21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਅੱਜ ਤੋ ਦੋ ਦਿਨ ਪੰਜਾਬ ਭਰ ਦੇ ਸਰਕਾਰੀ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਗਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਦੇ ਸਾਹਮਣੇ ਰੋਸ ਵਜੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ

ਮੋਗਾ, 21 ਅਕਤੂਬਰ (ਸੁਰਿੰਦਰਪਾਲ ਸਿੰਘ)-ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਦੇ ਅੱਗੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ‘ਤੇ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁਲਾਜ਼ਮ ਅਤੇ ਅਧਿਆਪਕ ਅਤੇ ਪੈਨਸ਼ਨਰ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਅੱਜ ਮਿਤੀ 21 ਅਤੇ 22 ਨੂੰ ਦੋ ਦਿਨ ਦੀ ਸਮੂਹਿਕ ਛੁੱਟੀ ’ਤੇ ਹਨ। ਸਰਕਾਰ ਵਲੋਂ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਮੋਗਾ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਤੇ ਡੀ.

Ad Position 21
No active advertisement
ਵੀਰਵਾਰ, 22 ਅਕਤੂਬਰ, 2026 22-10-2026
ਮੋਗਾ, 21 ਅਕਤੂਬਰ (ਸੁਰਿੰਦਰਪਾਲ ਸਿੰਘ)-ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਦੇ ਅੱਗੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ‘ਤੇ ਪੰਜਾਬ ਦੇ ਸਮੂਹ ਵਿਭਾਗਾਂ ਦੇ ਮੁਲਾਜ਼ਮ ਅਤੇ ਅਧਿਆਪਕ ਅਤੇ ਪੈਨਸ਼ਨਰ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਅੱਜ ਮਿਤੀ 21 ਅਤੇ 22 ਨੂੰ ਦੋ ਦਿਨ ਦੀ ਸਮੂਹਿਕ ਛੁੱਟੀ ’ਤੇ ਹਨ। ਸਰਕਾਰ ਵਲੋਂ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਮੋਗਾ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਤੇ ਡੀ.ਸੀ. ਦਫ਼ਤਰ ਦੇ ਸਾਹਮਣੇ ਜ਼ਿਲ੍ਹਾ ਪੱਧਰੀ ਮਹਾਂ ਰੈਲੀ ਕੀਤੀ ਗਈ, ਇਸ ਰੈਲੀ ਵਿਚ ਸਾਰੇ ਜ਼ਿਲ੍ਹੇ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਮੁਲਾਜ਼ਮ ਅਤੇ ਪੈਨਸ਼ਨਰ ਸਾਥੀ ਸ਼ਾਮਿਲ ਹੋਏ। ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਵਿਚ ਦਿਗਵਿਜੈਪਾਲ ਸਰਮਾ ਸੂਬਾ ਪ੍ਰਧਾਨ ਡੀ.ਟੀ.ਐਫ, ਸੁਰਜੀਤ ਸਿੰਘ ਗਗੜਾ, ਕੁਲਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ., ਭਜਨ ਸਿੰਘ ਗਿੱਲ ਕਨਵੀਨਰ ਪੰਜਾਬ, ਸੁਰਿੰਦਰ ਰਾਮ ਕੁੱਸਾ, ਬਲੌਰ ਸਿੰਘ ਘਾਲੀ, ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਕੁਲਬੀਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੈਰਾਮੈਡੀਕਲ, ਦਲਬੀਰ ਸਿੰਘ ਪ੍ਰਧਾਨ ਡੀ.ਸੀ.ਦਫ਼ਤਰ ਯੂਨੀਅਨ ਸੰਦੀਪ ਕੁਮਾਰ ਜਰਨਲ ਸਕੱਤਰ ਪੀ.ਐਸ.ਐਮ.ਐਸ.ਯੂ. ਸਾਥੀਆਂ ਦੇ ਆਪਣੇ ਭਾਸ਼ਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਰੜੀ ਅਲੋਚਨਾ ਕਰਦਿਆ ਕਿਹਾ ਕਿ ਇਸ ਸਰਕਾਰ ਦੇ ਪੰਜਾਬ ਦੇ ਮੁਲਾਜ਼ਮ ਦੀ ਇਕ ਵੀ ਮੰਗ ਪੂਰੀ ਨਹੀਂ ਕੀਤੀ। ਆਗੂਆਂ ਨੇ ਦੱਸਿਆ ਕਿ ਪੰਜਾਬ ਦਾ ਮੁੱਖ ਮੰਤਰੀ ਇਨ੍ਹਾਂ ਹੰਕਾਰਿਆ ਹੋਇਆ ਸੀ ਕਿ ਮੁਲਾਜ਼ਮ ਜਥੇਬੰਦੀਆਂ ਨੂੰ ਪਹਿਲਾਂ ਇਹ ਕਹਿੰਦਾ ਸੀ ਕਿ ਮੀਟਿੰਗ ਤੇ ਹੜਤਾਲ ਇਕੋ ਸਮੇਂ ਇਕੱਠੇ ਨਹੀਂ ਚੱਲ ਸਕਦੇ, ਜੇਕਰ ਜਥੇਬੰਦੀ ਨੇ ਮੇਰੇ ਨਾਲ ਮੀਟਿੰਗ ਕਰਨੀ ਹੈ, ਤਾਂ ਪਹਿਲਾਂ ਆਪਣੀ ਹੜਤਾਲ ਵਾਪਸ ਲਓ ਫਿਰ ਮੈ ਤੁਹਾਡੇ ਨਾਲ ਮੀਟਿੰਗ ਕਰਾਂਗਾ, ਪ੍ਰੰਤੂ ਇਸ ਦੇ ਬਾਵਜੂਦ ਵੀ ਸਾਂਝੇ ਮੰਚ ਵਲੋਂ ਦਿੱਤੇ ਗਏ ਐਕਸ਼ਨ ਮੁਲਾਜ਼ਮਾਂ/ਪੈਨਸ਼ਨਰਾਂ ਵਲੋਂ ਉਸੇ ਤਰ੍ਹਾਂ ਜਾਰੀ ਰੱਖੇ ਗਏ ਅਤੇ ਮੁੱਖ ਮੰਤਰੀ ਦੀ ਹੈਂਕੜ ਭੰਨੀ ਗਈ। ਜਥੇਬੰਦੀ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦੀ ਹੈ ਕਿ ਜਲਦੀ ਤੋਂ ਜਲਦੀ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਗੋਰ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਦੀਆ ਚੋਣਾਂ ਵਿਚ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮਹਾਂ ਰੋਸ ਰੈਲੀ ਨੂੰ ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਜੱਜਪਾਲ ਬਾਜੇਕੇ ਜ਼ਿਲ੍ਹਾ ਪ੍ਰਧਾਨ ਗੌਂ: ਟੀਚਰ ਯੂਨੀਅਨ, ਅਮਨਦੀਪ ਸਿੰਘ ਮਾਛੀਕੇ ਡੀ.ਟੀ.ਐਫ, ਸਵਰਨਜੀਤ ਭਗਤਾ ਡੀ.ਟੀ.ਐਫ ਜ਼ਿਲ੍ਹਾ ਪ੍ਰਧਾਨ ਵਿਕਰਮਦੇਵ, ਨੈਬ ਸਿੰਘ ਸਿਹਤ ਵਿਭਾਗ ਗੁਰਜੀਤ ਸਿੰਘ ਮੱਲ੍ਹੀ ਗੋ: ਪੈਨਸ਼ਨ ਯੂਨੀ: ਕੁਲਵੰਤ ਸਿੰਘ ਘਾਲੀ ਜੇਲ੍ਹ ਵਿਭਾਗ ਕਰਮਜੀਤ ਸਿੰਘ ਮਾਣੂੰਕੇ ਸੂਬਾ ਜਨਰਲ ਸਕੱਤਰ ਨੌਜਵਾਨ ਭਾਰਤ ਸਭਾ, ਗੁਰਜੀਤ ਸਿੰਘ ਮਾਛੀਕੇ ਜਨਰਲ ਸਕੱਤਰ ਅਧਿਆਪਕ ਦਲ ਪੰਜਾਬ, ਸਰਬਜੀਤ ਸਿੰਘ ਦੌਧਰ, ਗੁਰਮੇਲ ਸਿੰਘ ਖੋਟੇ ਗ਼ੌਰ: ਪੈਨਸ਼ਨਰ ਯੂਨੀਅਨ ਨੇ ਸੰਬੋਧਨ ਕੀਤਾ। ਅੱਜ ਦੀ ਰੋਸ ਰੈਲੀ ਵਿਚ ਗੁਰਮੇਲ ਸਿੰਘ ਸੁਪਰਡੈਂਟ, ਕੁਲਦੀਪ ਸਿੰਘ ਘਾਲੀ, ਡੀ.ਸੀ. ਦਫ਼ਤਰ, ਰਾਜਦੀਪ ਜੈਦਕਾ ਸੀਨੀ: ਮੀਤ ਪ੍ਰਧਾਨ ਗੁਣਵੀਰ ਸਿੰਘ, ਬਲਤੇਜ ਸਿੰਘ, ਹਰਪ੍ਰੀਤ ਸਿੰਘ ਵਾਟਰ ਸਪਲਾਈ, ਜਸਵਿੰਦਰ ਸਿੰਘ ਸੀਨੀ: ਸਹਾਇਕ, ਵਿਸਾਲ ਕੁਮਾਰ ਸੀਨੀ: ਸਹਾਇਕ ਖਜਾਨਾ ਦਫ਼ਤਰ, ਪ੍ਰੇਮ ਕੁਮਾਰ ਪੈਨਸ਼ਨਰ ਆਗੂ, ਜਗਰਾਜ ਸਿੰਘ ਜਲਾਲਾਬਾਦੀ, ਮਿਸ: ਖ਼ੁਸ਼ਪਾਲ ਕੌਰ ਸਟੈਨੋ, ਕੰਵਰਜੀਤ ਸਿੰਘ, ਤਨੀਸਾ, ਪੀ. ਡਬਲ ਯੂ.ਡੀ. ਵਿਭਾਗ ਮੋਗਾ, ਪਰਮਪਾਲ ਸਿੰਘ ਪ੍ਰਧਾਨ ਸਿੱਖਿਆ ਵਿਭਾਗ, ਅਨਮੋਲ ਰੋਜ਼ਗਾਰ ਦਫ਼ਤਰ ਕਰਨਵੀਰ ਸਿੰਘ ਸੁਪਰਡੈਂਟ, ਹਰਦੀਪ ਮੱਕੜ, ਅਮਨਪ੍ਰੀਤ ਕੌਰ, ਅੱਕੀ ਕੌਰ, ਸੌਰਵ ਅਰੋੜਾ ਤੋਂ ਇਲਾਵਾ ਹੋਰ ਸਾਥੀ ਵੱਡੀ ਗਿਣਤੀ ਵਿਚ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 12 ਤੋਂ ਪਵਨ ਢੰਡ ਹੋਣਗੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਅਗਲੀ ਖ਼ਬਰ ਭਾਜਪਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਲੈ ਚੁੱਕੀ ਹੈ-ਡਾ. ਹਰਜੋਤ ਕਮਲ ਮਹਿਰਾ ਸਮਾਜ ਦੇ ਕਈ ਪਰਿਵਾਰ ਨਿਰਮਲ ਮੀਨੀਆ...
Ad Position 24