01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮੋਗਾ ਕੈਮਿਸਟ ਐਸੋਸੀਏਸ਼ਨ ਦੀ ਮੌਜੂਦਾ ਚੈਕਿੰਗ ਪ੍ਰਕਿਰਿਆ ’ਚ ਸੁਧਾਰ ਦੀ ਮੰਗ ਦਾ ਸਮਰਥਨ

ਮੋਗਾ, 1 ਨਵੰਬਰ (ਜਸਪਾਲ ਸਿੰਘ ਬੱਬੀ)-ਮੋਗਾ ਕੈਮਿਸਟ ਐਸੋਸੀਏਸ਼ਨ ਨੇ ਡਰੱਗ ਸਟੋਰਾਂ ਦੀ ਚੈਕਿੰਗ ਸਬੰਧੀ ਕਿਹਾ ਕਿ ਜੇਕਰ ਮੌਜੂਦਾ ਚੈਕਿੰਗ ਪ੍ਰਕਿਰਿਆ ਵਿਚ ਸੁਧਾਰ ਨਾ ਲਿਆਂਦਾ ਗਿਆ ਤਾਂ ਮੋਗਾ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਭਰ ਵਿਚ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦੇਵੇਗੀ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰੇਗੀ। ਮਾਲਵੇ ਦੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਦੀ ਪ੍ਰਧਾਨਗੀ ਵਿਚ ਹਾਲ ਹੀ ਵਿਚ ਹੋਂਦ ਵਿਚ ਆਈ ਦੁਕਾਨਦਾਰ ਅਧਿਕਾਰ ਸੁਰੱਖਿਆ ਮੰਚ ਮੋਗਾ ਨੇ ਮੋਗਾ ਕੈਮਿਸਟ ਐਸੋਸੀਏਸ਼ਨ ਦੀ ਡਰੱਗ ਸਟੋਰਾਂ ਦੀ ਮੌਜੂਦਾ ਚੈਕਿੰਗ ਪ੍ਰਕਿਰਿਆ ’ਚ ਸੁਧਾਰ ਦੀ ਮੰਗ ਨੂੰ ਜਾਇਜ਼ ਦੱਸਦਿਆਂ ਮੋਗਾ ਕੈਮਿਸਟ ਐਸੋਸੀਏਸ਼ਨ ਦੀ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ ਦਾ ਸਮਰਥਨ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 02-11-2026
ਮੋਗਾ, 1 ਨਵੰਬਰ (ਜਸਪਾਲ ਸਿੰਘ ਬੱਬੀ)-ਮੋਗਾ ਕੈਮਿਸਟ ਐਸੋਸੀਏਸ਼ਨ ਨੇ ਡਰੱਗ ਸਟੋਰਾਂ ਦੀ ਚੈਕਿੰਗ ਸਬੰਧੀ ਕਿਹਾ ਕਿ ਜੇਕਰ ਮੌਜੂਦਾ ਚੈਕਿੰਗ ਪ੍ਰਕਿਰਿਆ ਵਿਚ ਸੁਧਾਰ ਨਾ ਲਿਆਂਦਾ ਗਿਆ ਤਾਂ ਮੋਗਾ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਭਰ ਵਿਚ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦੇਵੇਗੀ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰੇਗੀ। ਮਾਲਵੇ ਦੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਦੀ ਪ੍ਰਧਾਨਗੀ ਵਿਚ ਹਾਲ ਹੀ ਵਿਚ ਹੋਂਦ ਵਿਚ ਆਈ ਦੁਕਾਨਦਾਰ ਅਧਿਕਾਰ ਸੁਰੱਖਿਆ ਮੰਚ ਮੋਗਾ ਨੇ ਮੋਗਾ ਕੈਮਿਸਟ ਐਸੋਸੀਏਸ਼ਨ ਦੀ ਡਰੱਗ ਸਟੋਰਾਂ ਦੀ ਮੌਜੂਦਾ ਚੈਕਿੰਗ ਪ੍ਰਕਿਰਿਆ ’ਚ ਸੁਧਾਰ ਦੀ ਮੰਗ ਨੂੰ ਜਾਇਜ਼ ਦੱਸਦਿਆਂ ਮੋਗਾ ਕੈਮਿਸਟ ਐਸੋਸੀਏਸ਼ਨ ਦੀ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ ਦਾ ਸਮਰਥਨ ਕੀਤਾ ਹੈ। ਦੁਕਾਨਦਾਰ ਅਧਿਕਾਰ ਸੁਰੱਖਿਆ ਮੰਚ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਅਤੇ ਜਨਰਲ ਸਕੱਤਰ ਪ੍ਰਵੀਨ ਸ਼ਰਮਾ ਨੇ ਕਿਹਾ ਕਿ ਡਰੱਗ ਸਟੋਰਾਂ ਦੀ ਸਮੇਂ-ਸਮੇਂ ’ਤੇ ਚੈਕਿੰਗ ਡਰੱਗ ਇੰਸਪੈਕਟਰ ਵਲੋਂ ਕੀਤੀ ਜਾਣੀ ਇਕ ਕਾਨੂੰਨੀ ਅਤੇ ਸਧਾਰਨ ਪ੍ਰਕਿਰਿਆ ਹੈ ਪ੍ਰੰਤੂ ਜਦ ਡਰੱਗ ਅਧਿਕਾਰੀ ਅਤੇ ਪੁਲਿਸ ਫੋਰਸ ਅਚਾਨਕ ਕਿਸੇ ਕੈਮਿਸਟ ਸਟੋਰ ’ਤੇ ਪਹੁੰਚ ਜਾਂਦੇ ਹਨ ਤਾਂ ਦੁਕਾਨਦਾਰ ਇਕ ਤਾਂ ਘਬਰਾ ਜਾਂਦਾ ਹੈ ਅਤੇ ਅੱਜ ਦੇ ਮਾਹੌਲ ’ਚ ਆਸੇ ਪਾਸੇ ਦੇ ਲੋਕ ਉਸ ਦੁਕਾਨਦਾਰ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਜਾਂਦੇ ਹਨ। ਧੀਰ ਅਤੇ ਰਾਹੁਲ ਸੂਦ ਮੁੰਨਾ ਨੇ ਕਿਹਾ ਕਿ ਉਨ੍ਹਾਂ ਦਾ ਮੰਚ ਦੁਕਾਨਦਾਰਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਮਾਣ ਮਰਿਆਦਾ ਦੀ ਸੁਰੱਖਿਆ ਕਰਨ ਲਈ ਹੋਂਦ ’ਚ ਆਇਆ ਹੈ। ਪ੍ਰਧਾਨ ਵਿਜੇ ਧੀਰ ਅਤੇ ਸਲਾਹਕਾਰ ਰਾਹੁਲ ਸੂਦ ਮੁੰਨਾ ਨੇ ਕਿਹਾ ਕਿ ਸਾਡਾ ਮੰਚ ਮੋਗਾ ਕੈਮਿਸਟ ਐਸੋਸੀਏਸ਼ਨ ਦੇ ਨਾਲ ਖੜੇਗਾ ਅਤੇ ਉਸ ਦਾ ਸਾਥ ਦੇਵੇਗਾ। ਦੁਕਾਨਦਾਰ ਅਧਿਕਾਰ ਸੁਰੱਖਿਆ ਮੰਚ ਨੇ ਡਿਪਟੀ ਕਮਿਸ਼ਨਰ ਮੋਗਾ ਨੂੰ ਮੋਗਾ ਕੈਮਿਸਟ ਐਸੋਸੀਏਸ਼ਨ ਦੀ ਜਾਇਜ਼ ਮੰਗ ਦਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਕੈਲੇਫੋਰਨੀਆ ਪਬਲਿਕ ਸਕੂਲ ’ਚ ਮੈਂਟਲ ਹੈਲਥ ਕਾਨਸਰਟ ਦਾ ਸ਼ਾਨਦਾਰ ਆਯੋਜਨ ਅਗਲੀ ਖ਼ਬਰ ਧਰਮਕੋਟ ਹਲਕੇ ’ਚ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ-ਵਿਧਾਇਕ ਲਾਡੀ ਢੋਸ
Ad Position 24