੁਰਪ੍ਰੀਤ ਸਿੰਘ ਭੁੱਲਰ, ਸ਼ਹਿਰੀ ਪ੍ਰਧਾਨ ਹਰਮੇਲ ਸਿੰਘ ਰਾਜਪੂਤ, ਯੂਥ ਸ਼ਹਿਰੀ ਪ੍ਰਧਾਨ ਅਮਨ ਗਾਬਾ, ਯੂਥ ਸਰਕਲ ਪ੍ਰਧਾਨ ਗੁਰਪ੍ਰੀਤ ਹੇਰ ਘਲੋਟੀ, ਰਾਕੇਸ਼ ਟੈਣੀ ਮਲਹੋਤਰਾ, ਨੀਸ਼ੂ ਗੁਪਤਾ, ਬਾਬਾ ਮਹਿੰਦਰ ਰਾਜਪੂਤ, ਸਾਬਕਾ ਕੌਂਸਲਰ ਰਮੇਸ਼ ਗੁਲਾਟੀ, ਲੱਖਾ ਅਚਾਰ ਵਾਲਾ, ਜਰਨੈਲ ਸਿੰਘ ਧਾਲੀਵਾਲ, ਬਾਬਾ ਲਖਵਿੰਦਰ ਸਿੰਘ, ਅਮਨਿੰਦਰ ਸਿੰਘ ਭੁੱਲਰ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਧਰਮਕੋਟ ਹਲਕੇ ’ਚ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ-ਵਿਧਾਇਕ ਲਾਡੀ ਢੋਸ ਅਗਲੀ ਖ਼ਬਰ ਕੇ.ਕੇ. ਤਿਵਾੜੀ ਆਪਣੇ ਸੀਨੀਅਰ ਸਾਥੀਆਂ ਨਾਲ 4 ਨਵੰਬਰ ਨੂੰ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਇਤਿਹਾਸਕ ਹੋਵੇਗੀ-ਕੇ.ਕੇ. ਤ...
Ad Position 24