22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਕਿਸ਼ਨਪੁਰਾ ਕਲਾਂ, 21 ਅਕਤੂਬਰ (ਅਮੋਲਕ ਸਿੰਘ ਕਲਸੀ)-ਬੀ. ਬੀ.

Ad Position 21
No active advertisement
ਅਜੀਤ ਡੈਸਕ 22-10-2026
ਕਿਸ਼ਨਪੁਰਾ ਕਲਾਂ, 21 ਅਕਤੂਬਰ (ਅਮੋਲਕ ਸਿੰਘ ਕਲਸੀ)-ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਹਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਵਿਦਿਆਰਥੀਆਂ ਦੁਆਰਾ ਡਰਾਇੰਗ ਪ੍ਰਤੀਯੋਗਤਾ ਵਿਚ ਭਾਗ ਲਿਆ ਗਿਆ। ਇਸ ਪ੍ਰਤੀਯੋਗਤਾ ਵਿਚ ਵਿਦਿਆਰਥੀਆਂ ਦੁਆਰਾ ਦੁਸਹਿਰੇ ਨਾਲ ਸੰਬੰਧਿਤ ਤਸਵੀਰਾਂ ਬਣਾ ਕੇ ਉਨ੍ਹਾਂ ਵਿਚ ਰੰਗ ਭਰਿਆ ਗਿਆ। ਇਸ ਤੋਂ ਬਾਅਦ ਵਿਚ ਬੱਚਿਆਂ ਦੁਆਰਾ ਰਾਮ ਅਤੇ ਸੀਤਾ ’ਤੇ ਆਧਾਰਿਤ ਭਜਨਾਂ ਉੱਪਰ ਡਾਂਸ ਕੀਤਾ ਗਿਆ। ਬੱਚੇ ਦੁਸਹਿਰੇ ਨਾਲ ਸੰਬੰਧਿਤ ਪੁਸ਼ਾਕਾਂ ਵੀ ਪਹਿਨ ਕੇ ਆਏ ਸਨ। ਪ੍ਰਿੰਸੀਪਲ ਮੈਡਮ ਮੋਨਾ ਠਾਕੁਰ ਦੁਆਰਾ ਦੱਸਿਆ ਗਿਆ ਕਿ ਦੁਸਹਿਰੇ ਦਾ ਤਿਉਹਾਰ ਨੇਕੀ ਦੀ ਬਦੀ ’ਤੇ ਜਿੱਤ ਨੂੰ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਨੇਕੀ ਸਦਾ ਕਾਇਮ ਰਹਿੰਦੀ ਹੈ। ਇਸ ਮੌਕੇ ਉਨ੍ਹਾਂ ਦੁਆਰਾ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦੁਸਹਿਰੇ ਦੀ ਮੁਬਾਰਕਾਬਾਦ ਦਿੱਤੀ ਗਈ। ਇਸ ਮੌਕੇ ਸਮੂਹ ਮੈਨੇਜਮੈਂਟ ਮੈਂਬਰਾਂ ਜਿਸ ਵਿਚ ਚੇਅਰਮੈਨ ਸੰਨ੍ਹੀ ਅਰੋੜਾ, ਪ੍ਰੈਜੀਡੈਂਟ ਹਰੀਕ੍ਰਿਸ਼ਨ ਭਗਵਾਨ ਦਾਸ , ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਰੇਟਰੀ ਅੰਜੂ ਬਾਲਾ, ਗਗਨਦੀਪ ਬਾਵਾ ਅਤੇ ਪ੍ਰਿੰਸੀਪਲ ਮੋਨਾ ਠਾਕੁਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ, ਮੋਗਾ ਵਿਖੇ ਐਲਾਨਿਆ ਗਿਆ ਧਾਰਮਿਕ ਪ੍ਰੀਖਿਆ ਦਾ ਨਤੀਜਾ ਅਗਲੀ ਖ਼ਬਰ ਬੱਧਨੀ ਕਲਾਂ ’ਚ ਬਿਜਲੀ ਕਾਮਿਆਂ, ਕਿਸਾਨਾਂ ਅਤੇ ਪੈਨਸ਼ਨਰਾਂ ਵੱਲੋਂ ਰੋਸ ਪ੍ਰਦਰਸ਼ਨ
Ad Position 24